ਕਿਸਾਨਾਂ ਦੇ ਮੋਰਚੇ ਨੇ ਦਿੱਲੀ ਦੇ ਦੁਕਾਨਦਾਰਾਂ ਦੀ ਬਦਲੀ ਜ਼ਿੰਦਗੀ
Published : Jan 8, 2021, 12:30 am IST
Updated : Jan 8, 2021, 12:30 am IST
SHARE ARTICLE
image
image

ਕਿਸਾਨਾਂ ਦੇ ਮੋਰਚੇ ਨੇ ਦਿੱਲੀ ਦੇ ਦੁਕਾਨਦਾਰਾਂ ਦੀ ਬਦਲੀ ਜ਼ਿੰਦਗੀ

ਨਵੀਂ ਦਿੱਲੀ, 7 ਜਨਵਰੀ (ਅਰਪਣ ਕੌਰ): ਕੇਂਦਰ ਵਲੋਂ ਨਵੇਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਡਟੇ ਹੋਏ ਹਨ। ਸਿੰਘੂ ਤੇ ਟਿੱਕਰੀ ਬਾਰਡਰ ਦੀਆਂ ਸਟੇਜਾਂ ਦੇ ਸਾਹਮਣੇ ਦਿੱਲੀ ਦੀ ਮਾਰਕੀਟ ਹੈ ਜਿੱਥੇ ਸਾਰੀਆਂ ਦੁਕਾਨਾਂ ਖੁਲ੍ਹੀਆਂ ਹੋਈਆਂ ਹਨ। ਸਪੋਕਸਮੈਨ ਟੀਵੀ ਦੀ ਪੱਤਰਕਾਰ ਅਰਪਣ ਕੌਰ ਨੇ ਕਿਸਾਨੀ ਸਟੇਜਾਂ ਸਾਹਮਣੇ ਵਾਲੀ ਮਾਰਕੀਟ ਦੇ ਦੁਕਾਨਦਾਰਾਂ ਨਾਲ ਗੱਲ ਕਰਦਿਆਂ ਤਾਜ਼ੇ ਹਾਲਾਤ ਬਾਰੇ ਜਾਣਿਆ। ਇਸ ਮਾਰਕੀਟ ਵਿਚ ਕਈ ਤਰ੍ਹਾਂ ਦੀਆਂ ਦੁਕਾਨਾਂ ਹਨ, ਜਿਵੇਂ ਮਠਿਆਈ, ਜੂਸ, ਕਰਿਆਨਾ, ਹੋਰ ਵੀ ਕਈਂ ਤਰ੍ਹਾਂ ਦੀਆਂ ਦੁਕਾਨਾਂ ਇਸ ਮਾਰਕੀਟ ਵਿਚ ਹਨ। ਦੁਕਾਨਦਾਰਾਂ ਨੇ ਗੱਲਬਾਤ ਦੌਰਾਨ ਦਸਿਆ ਕਿ ਜਦੋਂ ਦਾ ਕਿਸਾਨ ਅੰਦੋਲਨ ਇਥੇ ਆਇਆ ਹੈ ਉਦੋਂ ਤੋਂ ਸਾਡੀ ਬਹੁਤ ਚੰਗੀ ਰੋਜ਼ਾਨਾ ਦੀ ਸੇਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਚੰਗੇ ਹਨ ਕਿਸੇ ਨੇ ਵੀ ਸਾਥੋਂ ਕੋਈ ਉਧਾਰ ਜਾਂ ਕੋਈ ਬਿਨਾਂ ਪੈਸਿਆਂ ਤੋਂ ਚੀਜ਼ ਨਹੀਂ ਲਈ ਸਗੋਂ ਸਾਡੀ ਦੁਕਾਨਦਾਰੀ ਬਹੁਤ ਵਧੀਆ ਚੱਲ ਰਹੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਇਥੇ ਲੰਗਰ ਸੇਵਾ ਬਹੁਤ ਵਧੀਆ ਚੱਲ ਰਹੀ ਹੈ, ਅਸੀਂ ਰੋਜ਼ਾਨਾ ਲੰਗਰ ਛਕ ਕੇ ਆਉਂਦੇ ਹਾਂ। 
ਉਨ੍ਹਾਂ ਕਿਹਾ ਕਿ ਅਜਿਹਾ ਅੰਦੋਲਨ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਅਤੇ ਅਸੀਂ ਪੰਜਾਬੀਆਂ ਬਾਰੇ ਸੁਣਿਆ ਬਹੁਤ ਕੱੁਝ ਸੀ ਪਰ ਹੁਣ ਅਸੀਂ ਨਜ਼ਦੀਕ ਤੋਂ ਦੇਖਿਆ ਹੈ ਕਿ ਕਿਵੇਂ ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਚੱਲ ਰਹੀਆਂ ਹਨ। ਦੁਕਾਨਾਦਾਰਾਂ ਨੇ ਕਿਹਾ ਕਿ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਟ੍ਰੈਫ਼ਿਕ ਕਾਰਨ ਸਾਡੀਆਂ ਦੁਕਾਨਾਂ ਕੱੁਝ ਬੰਦ ਹੋਈਆਂ ਸੀ ਪਰ ਹੁਣ ਅਸੀਂ ਰੋਜ਼ਾਨਾ ਅਪਣੀਆਂ ਦੁਕਾਨਾਂ ਖੋਲ੍ਹ ਰਹੇ ਹਾਂ ਤੇ ਸਾਡਾ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਕਿਸਾਨਾਂ ਵਲੋਂ ਨਹੀਂ ਕੀਤਾ ਗਿਆ। 

SHARE ARTICLE

ਏਜੰਸੀ

Advertisement

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM

ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤਾਂਗੇ ਹੁਸ਼ਿਆਰਪੁਰ ਦੀ ਸੀਟ' ਰਾਜ ਕੁਮਾਰ ਚੱਬੇਵਾਲ ਲਈ Door-To-Door ਚੋਣ ਪ੍ਰਚਾਰ ਕਰ..

29 Apr 2024 1:37 PM

ਹੁਸ਼ਿਆਰਪੁਰ ਲੋਕਸਭਾ ਸੀਟ 'ਤੇ ਕੌਣ ਮਾਰੇਗਾ ਬਾਜ਼ੀ? ਚੱਬੇਵਾਲ, ਠੰਢਲ, ਗੋਮਰ ਜਾਂ ਅਨੀਤਾ, ਕੌਣ ਹੈ ਮਜ਼ਬੂਤ ਉਮੀਦਵਾਰ?

29 Apr 2024 11:38 AM

ਕਰਮਜੀਤ ਅਨਮੋਲ ਦੇ ਹੱਕ 'ਚ CM ਮਾਨ ਦੀ ਸਟੇਜ ਤੋਂ ਜ਼ਬਰਦਸਤ ਸਪੀਚ, ਤਾੜੀਆਂ ਨਾਲ ਗੂੰਜਿਆ ਪੰਡਾਲ

29 Apr 2024 11:13 AM

ਰੱਬਾ ਆਹ ਕੀ ਕਰ ‘ਤਾ, ਖੇਡਦਾ ਖੇਡਦਾ ਬਾਥਰੂਮ ਚ ਬਾਲਟੀ ਚ ਡੁੱਬ ਗਿਆ ਮਾਸੂਮ ਪੁੱਤ, ਹੋਈ ਮੌ.ਤ, ਦਾਦੀ ਦਾ ਹਾਲ ਨਹੀਂ ਦੇਖ

29 Apr 2024 10:39 AM
Advertisement