ਪੰਜਾਬ ਸਰਕਾਰ ਵਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ 20 ਕਰੋੜ ਰੁਪਏ ਦੀ ਰਾਸ਼ੀ ਜਾਰੀ
Published : Dec 7, 2022, 8:18 pm IST
Updated : Dec 7, 2022, 8:18 pm IST
SHARE ARTICLE
Chetan Singh Jauramajra
Chetan Singh Jauramajra

ਪਿਛਲੇ 3 ਸਾਲਾਂ ਤੋਂ ਲਗਭਗ 44.04 ਲੱਖ ਲਾਭਪਾਤਰੀ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦੀਆਂ ਮੁਫ਼ਤ ਸਿਹਤ ਸੇਵਾਵਾਂ ਦਿੱਤੀਆ ਜਾ ਰਹੀਆਂ ਹਨ।

 

ਚੰਡੀਗੜ੍ਹ - ਸਿਹਤ ਵਿਭਾਗ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ 20 ਕਰੋੜ  ਰੁਪਏ ਦੀ ਰਾਸ਼ੀ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨੂੰ ਅੱਜ ਹੀ ਜਾਰੀ ਕੀਤੀ ਗਈ ਹੈ। ਇਸ ਯੋਜਨਾ ਅਧੀਨ ਪਿਛਲੇ 3 ਸਾਲਾਂ ਤੋਂ ਲਗਭਗ 44.04 ਲੱਖ ਲਾਭਪਾਤਰੀ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦੀਆਂ ਮੁਫ਼ਤ ਸਿਹਤ ਸੇਵਾਵਾਂ ਦਿੱਤੀਆ ਜਾ ਰਹੀਆਂ ਹਨ।

ਹੁਣ ਤੱਕ 1609 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਲਗਭਗ 13.50 ਲੱਖ ਇਲਾਜ ਕੀਤੇ ਜਾ ਚੁੱਕੇ ਹਨ ਅਤੇ ਲਗਭਗ 80 ਲੱਖ ਸਿਹਤ ਬੀਮਾ ਕਾਰਡ ਜਾਰੀ ਕੀਤੇ  ਜਾ ਚੁੱਕੇ ਹਨ। ਮੌਜੂਦਾ ਸਾਲ ਦੋਰਾਨ ਕੁੱਲ 200 ਕਰੋੜ ਰੁਪਏ ਦੀ ਅਦਾਇਗੀ ਸੂਚੀਬੱਧ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨੂੰ ਕੀਤੀ ਜਾ ਚੁੱਕੀ ਹੈ। ਪੰਜਾਬ ਸਰਕਾਰ ਯੋਗ ਲਾਭਪਾਤਰੀ ਪਰਿਵਾਰਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਦੇਣ ਅਤੇ ਸਮੇਂ ਸਿਰ ਕਲੇਮਾਂ ਦੀ ਅਦਾਇਗੀ ਕਰਨ ਲਈ ਵਚਨਬੱਧ ਹੈ। ਯੋਗ ਲਾਭਪਾਤਰੀ ਆਪਣਾ ਕਾਰਡ ਬਣਵਾਉਣ ਦੇ ਲਈ ਨਜਦੀਕੀ ਸੂਚੀਬੱਧ/ਸਰਕਾਰੀ ਹਸਪਤਾਲ, ਸੀ.ਐੱਸ.ਸੀ. ਕੇਂਦਰ ਜਾਂ ਸੇਵਾ ਕੇਂਦਰ ਵਿਖੇ ਪਹੁੰਚ ਸਕਦੇ ਹਨ ਅਤੇ ਆਪਣੀ ਯੋਗਤਾ ਜਾਂਚ ਕਰਨ ਲਈ ਵਿਭਾਗ ਦੀ ਵੈਬਸਾਈਟ www.sha.punjab.gov.in ਤੇ ਪਹੁੰਚੋ।

SHARE ARTICLE

ਏਜੰਸੀ

Advertisement

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM
Advertisement