
ਕਰਨ ਸਿੱਧੂ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਪਟਿਆਲਾ ਦੇ ਬਾਰਾਦਰੀ ਵਿਖੇ ਸਥਿਤ ਜੱਦੀ ਘਰ ਵਿਚ ਨਿਭਾਈਆਂ ਗਈਆਂ।
Navjot Sidhu Son Wedding : ਨਵਜੋਤ ਸਿੰਘ ਸਿੱਧੂ ਦੇ ਪੁੱਤਰ ਕਰਨ ਸਿੱਧੂ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਕਰਨ ਸਿੱਧੂ ਦਾ ਵਿਆਹ ਇਨਾਇਤ ਰੰਧਾਵਾ ਨਾਲ ਹੋਇਆ ਹੈ। ਕਰਨ ਸਿੱਧੂ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਪਟਿਆਲਾ ਦੇ ਬਾਰਾਦਰੀ ਵਿਖੇ ਸਥਿਤ ਜੱਦੀ ਘਰ ਵਿਚ ਨਿਭਾਈਆਂ ਗਈਆਂ।
Navjot Sidhu Son Wedding
ਸ਼ਾਮ ਨੂੰ ਪਟਿਆਲਾ ਵਿਚ ਹੀ ਨੀਮ ਰਾਣਾ ਹੋਟਲ ਵਿਚ ਪਾਰਟੀ ਰੱਖੀ ਗਈ ਹੈ। ਜਿਸ ਲਈ ਕਾਂਗਰਸ ਪਾਰਟੀ ਸੁਪਰੀਮੋ ਸੋਨੀਆ ਗਾਂਧੀ ਸਮੇਤ ਹੋਰ ਆਗੂਆਂ ਨੂੰ ਸਦਾ ਪੱਤਰ ਵੀ ਦਿੱਤਾ ਗਿਆ ਹੈ।
Navjot Sidhu Son Wedding
ਓਧਰ ਸੋਨੀਆ ਗਾਂਧੀ ਨੇ ਕਰਨ ਤੇ ਇਨਾਇਤ ਦੇ ਵਿਆਹ ਲਈ ਨਵਜੋਤ ਸਿੱਧੂ ਨੂੰ ਸ਼ੁੱਭ ਕਾਮਨਾਵਾਂ ਭੇਜੀਆਂ ਹਨ। ਸ਼ਾਮ ਦੇ ਪ੍ਰੋਗਰਾਮ ਵਿਚ ਦਿੱਲੀ ਅਤੇ ਪੰਜਾਬ ਦੀਆਂ ਕਈ ਵੱਡੀਆਂ ਸਖਸ਼ੀਅਤਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
Navjot Sidhu Son Wedding
ਓਧਰ ਨਵਜੋਤ ਸਿੱਧੂ ਦੀ ਵਿਆਹ ਵਿਚ ਭੰਗੜਾ ਪਾਉਂਦਿਆਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜਿਸ ਵਿਚ ਉਹ ਪੂਰੇ ਪਰਿਵਾਰ ਨਾਲ ਭੰਗੜਾ ਪਾਉਂਦੇ ਦਿਖਾਈ ਦੇ ਰਹੇ ਹਨ।