ਪ੍ਰੇਮੀ ਨੇ ਦੋਸਤਾਂ ਨਾਲ ਮਿਲ ਕੇ ਕੀਤਾ ਪ੍ਰੇਮਿਕਾ ਦਾ ਕਤਲ, ਲਾਸ਼ ਤਬੇਲੇ 'ਚ ਦਫ਼ਨਾਈ 
Published : Dec 7, 2022, 2:23 pm IST
Updated : Dec 7, 2022, 2:23 pm IST
SHARE ARTICLE
 The lover along with his friends killed his girlfriend, buried the body in the stable
The lover along with his friends killed his girlfriend, buried the body in the stable

ਸੋਮਵਾਰ ਨੂੰ ਇਸ ਮਾਮਲੇ ਵਿਚ ਧਾਰਾ 346 ਅਤੇ 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ

 

ਹਲਵਾਰਾ - ਪਿਛਲੇ ਮਹੀਨੇ 24 ਨਵੰਬਰ ਨੂੰ ਘਰੋਂ 12 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਲੈ ਕੇ ਭੱਜਣ ਵਾਲੀ 24 ਸਾਲਾ ਜਸਪਿੰਦਰ ਕੌਰ ਦਾ ਉਸ ਦੇ ਪ੍ਰੇਮੀ ਪਰਮਪ੍ਰੀਤ ਸਿੰਘ ਨੇ ਕਤਲ ਕਰ ਦਿੱਤਾ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਜਸਪਿੰਦਰ ਕੌਰ ਦੇ ਕਤਲ ਦੇ ਦੋਸ਼ ਵਿਚ ਦੋ ਸਕੇ ਭਰਾ ਪਰਮਪ੍ਰੀਤ ਸਿੰਘ ਉਰਫ਼ ਪਰਮ ਅਤੇ ਭਵਨਪ੍ਰੀਤ ਸਿੰਘ ਉਰਫ਼ ਭਾਵਨਾ ਪਿੰਡ ਸੁਧਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸੋਮਵਾਰ ਨੂੰ ਇਸ ਮਾਮਲੇ ਵਿਚ ਧਾਰਾ 346 ਅਤੇ 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ

ਪਰ ਜਸਪਿੰਦਰ ਕੌਰ ਦੇ ਕਤਲ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਇਸ ਵਿਚ ਧਾਰਾ 302 ਪਾ ਦਿੱਤੀ ਗਈ। ਅਜੇ ਤੱਕ ਜਸਪਿੰਦਰ ਕੌਰ ਦੀ ਲਾਸ਼ ਬਰਾਮਦ ਨਹੀਂ ਹੋਈ ਹੈ। ਕੁਝ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਦੋਵੇਂ ਨਾਮਜ਼ਦ ਮੁਲਜ਼ਮ ਭਰਾ ਪਰਮ ਅਤੇ ਭਾਵਨਾ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਕਤਲ ਕਰਨ ਮਗਰੋਂ ਕੁੜੀ ਦੀ ਲਾਸ਼ ਨੂੰ ਤਬੇਲੇ ਵਿਚ ਦਫ਼ਨਾ ਦਿੱਤਾ ਗਿਆ। ਲਾਸ਼ ਨੂੰ ਦਫ਼ਨਾਉਣ ਤੋਂ ਪਹਿਲਾਂ ਨਹਿਰ ਵਿਚ ਸੁੱਟ ਦਿੱਤਾ ਗਿਆ ਸੀ, ਫਿਰ ਉਸ ਨੂੰ ਬਾਹਰ ਕੱਢ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ।

ਖੇਤਾਂ ਵਿਚ ਪਰਾਲੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਦੋਸ਼ੀ ਲਾਸ਼ ਨੂੰ ਅੱਗ ਲਗਾਉਣ ਵਿਚ ਨਾਕਮਯਾਬ ਰਹੇ। ਇਸ ਤੋਂ ਬਾਅਦ ਮੁਲਜ਼ਮ ਨੇ ਜੇ. ਸੀ. ਬੀ. ਮਸ਼ੀਨ ਚਾਲਕ ਨੂੰ ਬੁਲਾ ਕੇ ਕਿਹਾ ਕਿ ਮੇਰਾ ਇੱਕ ਘੋੜਾ ਮਰ ਗਿਆ ਹੈ, ਇਸ ਨੂੰ ਦਫ਼ਨਾਉਣਾ ਹੈ। ਡਰਾਈਵਰ ਨੂੰ ਉਸ ਦੇ ਸਟੱਡ ਫਾਰਮ ਵਿੱਚ 6 ਫੁੱਟ ਤੋਂ ਵੱਧ ਡੂੰਘਾ ਟੋਆ ਪੁੱਟਣ ਤੋਂ ਬਾਅਦ ਜੇ. ਸੀ. ਬੀ.  ਚਾਲਕ ਨੂੰ ਭੇਜ ਦਿੱਤਾ ਗਿਆ। ਮੁਲਜ਼ਮਾਂ ਨੇ ਬਾਅਦ ਵਿਚ ਅੱਧੀ ਸੜੀ ਹੋਈ ਲਾਸ਼ ਨੂੰ ਇਕ ਤਬੇਲੇ ਵਿਚ ਟੋਇਆ ਪੁੱਟ ਕੇ ਦਫਨਾ ਦਿੱਤਾ ਗਿਆ।

ਦੱਸ ਦਈਏ ਕਿ 24 ਨਵੰਬਰ ਨੂੰ ਜਸਪਿੰਦਰ ਕੌਰ ਦੇ ਘਰੋਂ ਭੱਜਣ ਤੋਂ ਬਾਅਦ ਉਸ ਦੇ ਰਿਸ਼ਤੇਦਾਰ ਰਸੂਲਪੁਰ ਨਾਲ ਸਬੰਧਤ ਥਾਣਾ ਹਠੂਰ ਵਿਖੇ ਗਏ ਸਨ ਅਤੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਕਾਇਤ ਦਰਜ ਕਰਵਾਈ ਗਈ ਪਰ ਥਾਣਾ ਹਠੂਰ ਦੀ ਪੁਲਿਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਥਾਣੇ ਤੋਂ ਭਜਾ ਦਿੱਤਾ ਸੀ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਉਲਟਾ ਉਹ ਪੀੜਤ ਪਰਿਵਾਰ ਤੋਂ ਪੁੱਛਗਿੱਛ ਕਰਦੀ ਰਹੀ ਕਿ ਇੰਨਾ ਸੋਨਾ ਅਤੇ ਪੈਸਾ ਕਿੱਥੋਂ ਆਇਆ। ਥਾਣਾ ਇੰਚਾਰਜ ਜਗਜੀਤ ਸਿੰਘ ਤੋਂ ਵੀ ਪੁੱਛ ਪੜਤਾਲ ਹੋਵੇਗੀ। ਪੀੜਤ ਪਰਿਵਾਰ ਸਿਆਸਤਦਾਨਾਂ ਅਤੇ ਅਫ਼ਸਰਾਂ ਦੀਆਂ ਕਚਹਿਰੀਆਂ ਵਿਚ ਗੇੜੇ ਮਾਰਦਾ ਰਿਹਾ।

ਸੋਮਵਾਰ 5 ਦਸੰਬਰ ਨੂੰ ਪਰਮ ਅਤੇ ਭਾਵਨਾ ਦੇ ਪਿਤਾ ਹਰਪਿੰਦਰ ਸਿੰਘ ਨੇ ਖ਼ੁਦ ਜਸਪਿੰਦਰ ਕੌਰ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੀੜਤ ਪਰਿਵਾਰ ਦੋਬਾਰਾ ਹਠੂਰ ਥਾਣੇ ਪਹੁੰਚਿਆ ਅਤੇ ਸਾਰੀ ਜਾਣਕਾਰੀ ਦਿੱਤੀ। ਕਤਲ ਦੀ ਸੂਚਨਾ ਮਿਲਦੇ ਹੀ ਹਠੂਰ ਪੁਲਿਸ ਅਤੇ ਥਾਣਾ ਇੰਚਾਰਜ ਜਗਜੀਤ ਸਿੰਘ ਨੇ ਆਪਣੇ ਆਪ ਨੂੰ ਬਚਾਉਣ ਲਈ ਧਾਰਾ 346 ਅਤੇ 120ਬੀ ਤਹਿਤ ਕੇਸ ਦਰਜ ਕਰ ਲਿਆ। ਇਹ ਕੇਸ ਜਸਪਿੰਦਰ ਕੌਰ ਦੇ ਭਰਾ ਕਮਲਜੀਤ ਸਿੰਘ ਪੁੱਤਰ ਸ਼ਮਿੰਦਰ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਸੀ। ਜਿਸ ਵਿਚ ਲਿਖਿਆ ਸੀ ਕਿ ਸ਼ਮਿੰਦਰ ਦੇ ਪਿਤਾ ਖੇਤ ਗਏ ਹੋਏ ਸਨ ਅਤੇ ਮਾਂ ਸਕੂਲ ਵਿੱਚ ਪੜ੍ਹਾਉਣ ਗਈ ਹੋਈ ਸੀ।

ਇਸ ਦੌਰਾਨ ਜਸਪਿੰਦਰ ਕੌਰ ਘਰੋਂ 12 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਲੈ ਕੇ ਪਰਮਪ੍ਰੀਤ ਸਿੰਘ ਪਰਮ ਦੇ ਨਾਲ ਭੱਜ ਗਈ। ਹਠੂਰ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਅੱਜ ਛਾਪੇਮਾਰੀ ਸ਼ੁਰੂ ਕਰ ਦਿੱਤੀ। ਅੱਜ ਹੀ ਹਠੂਰ ਪੁਲਿਸ ਨੇ ਧਾਰਾ ਵਿੱਚ ਵਾਧਾ ਕੀਤਾ ਅਤੇ ਪਹਿਲਾਂ ਵਾਲੇ ਦਰਜ ਮਾਮਲੇ ਵਿਚ 302 ਦੀ ਧਾਰਾ ਜੋੜ ਦਿੱਤੀ। ਮੌਕੇ ਤੇ ਡੀ. ਐੱਸ. ਪੀ. ਰਾਏਕੋਟ ਰਛਪਾਲ ਸਿੰਘ ਢੀਂਡਸਾ ਥਾਣਾ ਹਠੂਰ ਦੇ ਮੁਖੀ ਜਗਜੀਤ ਸਿੰਘ ਪੁੱਜੇ ਹਨ। ਇਸ ਦੇ ਨਾਲ ਹੀ ਫੋਰੈਂਸਿਕ ਅਤੇ ਫਿੰਗਰ ਟੀਮ ਲੁਧਿਆਣਾ ਤੋਂ ਥਾਣੇਦਾਰ ਦਵਿੰਦਰ ਸਿੰਘ ਟੀਮ ਸਮੇਤ ਪੁੱਜੀ ਹੈ। 

ਮਿਲੀ ਜਾਣਕਾਰੀ ਅਨੁਸਾਰ ਹਠੂਰ ਪੁਲਿਸ ਨੇ ਦੋਸ਼ੀ ਭਰਾਵਾਂ ਦੇ ਪਿਤਾ ਹਰਪਿੰਦਰ ਸਿੰਘ, ਸੁਧਾਰ ਥਾਣਾ ਸਦਰ ਦੇ ਪਿੰਡ ਘੁਮਾਣ ਦੇ ਰਹਿਣ ਵਾਲੇ ਇਕ ਨੌਜਵਾਨ ਅਤੇ ਕੁੱਝ ਹੋਰ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸੁਧਾਰ ਪਿੰਡ ਵਿਚ ਮੁਲਜ਼ਮ ਭਰਾਵਾਂ ਦੇ ਘਰ ਦੀ ਤਲਾਸ਼ੀ ਵੀ ਲਈ ਗਈ ਹੈ। ਜਾਣਕਾਰੀ ਇਹ ਵੀ ਆ ਰਹੀ ਹੈ ਕਿ ਜਸਪਿੰਦਰ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਕਿਤੇ ਦੱਬ ਦਿੱਤਾ ਗਿਆ ਸੀ। ਇਸ ਸਨਸਨੀਖੇਜ਼ ਮਾਮਲੇ 'ਚ ਦੋਵੇਂ ਦੋਸ਼ੀ ਭਰਾਵਾਂ ਦੇ ਨਾਲ-ਨਾਲ ਉਨ੍ਹਾਂ ਦੇ ਕੁਝ ਦੋਸਤਾਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਜਸਪਿੰਦਰ ਕੌਰ ਦਾ ਕਤਲ 24 ਨਵੰਬਰ ਨੂੰ ਹੀ ਕਰ ਦਿੱਤਾ ਗਿਆ ਸੀ ਪਰ ਬਾਕੀ ਖੁਲਾਸੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਣਗੇ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement