ਮਹਿੰਗਾਈ ਦੇ ਮੁੱਦੇ 'ਤੇ ਦੇਰੀ ਨਾਲ ਹੋਈ ਚਰਚਾ ਤੋਂ ਨਿਰਾਸ਼
ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਸਦ ਵਿੱਚ ਪੰਜਾਬੀ ਭਾਸ਼ਾ ਵਿੱਚ ਦਸਤਾਵੇਜ਼ ਦਿੱਤੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਰਾਜ ਸਭਾ ਦੇ ਚੇਅਰਮੈਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਉਹ ਰਾਜ ਸਭਾ ਵਿਚ ਆਏ ਸਨ ਤਾਂ ਸਾਬਕਾ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਵਿਚ ਗੱਲ ਕਰਨ ਲਈ ਸਮਰਥਨ ਦਿੱਤਾ ਸੀ ਅਤੇ ਅੱਜ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਵਿਚ ਦਸਤਾਵੇਜ਼ ਦਿੱਤੇ ਗਏ ਹਨ। ਉਧਰ ਸੰਤ ਸੀਚੇਵਾਲ ਨੇ ਪਿਛਲੇ ਸਾਲ ਰਾਜ ਸਭਾ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਵੱਲੋਂ ਉਠਾਏ ਮਹਿੰਗਾਈ ਦੇ ਮੁੱਦੇ ’ਤੇ 8 ਦਿਨਾਂ ਬਾਅਦ ਸਮਾਂ ਨਾ ਮਿਲਣ ’ਤੇ ਨਿਰਾਸ਼ਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਚਰਚਾ ਕੀਤੀ ਜਾਂਦੀ ਤਾਂ 8 ਦਿਨ ਖਰਾਬ ਨਾ ਹੁੰਦੇ।