
ਕੰਗਨਾ ਨੇ ਮਾਤਾ ਮਹਿੰਦਰ ਕੌਰ ਖਿਲਾਫ ਅਪਮਾਨਜਕ ਸ਼ਬਦਾਵਲੀ ’ਚ ਟਵੀਟ ਕੀਤਾ ਸੀ।
ਬਠਿੰਡਾ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਇਸ ਵਿਚਾਲੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਵਾਲੀ ਬਜ਼ੁਰਗ ਬੇਬੇ ਮਹਿੰਦਰ ਕੌਰ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਖਿਲਾਫ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ। ਕੰਗਨਾ ਨੇ ਮਾਤਾ ਮਹਿੰਦਰ ਕੌਰ ਖਿਲਾਫ ਅਪਮਾਨਜਕ ਸ਼ਬਦਾਵਲੀ ’ਚ ਟਵੀਟ ਕੀਤਾ ਸੀ।
Ooo Karan johar ke paltu, jo dadi Saheen Baag mein apni citizenship keliye protest kar rahi thi wohi Bilkis Bano dadi ji Farmers ke MSP ke liye bhi protest karti hue dikhi. Mahinder Kaur ji ko toh main janti bhi nahin. Kya drama chalaya hai tum logon ne? Stop this right now. https://t.co/RkXRVKfXV1
— Kangana Ranaut (@KanganaTeam) December 3, 2020
ਦੱਸ ਦੇਈਏ ਕਿ ਬੀਤੇ ਦਿਨੀ ਕੰਗਨਾ ਨੇ ਟਵਿੱਟਰ ਤੇ ਟਿੱਪਣੀ ਕਰ ਕੇ ਕਿਹਾ ਸੀ ਕਿ "100-100 ਰੁਪਏ ਲੈ ਕੇ ਧਰਨੇ 'ਚ ਸ਼ਾਮਲ ਹੁੰਦੀਆਂ ਨੇ"। ਜ਼ਿਕਰਯੋਗ ਹੈ ਕਿ ਕੰਗਨਾ ਨੇ ਟਵਿੱਟਰ ਤੇ ਬੇਬੇ ਮਹਿੰਦਰ ਕੌਰ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ। ਜਿਸ ਮਗਰੋਂ ਸੋਸ਼ਲ ਮੀਡੀਆ ਤੇ ਹੰਗਾਮਾ ਮੱਚ ਗਿਆ ਸੀ। ਇਸ ਤਸਵੀਰ ਮਗਰੋਂ ਦਿਲਜੀਤ ਦੋਸਾਂਝ ਅਤੇ ਕੰਗਨਾ ਵਿਚਾਲੇ ਟਵਿੱਟਰ ਵਾਰ ਵੀ ਸ਼ੁਰੂ ਹੋ ਗਈ ਸੀ ਜੋ ਅੱਜ ਵੀ ਜਾਰੀ ਹੈ।