31 ਏਕੜ ਜ਼ਮੀਨ ਵੇਚਣ ’ਚ 350 ਕਰੋੜ ਦਾ ਘਪਲਾ
Published : Jan 8, 2021, 12:36 am IST
Updated : Jan 8, 2021, 12:36 am IST
SHARE ARTICLE
image
image

31 ਏਕੜ ਜ਼ਮੀਨ ਵੇਚਣ ’ਚ 350 ਕਰੋੜ ਦਾ ਘਪਲਾ

ਉਦਯੋਗ ਮੰਤਰੀ ਨੇ ਕਰਫ਼ਿਊ ਦੌਰਾਨ ਸਾਰਾ ਤਾਣਾ-ਬਾਣਾ ਬੁਣਿਆ

ਚੰਡੀਗੜ੍ਹ, 7 ਜਨਵਰੀ (ਜੀ.ਸੀ.ਭਾਰਦਵਾਜ) : ਫ਼ੇਜ਼ 8 ਮੋਹਾਲੀ ਵਿਚ 36 ਸਾਲਾ ਪਹਿਲਾਂ, ਪਲਾਟ ਨੰ. ਏ-32 ਫ਼ੋਕਲ ਪੁਆਇੰਟ ਦੀ 31 ਏਕੜ ਯਾਨੀ 1,50,040 ਵਰਗ ਗਜ਼ ਜ਼ਮੀਨ ਜੋ ਇਨਫ਼ੋਟੈਕ ਲਈ ਉਦਯੋਗ ਸਥਾਪਤ ਕਰਨ ਲਈ ਅਲਾਟ ਕੀਤੀ ਸੀ, ਹੁਣ ਪੰਜਾਬ ਸਰਕਾਰ ਦੇ ਉਦਯੋਗ ਮੰਤਰੀ ਦੀ ਮਿਲੀਭੁਗਤ ਨਾਲ ਕੋਰੋਨਾ ਮਹਾਂਮਾਰੀ ਦੌਰਾਨ ਕਰਫ਼ਿਊ ਦੇ ਦਿਨਾਂ ਵਿਚ ਸਪੈਸ਼ਲ ਵੀਡੀਉ ਮੀਟਿੰਗਾਂ ਕਰ ਕੇ 90 ਕਰੋੜ ਦੀ ਜੀ.ਆਰ.ਜੀ. ਕੰਪਨੀ ਨੂੰ ਦੇ ਦਿਤੀ ਗਈ। ਇਕ ਅੰਦਾਜ਼ੇ ਨਾਲ 465 ਕਰੋੜ ਦਾ ਇਹ ਸ਼ਹਿਰੀ ਖਾਤਾ ਵੇਚਣ ਵਿਚ 350 ਕਰੋੜ ਤੋਂ ਵੱਧ ਦਾ ਘਪਲਾ ਸਾਹਮਣੇ ਆਇਆ ਹੈ।
ਹੁਸ਼ਿਆਰਪੁਰ ਤੋਂ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਅੱਜ ਬੀਜੇਪੀ ਦੇ ਮੁੱਖ ਦਫ਼ਤਰ ਵਿਚ ਪ੍ਰੈਸ ਸਾਹਮਣੇ ਸਾਰੇ ਦਸਤਾਵੇਜ਼ ਦਿਖਾਉਂਦੇ ਹੋਏ ਉਦਯੋਗ ਮੰਤਰੀ ਸ਼ਿਆਮ ਸੁੰਦਰ ਅਰੋੜਾ ਤੇ ਇਸ ਬਹੁ ਕਰੋੜੀ ਘਪਲੇ ਤੇ ਸਰਕਾਰੀ ਜਾਇਦਾਦ ਦਾ 350 ਕਰੋੜ ਦਾ ਚੂਨਾ ਲਾਉਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਮੌਜੂਦਾ ਮੰਤਰੀ ਖ਼ੁਦ ਵੱਡਾ ਪ੍ਰਾਪਰਟੀ ਡੀਲਰ ਤੇ ਕੌਲੋਨਾਈਜ਼ਰ ਹੈ ਅਤੇ ਇਸ ਮੰਤਰੀ ਨੇ ਵਿਸ਼ੇਸ਼ ਤੌਰ ’ਤੇ ਜੀ.ਆਰ.ਜੀ. ਕੰਪਨੀ ਬਣਾਈ, ਜ਼ਮੀਨ ਖ਼ਰੀਦੀ, 90 ਕਰੋੜ ਖ਼ਰੀਦ ਬਦਲੇ ਕੇਵਲ 45 ਕਰੋੜ ਦਿਤੇ। ਰਿਜ਼ਰਵ ਕੀਮਤ 90 ਕਰੋੜ ਤੇ ਮੌਜੂਦਾ ਰੇਟ ’ਤੇ ਅੰਕਤ ਕੀਮਤ 126 ਕਰੋੜ ਬਣਦੀ ਸੀ, ਇਸ ਬਦਲੇ ਕੇਵਲ 45 ਕਰੋੜ ਦਿਤੇ। ਅੱਗੋਂ ਇਸ ਜੀ.ਆਰ.ਜੀ. ਕੰਪਨੀ ਨੇ ਛੋਟ ਪਲਾਟ ਬਣਾ ਕੇ ਫਿਰ ਵੇਚਣ ਦਾ ਪ੍ਰੋਗਰਾਮ ਉਲੀਕਿਆ ਹੈ। ਤੀਕਸ਼ਣ ਸੂਦ ਨੇ ਐਡਵੋਕੇਟ ਅਰਵਿੰਦ ਮਿੱਤਲ ਰਾਹੀਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਵੱਡੇ ਘਪਲੇ ਦੀ ਜਾਂਚ ਸੀ.ਬੀ.ਆਈ, ਸੀ.ਏ.ਜੀ. ਤੋਂ ਕਰਵਾਈ ਜਾਵੇ ਜਾਂ ਫਿਰ ਮਾਮਲਾ ਜੀ.ਆਰ.ਜੀ. ਦੀ ਤਫ਼ਤੀਸ਼ ਕਰਨ ਲਈ ਈ.ਡੀ. ਨੂੰ ਦਿਤਾ ਜਾਵੇ ਕਿਉਂਕਿ ਇਸ ਵਿਚ ਵਿਦੇਸ਼ੀ ਰਕਮ ਦੇ ਚਲਣ ਦਾ ਖਦਸ਼ਾ ਹੈ। ਤੀਕਸ਼ਣ ਸੂਦ ਨੇ ਇਨਕਮ ਟੈਕਸ ਐਡਵਾਈਜ਼ਰ ਬੀਬੀ ਸੁਰਿੰਦਰ ਕੌਰ ਵੜੈਚ ਦੀ ਉਹ ਚਿੱਠੀ ਵੀ ਦਿਖਾਈ ਜਿਹੜੀ ਉਨ੍ਹਾਂ ਪੀ.ਐਸ.ਆਈ.ਈ.ਸੀ. ਦੇ ਐਮ.ਡੀ. ਨੂੰ ਲਿਖ ਕੇ ਇਤਰਾਜ਼ ਜਿਤਾਇਆ ਸੀ ਕਿ ਬੋਰਡ ਦੀ 293ਵੀਂ ਬੈਠਕ ਵਿਚ ਇਸ ਬਾਰੇ ਏਜੰਡਾ ਗ਼ਲਤ ਢੰਗ ਨਾਲ ਪਾਸ ਕਰਵਾਇਆ ਗਿਆ। ਬੀਬੀ ਵੜੈਚ ਨੇ ਆਨਲਾਈਨ ਸੁਝਾਅ ਦਿਤਾ ਸੀ ਬਾਅਦ ਵਿਚ ਚਿੱਠੀ ਰਾਹੀਂ ਮਸ਼ਵਰਾ ਦਿਤਾ ਸੀ ਕਿ ਏ.ਜੀ. ਪੰਜਾਬ ਦੀ ਸਲਾਹ ਜ਼ਰੂਰ ਲਈ ਜਾਵੇ ਅਤੇ ਪੰਜਾਬ ਦੇ ਵਿੱਤ ਵਿਭਾਗ ਵਲੋਂ ਵੀ ਮੰਜ਼ੂਰੀ ਲੈਣੀ ਜ਼ਰੂਰੀ ਬਣਦੀ ਹੈ।
ਤੀਕਸ਼ਣ ਸੂਦ ਨੇ ਕਿਹਾ ਕਿ ਇਨਫ਼ੋਟੈਕ ਨੇ ਵੀ ਚਿੱਠੀ ਲਿਖ ਕੇ ਅਪਣੀ ਇਸ ਜ਼ਮੀਨ ਦੇ 161 ਕਰੋੜ ਮੰਗੇ ਹਨ ਪਰ ਖ਼ਰੀਦਣ ਵਾਲੀ ਕੰਪਨੀ ਬੋਲੀ ਦੇਣ ਵਾਲੀ ਕੰਪਨੀ ਅਤੇ ਮੰਤਰੀ ਸ਼ਾਮ ਸੁੰਦਰ ਅਰੋੜਾ ਸਮੇਤ ਜੀ.ਆਰ.ਜੀ. ਕੰਪਨੀ ਵਿਚਾਲੇ ਕੀਤੇ ਘਪਲੇ ਦਾ ਨਾ ਸਿਰਫ਼ ਪਰਦਾਫ਼ਾਸ਼ ਕੀਤਾ ਜਾਵੇ ਬਲਕਿ ਪਬਲਿਕ ਦੇ ਪੈਸੇ ਦਾ ਖ਼ੁਰਦ ਬੁਰਦ ਕੀਤਾ ਜਾਣਾ, ਕਾਂਗਰਸ ਸਰਕਾਰ ਤੇ ਵਿਸ਼ੇਸ਼ ਕਰ ਕੇ ਇੰਡਸਟਰੀ ਮੰਤਰੀ ’ਤੇ ਲੱਗੇ ਧੱਬੇ ਦਾ ਜਨਤਾ ਨੂੰ ਪਤਾ ਲੱਗਣਾ ਜ਼ਰੂਰੀ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਪਾਰਟੀ ਇਸ ਮੁੱਦੇ ਨੂੰ ਲੈ ਕੇ ਲੋਕ ਕਚਹਿਰੀ ਵਿਚ ਲਿਜਾਏਗੀ। ਕੀ ਇਸ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਜਾਂ ਰਾਜਪਾਲ ਕੋਲ ਸ਼ਿਕਾਇਤ ਕਰਨ ਜਾਉਗੇ? ਇਸ ਸਵਾਲ ਦੇ ਜਵਾਬ ਵਿਚ ਤੀਕਸ਼ਣ ਸੂਦ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਅਪਣੇ ਮੰਤਰੀ ਨੂੰ ਕਲੀਨ ਚਿੱਟ ਝੱਟ ਦੇ ਦਿੰਦੇ ਹਨ ਜਿਵੇਂ ਧਰਮਸੋਤ ਨੂੰ ਦਿਤੀ ਸੀ।
ਜਦੋਂ ਉਨ੍ਹਾਂ ਦੀ ਹੁਸ਼ਿਆਰਪੁਰ ਰਿਹਾਇਸ਼ ਅੱਗੇ ਗੋਹੇ ਦੀ ਟਰਾਲੀ ਦਲ ਖ਼ਾਲਸਾ ਕਿਸਾਨ ਨੇ ਸੁੱਟੀ ਸੀ, ਇਸ ਮੁੱਦੇ ’ਤੇ ਪੁੱਛੇ ਸਵਾਲ ਦੇ ਜਵਾਬ ਵਿਚ ਤੀਕਸ਼ਣ ਸੂਦ ਨੇ ਕਿਹਾ ਕਿ ਐਫ਼.ਆਈ.ਆਰ. ਵਿਚ ਲਗਾਈ ਧਾਰਾ 307 ਨੂੰ ਬਦਲਣ ਦਾ ਅਧਿਕਾਰ ਮੁੱਖ ਮੰਤਰੀ ਨੂੰ ਨਹੀਂ ਹੈ, ਇਹ ਧਾਰਾ ਦੀ ਅਦਲਾ ਬਦਲੀ ਤਾਂ ਕੇਵਲ ਅਦਾਲਤ ਕਰ ਸਕਦੀ ਹੈ।
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement