ਚੜ੍ਹਦੀ ਸਵੇਰ ਮੁਕਤਸਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ: ਸਕੇ ਭਰਾ-ਭੈਣ ਦੀ ਮੌਤ, ਛੋਟਾ ਭਰਾ ਜ਼ਖ਼ਮੀ
Published : Dec 7, 2022, 11:47 am IST
Updated : Dec 7, 2022, 11:47 am IST
SHARE ARTICLE
A painful road accident happened in Muktsar in the early morning: elder brother-sister died, younger brother injured
A painful road accident happened in Muktsar in the early morning: elder brother-sister died, younger brother injured

ਗੰਭੀਰ ਰੂਪ ਵਿਚ ਜ਼ਖ਼ਮੀ ਛੋਟੇ ਭਰਾ ਨੂੰ ਭੁੱਚੋ ਦੇ ਨਿੱਜੀ ਹਸਪਤਾਲ ਕੀਤਾ ਗਿਆ ਰੈਫਰ

 

ਸ੍ਰੀ ਮੁਕਤਸਰ ਸਾਹਿਬ: ਅੱਜ ਚੜ੍ਹਦੀ ਸਵੇਰ ਸ੍ਰੀ ਮੁਕਤਸਰ ਸਾਹਿਬ ’ਚ ਜਲਾਲਾਬਾਦ ਰੋਡ ’ਤੇ ਵਾਪਰੇ ਸਡ਼ਕ ਹਾਦਸੇ ’ਚ ਪਿੰਡ ਕਬਰਵਾਲਾ ਦੇ ਰਹਿਣ ਵਾਲੇ ਸਕੇ ਭਰਾ-ਭੈਣ ਦੀ ਮੌਤ ਹੋ ਗਈ। ਜਦਕਿ ਮ੍ਰਿਤਕਾਂ ਦਾ ਛੋਟਾ ਭਰਾ ਵੀ ਜ਼ਖ਼ਮੀ ਹੋ ਗਿਆ। ਜਿਸ ਨੂੰ ਭੁੱਚੋ ਦੇ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਮੁਕਤਸਰ ਦੇ ਅਕਾਲ ਅਕੈਡਮੀ ’ਚ ਪਡ਼ਨ ਵਾਲੇ ਇਹ ਤਿੰਨੋਂ ਵਿਦਿਆਰਥੀ ਸਵੇਰੇ ਮੋਟਰਸਾਇਕਲ ਜ਼ਰੀਏ ਸਕੂਲ ਆ ਰਹੇ ਸਨ। ਜਦੋਂ ਇਹ ਤਿੰਨੇ ਜਲਾਲਾਬਾਦ ਰੋਡ ਯਾਦਗਾਰੀ ਗੇਟ ਨੇਡ਼ੇ ਪਹੁੰਚੇ ਤਾਂ ਇੱਕ ਟਰੱਕ ਚਾਲਕ ਨੇ ਇਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। 

ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ ਤੇ ਦਸਵੀਂ ਜਮਾਤ ’ਚ ਪਡ਼ਨ ਵਾਲੇ ਵਿਦਿਆਰਥੀ 15 ਸਾਲਾ ਗੁਰਸੇਵਕ ਸਿੰਘ ਪੁੱਤਰ ਹਰਿੰਦਰ ਸਿੰਘ ਤੇ ਉਸਦੀ ਭੈਣ 12 ਸਾਲਾ ਪ੍ਰਭਜੋਤ ਕੌਰ ਦੀ ਮੌਕੇ ’ਤੇ ਮੌਤ ਹੋ ਗਈ। ਜਦਕਿ 8 ਸਾਲਾ ਛੋਟਾ ਭਰਾ ਨਵਤੇਜ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਭੁੱਚੋ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।  ਮੌਕੇ ’ਤੇ ਪਹੁੰਚੇ ਡੀਐਸਪੀ ਰਾਜੇਸ਼ ਕੁਮਾਰ ਨੇ ਟੀਮ ਸਮੇਤ ਮਾਮਲੇ ਦੀ ਜਾਂਚ ਕੀਤੀ। ਪੁਲਿਸ ਨੇ ਟਰੱਕ ਡਰਾਇਵਰ ਨੂੰ ਕਾਬੂ ਕਰ ਲਿਆ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement