Balkaur Singh: ਗੈਂਗਸਟਰਾਂ ਨੂੰ ਲੈ ਕੇ ਬਲਕੌਰ ਸਿੰਘ ਦੀ ਪੋਸਟ, “ਲਗੇਗੀ ਆਗ ਤੋ ਆਏਂਗੇ ਘਰ ਕਈ ਜਦ ਮੇਂ, ਯਹਾਂ ਪੇ ਸਿਰਫ਼ ਹਮਾਰਾ ਮਕਾਨ ਥੋੜੀ ਹੈ”
Published : Dec 7, 2023, 8:33 am IST
Updated : Dec 7, 2023, 8:55 am IST
SHARE ARTICLE
Balkaur Singh's post about nexus of politicians and gangsters
Balkaur Singh's post about nexus of politicians and gangsters

ਉਨ੍ਹਾਂ ਕਿਹਾ ਕਿ ਮੇਰੀ ਲੜਾਈ ਮੇਰੇ ਪੁੱਤਰ ਦੇ ਇਨਸਾਫ਼ ਲਈ ਤਾਂ ਹੈ ਹੀ, ਨਾਲ ਹੀ ਗੈਂਗਸਟਰ-ਸਿਆਸੀ ਗਠਜੋੜ ਨੂੰ ਖ਼ਤਮ ਕਰਕੇ ਹੋਰਨਾਂ ਘਰਾਂ ਦੇ ਚਿਰਾਗ ਬਚਾਉਣ ਦੀ ਵੀ ਹੈ

Balkaur Singh News: ਰਾਜਸਥਾਨ ਵਿਚ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਮਗਰੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੈਂਗਸਟਰਾਂ ਅਤੇ ਸਿਆਸੀ ਗਠਜੋੜ ਨੂੰ ਲੈ ਕੇ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਰੀ ਲੜਾਈ ਮੇਰੇ ਪੁੱਤਰ ਸੁਭਦੀਪ ਦੇ ਇਨਸਾਫ਼ ਲਈ ਤਾਂ ਹੈ ਹੀ, ਨਾਲ ਹੀ ਗੈਂਗਸਟਰ-ਸਿਆਸੀ ਗਠਜੋੜ ਨੂੰ ਜੜ੍ਹੋਂ ਖ਼ਤਮ ਕਰਕੇ ਹੋਰਨਾਂ ਘਰਾਂ ਦੇ ਚਿਰਾਗ ਬਚਾਉਣ ਦੀ ਵੀ ਹੈ।

ਬਲਕੌਰ ਸਿੰਘ ਨੇ ਲਿਖਿਆ, “ਲਗੇਗੀ ਆਗ ਤੋ ਆਏਂਗੇ ਘਰ ਕਈ ਜਦ ਮੇਂ, ਯਹਾਂ ਪੇ ਸਿਰਫ਼ ਹਮਾਰਾ ਮਕਾਨ ਥੋੜੀ ਹੈ। ਨੱਥ ਪਾਉਣ ਦੀ ਬਜਾਏ ਜਿੰਨਾ ਚਿਰ ਸਰਕਾਰਾਂ ਗੈਂਗਸਟਰਾਂ ਨੂੰ ਸ਼ੈਅ, ਮਦਦ, ਜੇਲ੍ਹਾਂ ਵਿਚ ਇੰਟਰਵਿਊਆਂ ਅਤੇ ਸਕਿਊਰੀਟੀ ਸਮੇਤ ਗੱਡੀਆਂ ਦੇ ਕਾਫ਼ਲਿਆਂ ਵਰਗੀਆਂ ਸ਼ਾਹੀ ਸਹੂਲਤਾਂ ਦਿੰਦੀਆਂ ਰਹਿਣਗੀਆਂ, ਇਸ ਹਨੇਰਗਰਦੀ ਵਿਚ ਘਰਾਂ ਦੇ ਚਿਰਾਗ ਇਸ ਤਰ੍ਹਾਂ ਹੀ ਬੁਝਾਏ ਜਾਂਦੇ ਰਹਿਣਗੇ। ਮੇਰੀ ਲੜਾਈ ਮੇਰੇ ਪੁੱਤਰ ਸੁਭਦੀਪ ਦੇ ਇਨਸਾਫ ਲਈ ਤਾਂ ਹੈ ਹੀ, ਨਾਲ ਹੀ ਗੈਂਗਸਟਰ-ਸਿਆਸੀ ਗੱਠਜੋੜ ਨੂੰ ਜੜ੍ਹੋਂ ਖ਼ਤਮ ਕਰਕੇ ਹੋਰਨਾਂ ਘਰਾਂ ਦੇ ਚਿਰਾਗ ਬਚਾਉਣ ਦੀ ਵੀ ਹੈ”।

ਪੋਸਟ ਦੇ ਨਾਲ ਬਲਕੌਰ ਸਿੰਘ ਨੇ ਰਾਜਪੂਤ ਆਫ ਇੰਡੀਆ ਦੀ ਇਕ ਪੋਸਟ ਸਾਂਝੀ ਕੀਤੀ, ਜਿਸ ਵਿਚ ਲਿਖਿਆ ਸੀ, “ਜਾਣਨਾ ਚਾਹੋਗੇ ਕਿ ਇਹ ਅਪਰਾਧੀ ਨਿਡਰ ਕਿਉਂ ਹੈ? ਕਿਉਂਕਿ ਅਸੀਂ ਜਾਤਾਂ ਵਿਚ ਵੰਡੇ ਹੋਏ ਹਾਂ। ਜਦੋਂ ਉਹੀ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਮਾਰਿਆ ਤਾਂ ਅਸੀਂ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਦੇਸ਼ ਭਗਤ ਹੈ, ਖਾਲਿਸਤਾਨੀਆਂ ਦਾ ਸਫਾਇਆ ਕਰ ਰਿਹਾ ਹੈ। ਜਦੋਂ ਰਾਜੂ ਥੇਹਤ ਨੂੰ ਮਾਰਿਆ ਤਾਂ ਕਿਹਾ ਕਿ ਅਪਰਾਧੀਆਂ ਨੂੰ ਮਾਰ ਕੇ ਕੀ ਗਲਤ ਕੀਤਾ ਹੈ? ਹੁਣ ਇਨ੍ਹਾਂ ਦੇ ਹੱਥ ਐਨੇ ਖੁੱਲ੍ਹ ਗਏ ਹਨ ਕਿ ਉਨ੍ਹਾਂ ਨੇ ਸਮਾਜ ਸੇਵੀ ਅਤੇ ਰਾਜਪੂਤ ਕਰਨੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਖੁੱਲ੍ਹੇਆਮ ਕਤਲ ਕਰ ਦਿਤਾ ਹੈ। ਹੁਣ ਵੀ ਜੇਕਰ ਪ੍ਰਸ਼ਾਸਨ 'ਤੇ ਇਕੱਠੇ ਹੋ ਕੇ ਦਬਾਅ ਨਾ ਪਾਇਆ ਗਿਆ ਤਾਂ ਜਾਟਾਂ ਅਤੇ ਰਾਜਪੂਤਾਂ ਦੀ ਲੜਾਈ ਦਾ ਫਾਇਦਾ ਉਠਾ ਕੇ ਦੋਵਾਂ ਭਾਈਚਾਰਿਆਂ ਦੇ ਆਗੂਆਂ ਨੂੰ ਸ਼ਾਂਤ ਕਰ ਦਿਤਾ ਜਾਵੇਗਾ। ਸਮੇਂ ਸਿਰ ਜਾਗ ਜਾਓ”।

ਦੱਸ ਦੇਈਏ ਕਿ 10 ਮਹੀਨੇ ਪਹਿਲਾਂ ਸੁਖਦੇਵ ਗੋਗਾਮੇੜੀ ਦੇ ਕਤਲ ਬਾਰੇ ਇਨਪੁਟ ਪ੍ਰਾਪਤ ਹੋਇਆ ਸੀ। ਪੰਜਾਬ ਪੁਲਿਸ ਨੇ ਇਹ ਇਨਪੁਟ ਰਾਜਸਥਾਨ ਪੁਲਿਸ ਨੂੰ ਭੇਜਿਆ ਸੀ। ਦਸਿਆ ਗਿਆ ਕਿ ਬਠਿੰਡਾ ਜੇਲ ਵਿਚ ਬੰਦ ਗੈਂਗਸਟਰ ਸੰਪਤ ਨਹਿਰਾ ਗੋਗਾਮੇੜੀ ਦੇ ਕਤਲ ਦੀ ਸਾਜ਼ਸ਼ ਰਚ ਰਿਹਾ ਸੀ।  ਇਸ ਕਤਲ ਕਾਂਡ ਦੀ ਇਕ ਹੋਰ ਕੜੀ ਸਾਹਮਣੇ ਆ ਰਹੀ ਹੈ। ਸੁਖਦੇਵ ਗੋਗਾਮੇੜੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਵਿਦੇਸ਼ ਬੈਠਾ ਗੈਂਗਸਟਰ ਰੋਹਿਤ ਗੋਦਾਰਾ, ਸੰਪਤ ਨਹਿਰਾ ਦਾ ਸਾਥੀ ਰਿਹਾ ਹੈ। ਵਿਦੇਸ਼ ਭੱਜਣ ਤੋਂ ਪਹਿਲਾਂ ਰੋਹਿਤ ਗੋਦਾਰਾ ਨੇ ਸੰਪਤ ਨਹਿਰਾ ਨਾਲ ਮਿਲ ਕੇ ਰਾਜਸਥਾਨ ਵਿਚ ਕਈ ਵਾਰਦਾਤਾਂ ਕੀਤੀਆਂ ਸਨ। ਇਸ ਕਾਰਨ ਪੁਲਿਸ ਨੂੰ ਸ਼ੱਕ ਹੈ ਕਿ ਰੋਹਿਤ ਗੋਦਾਰਾ ਦੇ ਇਸ਼ਾਰੇ 'ਤੇ ਸੰਪਤ ਨਹਿਰਾ ਨੇ ਹਥਿਆਰ ਅਤੇ ਸ਼ੂਟਰ ਦਾ ਪ੍ਰਬੰਧ ਕਰਕੇ ਇਸ ਕਤਲ ਨੂੰ ਅੰਜਾਮ ਦਿਤਾ ਹੈ।ਨਹਿਰਾ ਅਤੇ ਰੋਹਿਤ ਗੋਦਾਰਾ ਦੋਵੇਂ ਲਾਰੈਂਸ ਗੈਂਗ ਸਿੰਡੀਕੇਟ ਦੇ ਮੈਂਬਰ ਹਨ। ਗੋਗਾਮੇੜੀ 'ਚ ਗੈਂਗਸਟਰ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਦਾਅਵਾ ਕੀਤਾ ਸੀ ਕਿ ਇਹ ਕਤਲ ਉਸ ਨੇ ਕਰਵਾਇਆ ਹੈ।

(For more news apart from Balkaur Singh's post about nexus of politicians and gangsters, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement