
ਪਾਠ ਕਰਨ ਦੇ ਸਮੇਂ ਨੂੰ ਲੈ ਕੇ ਆਪਸ 'ਚ ਭਿੜੇ ਗ੍ਰੰਥੀ
ਬਟਾਲਾ : ਬਟਾਲਾ ਦੇ ਨੇੜਲੇ ਪਿੰਡ ਦਬਾਵਾਲੀ ਤੋਂ ਦਿਲ ਨੂੰ ਦਹਿਲਾਉਣ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਥੇ ਦੋ ਪਾਠੀ ਸਿੰਘਾਂ ਵਿਚ ਕਿਸੇ ਦੇ ਘਰ ਵਿਚ ਚੱਲ ਰਹੇ ਸ੍ਰੀ ਅਖੰਡ ਸਾਹਿਬ ਦੇ ਪਾਠ ’ਚ ਡਿਊਟੀ ਕਰਨ ਨੂੰ ਲੈ ਕੇ ਤਕਰਾਰ ਹੋ ਗਈ। ਇਹ ਤਕਰਾਰ ਇੰਨੀ ਵੱਧ ਗਈ ਕਿ ਇਕ ਪਾਠੀ ਸਿੰਘ ਨੇ ਆਪਣੇ ਸਾਥੀ ਪਾਠੀ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
Death
ਉਧਰ ਪੁਲਿਸ ਵਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਬਟਾਲਾ ਹਸਪਤਾਲ ’ਚ ਕਰਵਾਇਆ ਜਾ ਰਿਹਾ ਹੈ ਅਤੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Death
ਜਾਣਕਾਰੀ ਅਨੁਸਾਰ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਦਾਬਾਵਾਲੀ ਵਿਖੇ ਪਿੰਡ ਦੇ ਨਿਵਾਸੀ ਅਵਤਾਰ ਸਿੰਘ ਦੇ ਘਰ ਲੜੀਵਾਰ 101 ਅਖੰਡ ਪਾਠ ਰੱਖੇ ਹੋਏ ਹਨ ਜਿਥੇ ਪਾਠੀ ਸਿੰਘ ਲਖਬੀਰ ਸਿੰਘ ਨਿਵਾਸੀ ਦਾਬਾਵਲੀ ਅਤੇ ਕਸ਼ਮੀਰ ਸਿੰਘ ਦਲੇਲਪੁਰ ਪਿਛਲੇ ਕੁਝ ਦਿਨਾਂ ਤੋਂ ਪਾਠ ਕਰਨ ਦੀ ਡਿਊਟੀ ਨਿਭਾ ਰਹੇ ਸਨ।
Death
ਸਵੇਰ ਕਰੀਬ ਤਿੰਨ ਵਜੇ ਦੋਨਾਂ ਪਾਠੀ ਸਿੰਘਾਂ ਵਿਚਕਾਰ ਪਾਠ ਕਰਨ ਦੇ ਸਮੇ ਨੂੰ ਲੈ ਕੇ ਆਪਸੀ ਝਗੜਾ ਹੋ ਗਿਆ। ਇਸੇ ਦੌਰਾਨ ਪਾਠੀ ਸਿੰਘ ਲਖਬੀਰ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਪਾਠੀ ਸਿੰਘ ਕਸ਼ਮੀਰ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।