ਇੰਡੋਨੇਸ਼ੀਆ ’ਚ ਜਵਾਲਾਮੁਖੀ ਫਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ 15 ਹੋਈ, 27 ਅਜੇ ਵੀ ਲਾਪਤਾ
Published : Dec 7, 2021, 12:06 am IST
Updated : Dec 7, 2021, 12:06 am IST
SHARE ARTICLE
image
image

ਇੰਡੋਨੇਸ਼ੀਆ ’ਚ ਜਵਾਲਾਮੁਖੀ ਫਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ 15 ਹੋਈ, 27 ਅਜੇ ਵੀ ਲਾਪਤਾ

ਸੁੰਬਰਵੁੱਲੁਹ, 6 ਦਸੰਬਰ : ਇੰਡੋਨੇਸ਼ੀਆ ਦੇ ਸੰਘਣੀ ਆਬਾਦੀ ਵਾਲੇ ਜਾਵਾ ਟਾਪੂ ’ਤੇ ਸੋਮਵਾਰ ਨੂੰ ਜਵਾਲਾਮੁਖੀ ਫਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ, ਜਦਕਿ 27 ਅਜੇ ਵੀ ਲਾਪਤਾ ਹਨ। ਬਚਾਅ ਕਰਮਚਾਰੀਆਂ ਨੂੰ ਸੋਮਵਾਰ ਨੂੰ ਸੱਭ ਤੋਂ ਵੱਧ ਪ੍ਰਭਾਵਿਤ ਸੁੰਬਰਵੁੱਲੁਹ ਵਿਚ ਇਕ 13 ਸਾਲਾ ਬੱਚੇ ਦੀ ਲਾਸ਼ ਮਿਲੀ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਗਈ। ਪੂਰਬੀ ਜਾਵਾ ਸੂਬੇ ਦੇ ਲੁਮਾਗੰਜ ਜ਼ਿਲੇ ਦੇ ਸੇਮੇਰੂ ਪਰਬਤ ’ਤੇ ਜਵਾਲਾਮੁਖੀ ਫਟਣ ਨਾਲ ਅਸਮਾਨ ਵਿਚ 40,000 ਫ਼ੁੱਟ ਦੀ ਉਚਾਈ ’ਤੇ ਸੁਆਹ ਆ ਗੁਬਾਰ ਛਾਅ ਗਿਆ ਅਤੇ ਲਾਵਾ ਵਹਿੰਦਾ ਹੋਇਆ ਹੇਠਲੇ ਸਥਾਨਾਂ ਤਕ ਆ ਗਿਆ ਸੀ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਏਜੰਸੀ ਦੇ ਬੁਲਾਰੇ ਅਬਦੁਲ ਮੁਹਰਿਕ ਨੇ ਦਸਿਆ ਕਿ 56 ਲੋਕਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਝੁਲਸ ਗਏ ਹਨ।
 ਬਚਾਅ ਕਰਮਚਾਰੀ ਅਜੇ ਵੀ ਲਾਪਤਾ 27 ਪਿੰਡ ਵਾਸੀਆਂ ਦੀ ਭਾਲ ਕਰ ਰਹੇ ਹਨ। ਕਰੀਬ ਤਿੰਨ ਹਜ਼ਾਰ ਘਰਾਂ ਅਤੇ 38 ਸਕੂਲਾਂ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸੱਭ ਤੋਂ ਵੱਧ ਪ੍ਰਭਾਵਿਤ ਸੁੰਬਰਵੁੱਲੁਹ ਤੋਂ 13 ਸਾਲਾ ਬੱਚੇ ਦੀ ਲਾਸ਼ ਮਿਲੀ ਹੈ, ਜਿਥੇ ਘਰ ਪੂਰੀ ਤਰ੍ਹਾਂ ਧਸ ਗਏ ਹਨ। ਐਤਵਾਰ ਦੁਪਹਿਰ ਨੂੰ ਖੋਜ ਅਤੇ ਬਚਾਅ ਦੇ ਯਤਨਾਂ ਨੂੰ ਅਸਥਾਈ ਤੌਰ ’ਤੇ ਰੋਕ ਦਿਤਾ ਗਿਆ ਸੀ, ਕਿਉਂਕਿ ਇਹ ਸ਼ੱਕ ਸੀ ਕਿ ਮੋਹਲੇਧਾਰ ਮੀਂਹ ਨਾਲ ਜਵਾਲਾਮੁਖੀ ਦੇ ਮੂੰਹ ਵਿਚੋਂ ਹੋਰ ਗਰਮ ਸੁਆਹ ਅਤੇ ਮਲਬਾ ਬਾਹਰ ਆ ਸਕਦਾ ਹੈ। ਸ਼ਨੀਵਾਰ ਨੂੰ ਜਵਾਲਾਮੁਖੀ ਦੇ ਫਟਣ ਤੋਂ ਬਾਅਦ, 1,700 ਤੋਂ ਵੱਧ ਪਿੰਡ ਵਾਸੀਆਂ ਨੇ ਅਸਥਾਈ ਐਮਰਜੈਂਸੀ ਸ਼ੈਲਟਰਾਂ ਵਿਚ ਸ਼ਰਨ ਲਈ, ਪਰ ਕਈ ਹੋਰਾਂ ਨੇ ਅਧਿਕਾਰਤ ਚੇਤਾਵਨੀਆਂ ਦੀ ਉਲੰਘਣਾ ਕੀਤੀ ਅਤੇ ਅਪਣੀ ਜਾਇਦਾਦ ਦੀ ਰਖਿਆ ਲਈ ਅਪਣੇ ਘਰਾਂ ਵਿਚ ਹੀ ਰਹੇ। (ਏਜੰਸੀ)

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement