
ਤਲਾਸ਼ੀ ਦੌਰਾਨ 10 ਮੋਬਾਇਲ ਫ਼ੋਨ, ਬੈਟਰੀ, ਡਾਟਾ ਕੇਬਲ, ਹੀਟਰ ਸਪਰਿੰਗ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ
4 ਹਵਾਲਾਤੀਆਂ ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
ਫ਼ਰੀਦਕੋਟ : ਇਕ ਵਾਰ ਫਿਰ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਸੁਰਖ਼ੀਆਂ ਵਿਚ ਹੈ। ਤਾਜ਼ਾ ਜਾਣਕਾਰੀ ਅਨੁਸਾਰ ਜੇਲ੍ਹ ਵਿਚੋਂ 10 ਮੋਬਾਇਲ ਫ਼ੋਨ, 5 ਸਿੱਮ, ਬੈਟਰੀ, ਡਾਟਾ ਕੇਬਲ, ਹੀਟਰ ਸਪਰਿੰਗ,ਬੀੜੀ ਜਰਦਾ ਅਤੇ ਕੁਝ ਮਾਤਰਾ ਵਿਚ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ।
ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਫਰੀਦਕੋਟ ਵਿਚ 4 ਹਵਾਲਾਤੀਆਂ ਅਤੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਅੰਦਰੋਂ ਬਰਾਮਦ ਸਮਾਨ ਵਿਚ 4 ਮੋਬਾਇਲ ਫ਼ੋਨ, 5 ਸਿੱਮ ਅਤੇ ਨਸ਼ੀਲੇ ਪਦਾਰਥ ਬੈਰਕਾਂ ਵਿਚੋਂ ਮਿਲੇ ਜਦੋਂਕਿ 6 ਮੋਬਾਇਲ ਫ਼ੋਨ ਅਤੇ ਹੋਰ ਪਾਬੰਦੀਸ਼ੁਦਾ ਸਮਾਨ ਜੇਲ੍ਹ ਦੀ ਬਾਹਰੀ ਕੰਧ ਤੋਂ ਸੁੱਟੇ ਗਏ ਹਨ।