
ਮਹਿਕ ਦੇ ਕਤਲ ਦਾ ਦੋਸ਼ ਮਹਿਕ ਦੇ ਪਤੀ ਸਾਹਿਲ ਸ਼ਰਮਾ 'ਤੇ ਲੱਗੇ ਹਨ ਜਿਸ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Punjab News: ਲੰਡਨ ਵਿਚ ਚਾਕੂ ਮਾਰ ਕੇ ਕਤਲ ਕੀਤੀ ਗਈ ਮਹਿਕ ਸ਼ਰਮਾ ਦੀ ਲਾਸ਼ ਭਲਕੇ ਸਵੇਰੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 12:30 ਵਜੇ ਪਹੁੰਚੇਗੀ। ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਮਹਿਕ ਸ਼ਰਮਾ ਦਾ 29 ਅਕਤੂਬਰ ਨੂੰ ਲੰਡਨ ਦੇ ਕੁਇਡਨ ਸ਼ਹਿਰ ਵਿਚ ਕਤਲ ਕੀਤਾ ਗਿਆ ਸੀ। ਮਹਿਕ ਦੇ ਕਤਲ ਦਾ ਦੋਸ਼ ਮਹਿਕ ਦੇ ਪਤੀ ਸਾਹਿਲ ਸ਼ਰਮਾ 'ਤੇ ਲੱਗੇ ਹਨ ਜਿਸ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ - Chandigarh: ਪੰਜ ਸਾਲਾਂ 'ਚ 404 ਕਰੋੜ ਦੀ ਜੀ. ਐੱਸ. ਟੀ. ਚੋਰੀ, 202 ਕਰੋੜ ਵਸੂਲੇ
ਗੁਰਦਾਸਪੁਰ ਦੀ ਰਹਿਣ ਵਾਲੀ ਮਹਿਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮਹਿਕ ਦੀ ਮਾਤਾ ਮਹਿਕ ਦੇ ਭੈਣ-ਭਰਾ ਨਾਲ ਰਹਿੰਦੀ ਹੈ। ਮਹਿਕ ਸ਼ਰਮਾ ਦਾ ਵਿਆਹ 24 ਜੂਨ 2022 ਨੂੰ ਸਾਹਿਲ ਸ਼ਰਮਾ ਨਾਲ ਹੋਇਆ ਸੀ। 20 ਨਵੰਬਰ 2022 ਨੂੰ ਮਹਿਕ ਸ਼ਰਮਾ ਸਟੱਡੀ ਵੀਜ਼ਾ ਨਾਲ ਲੰਡਨ ਗਈ ਸੀ ਤੇ 29 ਅਕਤੂਬਰ 2023 ਨੂੰ ਕੁਇਡਨ ਦੇ ਵਿਚ ਮਹਿਕ ਸ਼ਰਮਾ ਦਾ ਕਤਲ ਕਰ ਦਿੱਤਾ ਗਿਆ ਸੀ।
(For more news apart from Punjab News, stay tuned to Rozana Spokesman)