ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ 'ਸਿੱਟ' ਡੇਰਾ ਸਿਰਸਾ ਪੁੱਜੀ, ਨਹੀਂ ਮਿਲੇ ਵਿਪਾਸਨਾ ਤੇ ਨਯਨ
Published : Dec 7, 2021, 7:27 am IST
Updated : Dec 7, 2021, 7:27 am IST
SHARE ARTICLE
image
image

ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ 'ਸਿੱਟ' ਡੇਰਾ ਸਿਰਸਾ ਪੁੱਜੀ, ਨਹੀਂ ਮਿਲੇ ਵਿਪਾਸਨਾ ਤੇ ਨਯਨ

ਚੰਡੀਗੜ੍ਹ, 6 ਦਸੰਬਰ (ਸਸਸ) : ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਆਈ.ਜੀ.ਐਸ.ਪੀ.ਐਸ ਪਰਮਾਰ ਦੀ ਅਗਵਾਈ ਹੇਠਲੀ ਸਿੱਟ ਦੀ ਚਾਰ ਮੈਂਬਰੀ ਟੀਮ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਅਤੇ ਵਾਈਸ ਚੇਅਰਪਰਸਨ ਡਾ. ਪੀ.ਆਰ. ਨਯਨ ਤੋਂ ਪੁੱਛ-ਗਿੱਛ ਕਰਨ ਲਈ ਗੱਡੀਆਂ ਦੇ ਇਕ ਵੱਡੇ ਕਾਫ਼ਲੇ ਦੇ ਰੂਪ ਵਿਚ ਜਿਸ ਵਿਚ ਪੰਜਾਬ ਪੁਲਿਸ ਅਤੇ ਸਿਰਸਾ ਦੀ ਲੋਕਲ ਪੁਲਿਸ ਦੇ ਅਧਿਕਾਰੀਆਂ ਤੋਂ ਇਲਾਵਾ ਸਿਰਸਾ ਦੇ ਐੱਸ.ਪੀ ਡਾ. ਅਰਪਿਤ ਜੈਨ ਵੀ ਸ਼ਾਮਲ ਸਨ, ਅੱਜ ਡੇਰਾ ਸਿਰਸਾ ਵਿਖੇ ਪੁੱਜੀ |
ਦਸਣਯੋਗ ਹੈ ਕਿ ਬੇਅਦਬੀ ਮਾਮਲਿਆਂ ਦੀ ਚੱਲ ਰਹੀ ਜਾਂਚ ਦੌਰਾਨ ਸਿੱਟ ਵਲੋਂ ਬੀਤੇ ਦਿਨੀਂ ਰੋਹਤਕ ਦੀ ਸੁਨਾਰੀਆ ਜੇਲ ਵਿਚ ਜਾ ਕੇ ਡੇਰਾ ਮੁਖੀ ਰਾਮ ਰਹੀਮ ਪਾਸੋਂ ਪੁੱਛੇ ਗਏ ਸਵਾਲਾਂ ਤੋਂ ਬਾਅਦ ਡੇਰਾ ਸਿਰਸਾ ਦੀ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਨੂੰ  ਜਾਂਚ ਦਾ ਹਿੱਸਾ ਬਣਾਇਆ ਗਿਆ ਸੀ ਅਤੇ ਇਨ੍ਹਾਂ ਦੋਵਾਂ ਤੋਂ ਪੁੱਛ-ਗਿੱਛ ਕਰਨ ਲਈ ਇਨ੍ਹਾਂ ਨੂੰ  ਤਿੰਨ ਵਾਰ ਸੰਮਨ ਕਰ ਕੇ ਆਈ.ਜੀ ਪਰਮਾਰ ਦੇ ਦਫ਼ਤਰ ਲੁਧਿਆਣਾ ਵਿਖੇ ਤਲਬ ਕੀਤਾ ਗਿਆ ਸੀ ਪ੍ਰੰਤੂ ਇਨ੍ਹਾਂ ਵਲੋਂ ਮੈਡੀਕਲ ਤੌਰ 'ਤੇ
ਅਣਫਿੱਟ ਹੋਣ ਦੀ ਸੂਰਤ ਵਿਚ ਅਪਣੀ ਹਾਜ਼ਰੀ ਨਾ ਦੇਣ ਕਰ ਕੇ ਸਿੱਟ ਵਲੋਂ ਇਹ ਕਾਰਵਾਈ ਕੀਤੀ ਗਈ |
ਲਗਭਗ ਇਕ ਘੰਟੇ ਬਾਅਦ ਸਿੱਟ ਮੈਂਬਰਾਂ ਅਤੇ ਪੁਲਿਸ ਅਧਿਕਾਰੀਆਂ ਦਾ ਕਾਫ਼ਲਾ ਡੇਰਾ ਸਿਰਸਾ ਵਿਚੋਂ ਬਾਹਰ ਆਉਣ ਤੋਂ ਬਾਅਦ ਆਪੋ- ਅਪਣੇ ਖੇਤਰਾਂ ਲਈ ਰਵਾਨਾ ਹੋ ਗਿਆ ਪ੍ਰੰਤੂ ਡੇਰਾ ਸਿਰਸਾ ਦੇ ਐਡਵੋਕੇਟ ਅਨੁਸਾਰ ਚੇਅਰਪਰਸਨ ਵਿਪਾਸਨਾ ਇੰਸਾ ਲਗਭਗ ਡੇਢ ਦੋ ਸਾਲ ਤੋਂ ਮੈਡੀਕਲ ਛੁਟੀ 'ਤੇ ਹਨ ਅਤੇ ਵਾਈਸ ਚੇਅਰਪਰਸਨ ਡਾ. ਪੀ. ਆਰ. ਨਯਨ ਚਾਰ ਦਿਨ ਲਈ ਮੈਡੀਕਲ ਛੁਟੀ 'ਤੇ ਹਨ, ਇਸ ਲਈ ਸਿੱਟ ਵਲੋਂ ਇਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਅਤੇ ਡੇਰੇ ਨਾਲ ਸਬੰਧਤ ਹੋਰ ਪ੍ਰਬੰਧਕਾਂ ਦੇ ਬਿਆਨ ਲੈ ਲਏ ਗਏ ਜਦਕਿ ਸਿਹਤ ਪੱਖੋਂ ਠੀਕ ਨਾ ਹੋਣ ਕਾਰਣ ਉਕਤ ਦੋਵੇਂ ਪ੍ਰਬੰਧਕ ਸਿੱਟ ਦੇ ਸਨਮੁੱਖ ਨਹੀਂ ਹੋ ਸਕੇ | ਇਸ ਤੋਂ ਇਲਾਵਾ ਡੇਰਾ ਪ੍ਰਬੰਧਕਾਂ ਨੇ ਦੋਹਾਂ ਨੂੰ  ਪੇਸ਼ ਕਰਨ ਦੀ ਜ਼ਿੰਮੇਵਾਰੀ ਵੀ ਲਈ ਹੈ |

 

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement