Ludhiana ਦੇ ਲਾਡੋਵਾਲ ਟੋਲ ਪਲਾਜ਼ੇ 'ਤੇ ਕਾਰ ਸਵਾਰਾਂ ਨੇ ਟੋਲ ਕਰਮਚਾਰੀਆਂ 'ਤੇ ਚਲਾਈ ਗੋਲੀ

By : JAGDISH

Published : Dec 7, 2025, 8:55 am IST
Updated : Dec 7, 2025, 8:55 am IST
SHARE ARTICLE
Car drivers opened fire on toll officials at Ladowal Toll Plaza in Ludhiana
Car drivers opened fire on toll officials at Ladowal Toll Plaza in Ludhiana

ਕਾਰ ਸਵਾਰਾਂ ਨੇ VIP ਲਾਈਨ 'ਚੋਂ ਬਿਨਾ ਟੋਲ ਅਦਾ ਕੀਤੇ ਲੰਘਣ ਦੀ ਕੀਤੀ ਜ਼ਿੱਦ 

ਲੁਧਿਆਣਾ :  ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ 'ਤੇ ਰਾਤ 10:30 ਵਜੇ ਦੇ ਕਰੀਬ ਗੋਲੀਬਾਰੀ ਦੀ ਘਟਨਾ ਵਾਪਰੀ । ਜਿਸ ਤੋਂ ਬਾਅਦ ਟੋਲ ਪਲਾਜ਼ਾ 'ਤੇ ਹਫੜਾ-ਦਫੜੀ ਮਚ ਗਈ । ਇੱਕ XUV ਕਾਰ ਵਿੱਚ ਸਵਾਰ ਕੁਝ ਲੋਕਾਂ ਨੇ VIP ਲਾਈਨ ਵਿੱਚੋਂ ਲੰਘਣ 'ਤੇ ਜ਼ੋਰ ਦਿੱਤਾ। ਕਾਰ ਵਿੱਚ ਸਵਾਰ ਲੋਕ ਕਿਸੇ ਵਿਭਾਗ ਦੇ ਚੇਅਰਮੈਨ ਹੋਣ ਦਾ ਦਾਅਵਾ ਕਰ ਰਹੇ ਸਨ । ਜਦੋਂ ਟੋਲ ਅਫਸਰ ਨੇ ਉਨ੍ਹਾਂ ਤੋਂ ਉਨ੍ਹਾਂ ਦੇ ਆਈ.ਡੀ. ਕਾਰਡ ਮੰਗੇ ਤਾਂ ਉਹ ਗੁੱਸੇ ਵਿੱਚ ਆ ਗਏ ਅਤੇ ਟੋਲ ਅਫਸਰਾਂ 'ਤੇ ਗੋਲੀਆਂ ਚਲਾ ਦਿੱਤੀਆਂ।
ਖੁਸ਼ਕਿਸਮਤੀ ਨਾਲ ਗੋਲੀਆਂ ਕਿਸੇ ਵੀ ਟੋਲ ਕਰਮਚਾਰੀ ਨੂੰ ਨਹੀਂ ਲੱਗੀਆਂ ਅਤੇ ਉਹ ਬਚ ਗਏ। ਟੋਲ ਕਰਮਚਾਰੀਆਂ ਨੇ ਵੀ ਬਚਾਅ ਲਈ ਆਪਣੇ ਡੰਡੇ ਚੁੱਕੇ । ਜਦੋਂ ਗੋਲੀਬਾਰੀ ਦੀ ਆਵਾਜ਼ ਨੇ ਟੋਲ ਬੂਥਾਂ ਦੇ ਅੰਦਰ ਹੋਰ ਕਰਮਚਾਰੀਆਂ ਨੂੰ ਬਾਹਰ ਲਿਆਂਦਾ ਤਾਂ ਕਾਰ ਸਵਾਰ ਮੌਕੇ ਤੋਂ ਭੱਜ ਗਏ । ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ।
ਟੋਲ ਵਰਕਰਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਲਾਡੋਵਾਲ ਪੁਲਿਸ ਸਟੇਸ਼ਨ ਨੂੰ ਦਿੱਤੀ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਆਰੋਪੀਆਂ ਦੀ ਟੋਲ ਵਰਕਰ ਕੁਲਜੀਤ ਸਿੰਘ ਨੇ ਦੱਸਿਆ ਕਿ ਇੱਕ SUV ਲੁਧਿਆਣਾ ਤੋਂ ਫਿਲੋਰ ਜਾ ਰਹੀ ਸੀ, ਜੋ VIP ਲਾਈਨ ਵਿੱਚ ਸੀ । ਕਾਰ ਵਿੱਚ ਸਵਾਰ ਲੋਕਾਂ ਨੇ ਟੋਲ ਟੈਕਸ ਅਦਾ ਕੀਤੇ ਬਿਨਾਂ ਜਾਣ ਦੀ ਜ਼ਿੱਦ ਕੀਤੀ । ਕਾਰ ਵਿੱਚ ਸੱਤ ਤੋਂ ਅੱਠ ਲੋਕ ਸਨ। ਜਦੋਂ ਉਨ੍ਹਾਂ ਤੋਂ ਉਨ੍ਹਾਂ ਦਾ VIP ਕਾਰਡ ਮੰਗਿਆ ਗਿਆ ਤਾਂ ਉਨ੍ਹਾਂ ਨੇ ਕੋਈ ਵੀ ਕਾਰਡ ਦਿਖਾਉਣ ਤੋਂ ਇਨਕਾਰ ਕਰ ਦਿੱਤਾ।
ਕੁਲਜੀਤ ਸਿੰਘ ਨੇ ਕਿਹਾ ਕਿ ਦੋਸ਼ੀ ਇੱਕ ਵਿਭਾਗ ਦਾ ਚੇਅਰਮੈਨ ਹੋਣ ਦਾ ਦਾਅਵਾ ਕਰ ਰਿਹਾ ਸੀ। ਜਦੋਂ ਉਸਦੇ ਸਾਥੀਆਂ ਨੇ ਗੇਟ ਖੋਲ੍ਹਣ ਅਤੇ ਕਾਰ ਨੂੰ ਭਜਾ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਰੋਕ ਲਿਆ ਗਿਆ। ਗੁੱਸੇ ਵਿੱਚ ਆ ਕੇ ਹਮਲਾਵਰਾਂ ਨੇ ਉਨ੍ਹਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਹਮਲਾਵਰਾਂ ਨੇ ਟੋਲ ਕਰਮਚਾਰੀਆਂ 'ਤੇ ਸਿੱਧੀਆਂ ਗੋਲੀਆਂ ਚਲਾਈਆਂ। ਉਨ੍ਹਾਂ ਨੇ ਚਾਰ ਤੋਂ ਪੰਜ ਰਾਊਂਡ ਗੋਲੀਆਂ ਚਲਾਈਆਂ। ਅਸੀਂ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਏ। ਇਸ ਘਟਨਾ ਤੋਂ ਬਾਅਦ, ਟੋਲ ਕਰਮਚਾਰੀ ਹੁਣ ਆਪਣੀ ਸੁਰੱਖਿਆ ਨੂੰ ਲੈ ਕੇ ਡਰੇ ਹੋਏ ਹਨ।
ਹਾਈਵੇਅ 'ਤੇ ਕਾਰਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਹਨ, ਜਿਸ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਜਦੋਂ ਸਾਰਿਆਂ ਨੇ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਕਾਰ ਵਿੱਚ ਸਾਊਥ ਸਿਟੀ ਬ੍ਰਿਜ ਵੱਲ ਭੱਜ ਗਏ। ਬਿਨਾਂ ਦੇਰੀ ਕੀਤੇ, ਅਸੀਂ ਲਾਡੋਵਾਲ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਦੋਸ਼ੀਆਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement