ਖਹਿਰਾ ਨੇ ਨਵੀਂ ਪਾਰਟੀ ਬਣਾ ਕੇ, ਪੰਜਾਬੀਆਂ ਨਾਲ ਕੀਤੇ ਇਹ ਵਾਅਦੇ 
Published : Jan 8, 2019, 5:14 pm IST
Updated : Apr 10, 2020, 10:12 am IST
SHARE ARTICLE
Punjabi Akta party (PAP)
Punjabi Akta party (PAP)

ਅੱਜ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਸੂਚੀ ਵਿਚ ਇੱਕ ਨਵਾਂ ਨਾਮ ਵੀ ਦਰਜ ਹੋ ਚੁਕਾ ਹੈ। ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਨੇ ਅੱਜ...

ਚੰਡੀਗੜ੍ਹ : ਅੱਜ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਸੂਚੀ ਵਿਚ ਇੱਕ ਨਵਾਂ ਨਾਮ ਵੀ ਦਰਜ ਹੋ ਚੁਕਾ ਹੈ। ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਪਣੀ ਨਵੀ ਪਾਰਟੀ 'ਪੰਜਾਬੀ ਏਕਤਾ ਪਾਰਟੀ' ਦਾ ਰਸਮੀ ਤੌਰ 'ਤੇ ਐਲਾਨ ਕਰ ਦਿੱਤਾ ਹੈ ਅਤੇ ਨਵੀ ਬਣੀ ਇਸ ਪਾਰਟੀ  ਦਾ ਪ੍ਰਧਾਨ ਵੀ ਸੁਖਪਾਲ ਖਹਿਰਾ ਨੂੰ ਹੀ ਥਾਪਿਆ ਗਿਆ ਹੈ। ਪੰਜਾਬ ਨੂੰ ਇਕ ਨਵੀ ਪਾਰਟੀ ਦਿੰਦੇ ਹੋਏ ਖਹਿਰਾ ਨੇ ਵੱਡੇ-ਵੱਡੇ ਵਾਅਦੇ ਵੀ ਕੀਤੇ। ਖਹਿਰਾ ਨੇ ਪਾਰਟੀ ਐਲਾਨ ਮੌਕੇ ਕਿਸਾਨਾਂ ਨੂੰ ਡਾਇਰੈਕਟ ਸਬਸਿਡੀ ਦੇਣ ਦਾ ਵਾਅਦਾ ਕਰਦੇ ਹੋਏ  ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ,

ਅਫ਼ਸਰਸ਼ਾਹੀ ਨੂੰ ਟਾਰਗੇਟ ਕਰਨ, ਲੋਕ ਪਾਲ ਬਿੱਲ ਬਣਾਉਣ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਵੀ ਕਹੀ। ਇਸ ਤੋਂ ਇਲਾਵਾ ਉਨ੍ਹਾਂ ਮੌਕਾਪ੍ਰਸਤ ਪਾਰਟੀਆਂ ਕੋਲੋਂ ਪੰਜਾਬ ਨੂੰ ਅਜ਼ਾਦ ਕਰਵਾਉਣ ਦਾ ਵੀ ਦਾਅਵਾ ਕੀਤਾ। ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ, ਉਸ ਨੂੰ ਵੇਖਦਿਆਂ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਉਨ੍ਹਾਂ ਨੂੰ ਮੁਸ਼ਕਲ ਫੈਸਲਾ ਲੈਣਾ ਪੈ ਰਿਹਾ ਹੈ। ਨਵੀਂ ਪਾਰਟੀ ਦੀਆਂ ਨੀਤੀਆਂ ਦੱਸਣ ਦੀ ਥਾਂ ਉਨ੍ਹਾਂ ਪੰਜਾਬ ਦੇ ਇਤਿਹਾਸ ਦੀ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ ਨੂੰ ਵੀ ਨਿਸ਼ਾਨੇ 'ਤੇ ਲਿਆ।

ਖਹਿਰਾ ਨੇ ਅਕਾਲੀਆਂ ’ਤੇ ਪੰਜਾਬ ਅੰਦਰ ਨਸ਼ਾ ਫੈਲਾਉਣ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਦਸ ਸਾਲ ਦੇ ਰਾਜ ਦੌਰਾਨ ਪੰਜਾਬ ਨੂੰ ਭਾਰੀ ਨੁਕਸਾਨ ਹੋਇਆ। ਅਕਾਲੀ ਦਲ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਕਰਜ਼ਾਈ ਕੀਤਾ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਵੀ ਘੇਰੀ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪਹਾੜੀ ਸੂਬਿਆਂ ਨੂੰ ਟੈਕਸ 'ਚ ਛੋਟ ਦਿੱਤੀ ਪਰ ਪੰਜਾਬ ਦੀਆਂ ਫੈਕਟਰੀਆਂ ਨੂੰ ਕੋਈ ਰਾਹਤ ਨਹੀਂ ਦਿੱਤੀ। ਉਨ੍ਹਾਂ ਕਿਸਾਨਾਂ ਤੇ ਖੇਤੀ ਦੀ ਮਿਸਾਲ ਦਿੰਦਿਆਂ ਸਰਕਾਰ ’ਤੇ ਕਈ ਇਲਜ਼ਾਮ ਲਾਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement