ਰਾਸ਼ਟਰੀ ਜਾਂਚ ਏਜੰਸੀ ਨੇ ਜੰਮੂ ਕਸ਼ਮੀਰ ਅਤੇ ਪੰਜਾਬ ਦੀਆਂ 6 ਥਾਵਾਂ ’ਤੇ ਕੀਤੀ ਛਾਪੇਮਾਰੀ
Published : Jan 8, 2021, 12:31 am IST
Updated : Jan 8, 2021, 12:31 am IST
SHARE ARTICLE
image
image

ਰਾਸ਼ਟਰੀ ਜਾਂਚ ਏਜੰਸੀ ਨੇ ਜੰਮੂ ਕਸ਼ਮੀਰ ਅਤੇ ਪੰਜਾਬ ਦੀਆਂ 6 ਥਾਵਾਂ ’ਤੇ ਕੀਤੀ ਛਾਪੇਮਾਰੀ

ਨਵੀਂ ਦਿੱਲੀ, 7 ਜਨਵਰੀ: ਰਾਸ਼ਟਰੀ ਜਾਂਚ ਏਜੰਸੀ ਨੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੇ ਮਾਮਲੇ ’ਚ ਜੰਮੂ-ਕਸ਼ਮੀਰ ਅਤੇ ਪੰਜਾਬ ’ਚ 6 ਥਾਂਵਾਂ ’ਤੇ ਛਾਪੇਮਾਰੀ ਕੀਤੀ। 
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੁਧਵਾਰ ਨੂੰ ਇਨਕਮ ਟੈਕਸ ਵਿਭਾਗ ਨੇ ਬੇਗ ਕੰਸਟਰਕਸ਼ਨ ਕੰਪਨੀ (ਬੀ.ਸੀ.ਸੀ.) ਪ੍ਰਾਈਵੇਟ ਲਿਮਟਿਡ ਦੇ ਕੁੰਜਵਾਨੀ-ਨਰਵਾਲ ਬਾਈਪਾਸ ਬਠਿੰਡੀ, ਮਲਿਕ ਮਾਰਕੀਟ ਸਣੇ 6 ਥਾਂਵਾਂ ’ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਕੰਪਨੀ ਦੇ ਘਰ, ਦਫ਼ਤਰ, ਗੋਦਾਮ ’ਤੇ ਛਾਪਾ ਮਾਰਿਆ  ਸੀ। ਇਸ ’ਚ ਕੰਪਨੀ ਦੇ ਲੈਣ-ਦੇਣ ਨਾਲ ਜੁੜੇ ਕਈ ਦਸਤਾਵੇਜ਼ ਵੇਖੇ ਗਏ ਸਨ। ਇਸ ਕੰਪਨੀ ’ਤੇ ਆਮਦਨ ਲੁਕਾਉਣ ਦਾ ਦੋਸ਼ ਹੈ। ਕਾਰਵਾਈ ’ਚ ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਵੀ ਸ਼ਾਮਲ ਹੋਈ ਸੀ। ਇਸ ਦੌਰਾਨ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ (ਸੀ.ਆਰ.ਪੀ.ਐੱਫ.) ਟੀਮ ਨੇ ਇਕੱਠੇ ਕੰਪਨੀ ਦੇ ਕਰੀਬ ਅੱਧਾ ਦਰਜਨ ਟਿਕਾਣਿਆਂ ’ਤੇ ਛਾਪਾ ਮਾਰਿਆ ਸੀ। 
ਮੀਡੀਆ ਰੀਰਪੋਰਟ ਅਨੁਸਾਰ, ਬਠਿੰਡਾ ’ਚ ਕੰਸਟਰਕਸ਼ਨ ਕੰਪਨੀ ਦੇ ਮਾਲਕ ਦਾ ਘਰ ਹੈ ਅਤੇ ਇਸੇ ਖੇਤਰ ’ਚ ਕੰਪਨੀ ਦਾ ਇਕ ਦਫ਼ਤਰ ਦਸਿਆ ਜਾ ਰਿਹਾ ਹੈ। ਵਿਭਾਗੀ ਟੀਮਾਂ ਨੇ ਇਥੇ ਪਹੁੰਚਣ ’ਤੇ ਦਫ਼ਤਰ ਨੂੰ ਅੰਦਰੋਂ ਬੰਦ ਕਰ ਦਿਤਾ ਸੀ ਅਤੇ ਦਸਤਾਵੇਜ਼ਾਂ ਸਣੇ ਹੋਰ ਸਮੱਗਰੀ ਦੀ ਜਾਂਚ ਵੀ ਕੀਤੀ ਸੀ। 
ਮੀਡੀਆ ਰੀਪੋਰਟ ਅਨੁਸਾਰ ਕੰਪਨੀ ਦੀ ਆਮਦਨ ਕਰੋੜਾਂ ਰੁਪਏ ਤੋਂ ਵੱਧ ਹੈ, ਪਰ ਪਿਛਲੇ ਕਈ ਸਾਲਾਂ ਤੋਂ ਅਸਲ ਆਮਦਨ ਅਨੁਸਾਰ ਟੈਕਸ ਦੀ ਅਦਾਇਗੀ ਨਹੀਂ ਹੋਈ ਹੈ। ਇਸ ਦੌਰਾਨ ਕੰਪਨੀ ਦੇ ਲੈਣ-ਦੇਣ ਨਾਲ ਜੁੜੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਕੰਪਨੀ ਦੇ ਵੱਡੇ ਠੇਕੇ ਲੈ ਕੇ ਨਿਰਮਾਣ ਕੰਮ ਨੂੰ ਅੰਜਾਮ ਦਿੰਦੀ ਹੈ। (ਏਜੰਸੀ)   

SHARE ARTICLE

ਏਜੰਸੀ

Advertisement

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM
Advertisement