khanna News : ਖੰਨਾ 'ਚ ਨੈਸ਼ਨਲ ਹਾਈਵੇ 'ਤੇ ਔਰਤ ਦਾ ਕਤਲ ਮਾਮਲਾ, ਪਤੀ ਹੀ ਨਿਕਲਿਆ ਕਾਤਲ

By : BALJINDERK

Published : Jan 8, 2025, 7:20 pm IST
Updated : Jan 8, 2025, 7:20 pm IST
SHARE ARTICLE
ਪੁਲਿਸ ਵਲੋਂ ਕਾਬੂ ਕੀਤਾ ਗਿਆ ਮੁਲਜ਼ਮ
ਪੁਲਿਸ ਵਲੋਂ ਕਾਬੂ ਕੀਤਾ ਗਿਆ ਮੁਲਜ਼ਮ

khanna News : ਕਤਲ ਨੂੰ ਹਾਦਸਾ ਤੇ ਲੁੱਟ-ਖੋਹ ਦਿਖਾਉਣ ਦੀ ਕੋਸ਼ਿਸ਼, ਪੁਲਿਸ ਨੇ12 ਘੰਟਿਆਂ 'ਚ ਸੁਲਝਾਈ ਗੁੱਥੀ

khanna News in Punjabi : ਖੰਨਾ 'ਚ ਨੈਸ਼ਨਲ ਹਾਈਵੇ 'ਤੇ ਔਰਤ ਦੇ ਭੇਦਭਰੇ ਹਾਲਾਤਾਂ 'ਚ ਹੋਏ ਕਤਲ ਮਾਮਲੇ 'ਚ ਉਸਦਾ ਪਤੀ ਹੀ ਕਾਤਲ ਨਿਕਲਿਆ। ਪੁਲਿਸ ਨੇ 12 ਘੰਟਿਆਂ ’ਚ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ’ਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮ ਪਤੀ ਗੌਰਵ ਕੁਮਾਰ ਵਾਸੀ ਸ਼ਿਮਲਾਪੁਰੀ (ਲੁਧਿਆਣਾ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਆਪਣੇ ਸਹੁਰੇ ਘਰ ਜਾਂਦੇ ਸਮੇਂ ਗੌਰਵ ਨੇ ਕਾਰ ਰੋਕ ਕੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਡੈਸ਼ਬੋਰਡ ਨਾਲ ਦੋ ਵਾਰ ਸਿਰ ਮਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਬਾਅਦ ’ਚ ਕਤਲ ਨੂੰ ਹਾਦਸਾ ਅਤੇ ਲੁੱਟ ਦੀ ਵਾਰਦਾਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਉਹ ਪੁਲਿਸ ਦੇ ਸਾਹਮਣੇ ਆਪਣੀ ਝੂਠੀ ਕਹਾਣੀ ਨੂੰ ਸੱਚ ਨਹੀਂ ਕਰ ਸਕਿਆ।

 ਇਸ ਸਬੰਧੀ ਡੀਐਸਪੀ ਖੰਨਾ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਸ਼ਿਮਲਾਪੁਰੀ ’ਚ ਮਠਿਆਈ ਦੀ ਦੁਕਾਨ ਚਲਾਉਣ ਵਾਲੇ ਗੌਰਵ ਕੁਮਾਰ ਦਾ ਵਿਆਹ ਸਹਾਰਨਪੁਰ ’ਚ ਰੀਨਾ ਨਾਲ ਹੋਇਆ ਸੀ। ਉਨ੍ਹਾਂ ਦਾ ਇੱਕ 6 ਸਾਲ ਦਾ ਬੇਟਾ ਵੀ ਹੈ। ਘਰ ’ਚ ਬਹੁਤ ਕਲੇਸ਼ ਰਹਿੰਦਾ ਸੀ। ਅਕਸਰ ਗੌਰਵ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਸੀ। ਰੀਨਾ ਮਿਰਗੀ ਤੋਂ ਪੀੜਤ ਸੀ। ਕੁਝ ਸਮਾਂ ਪਹਿਲਾਂ ਉਸਦਾ ਗਰਭਪਾਤ ਵੀ ਹੋਇਆ ਸੀ। ਇਸੇ ਕਾਰਨ ਰੀਨਾ ਬੀਮਾਰ ਰਹਿੰਦੀ ਸੀ। 7 ਜਨਵਰੀ ਦੀ ਸਵੇਰ ਨੂੰ ਗੌਰਵ ਕੁਮਾਰ ਆਪਣੀ ਪਤਨੀ ਅਤੇ ਬੇਟੇ ਨਾਲ ਆਈ-20 ਕਾਰ 'ਚ ਸਹੁਰੇ ਘਰ ਲਈ ਰਵਾਨਾ ਹੋਇਆ ਸੀ। ਖੰਨਾ 'ਚ ਪਤਨੀ ਦਾ ਕਤਲ ਕਰਨ ਤੋਂ ਬਾਅਦ ਉਹ ਲਾਸ਼ ਨੂੰ ਵਾਪਸ ਸ਼ਿਮਲਾਪੁਰੀ ਸਥਿਤ ਆਪਣੇ ਘਰ ਲੈ ਗਿਆ ਸੀ। ਇਹ ਕਤਲ ਸਵੇਰੇ 7:30 ਵਜੇ ਦੇ ਕਰੀਬ ਕੀਤਾ ਗਿਆ ਸੀ ਅਤੇ ਦੁਪਹਿਰ 12 ਵਜੇ ਖੰਨਾ ਪੁਲਿਸ ਨੂੰ 112 'ਤੇ ਫ਼ੋਨ ਕਰਕੇ ਸੂਚਨਾ ਦਿੱਤੀ ਗਈ ਕਿ ਉਸਦੀ ਪਤਨੀ ਦਾ ਕਤਲ ਲੁੱਟ ਦੀ ਨੀਅਤ ਨਾਲ ਕੀਤਾ ਗਿਆ।

ਗੌਰਵ ਨੇ ਸਭ ਤੋਂ ਪਹਿਲਾਂ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਸਹਾਰਨਪੁਰ ਜਾ ਰਿਹਾ ਸੀ ਤਾਂ ਰਸਤੇ ’ਚ ਉਸਦੀ ਕਾਰ ਪੈਂਂਚਰ ਹੋ ਗਈ। ਉਸ ਨੇ ਖੰਨਾ ਦੇ ਨੈਸ਼ਨਲ ਹਾਈਵੇ 'ਤੇ ਪਿੰਡ ਗੱਗੜਮਾਜਰਾ ਨੇੜੇ ਸਰਵਿਸ ਲੇਨ 'ਤੇ ਆਪਣੀ ਕਾਰ ਰੋਕ ਲਈ। ਦੂਜੇ ਪਾਸੇ ਪੈਟਰੋਲ ਪੰਪ ਸੀ। ਉਹ ਪੰਪ 'ਤੇ ਇਹ ਪੁੱਛਣ ਗਿਆ ਕਿ ਇਸ ਸਮੇਂ ਹਵਾ ਭਰੀ ਜਾਵੇਗੀ। ਉਸਦਾ ਲੜਕਾ ਵੀ ਨਾਲ ਜਾਣ ਦੀ ਜ਼ਿੱਦ ਕਰਨ ਲੱਗਾ ਤਾਂ ਉਹ ਨੈਸ਼ਨਲ ਹਾਈਵੇਅ ਪਾਰ ਕਰਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਦੂਜੇ ਪਾਸੇ ਚਲਾ ਗਿਆ। ਉਥੋਂ ਪੰਪ ਵਾਲਿਆਂ ਨੇ ਕਿਹਾ ਕਿ ਫਿਲਹਾਲ ਹਵਾ ਨਹੀਂ ਭਰੀ ਜਾ ਸਕਦੀ ਇਸ ਲਈ ਉਹ ਆਪਣੇ ਲੜਕੇ ਸਮੇਤ ਵਾਪਸ ਆ ਗਿਆ। ਕਾਰ ਵਿਚ ਦੇਖਿਆ ਕਿ ਉਸ ਦੀ ਪਤਨੀ ਬੇਹੋਸ਼ ਪਈ ਸੀ। ਪਤਨੀ ਦਾ ਪਰਸ ਗਾਇਬ ਸੀ। ਉਹ ਡਰ ਗਿਆ ਅਤੇ ਆਪਣੀ ਪਤਨੀ ਨੂੰ ਇਸੇ ਹਾਲਤ ਵਿਚ ਕਾਰ ਵਿਚ ਵਾਪਸ ਲੈ ਆਇਆ। ਸਾਹਨੇਵਾਲ ਦੇ ਇੱਕ ਹਸਪਤਾਲ ਵਿੱਚ ਜਦੋਂ ਚੈਕਅਪ ਕਰਾਇਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਉਹ ਆਪਣੀ ਪਤਨੀ ਦੀ ਲਾਸ਼ ਨੂੰ ਸ਼ਿਮਲਾਪੁਰੀ ਸਥਿਤ ਆਪਣੇ ਘਰ ਲੈ ਗਿਆ। ਉੱਥੇ ਪਰਿਵਾਰ ਅਤੇ ਦੋਸਤਾਂ ਨੂੰ ਸਾਰੀ ਕਹਾਣੀ ਦੱਸੀ। ਫਿਰ ਖੰਨਾ ਪੁਲਿਸ ਨੂੰ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ।

ਇਸ ਸਬੰਧੀ ਡੀਐਸਪੀ ਭਾਟੀ ਨੇ ਦੱਸਿਆ ਕਿ ਗੌਰਵ ਕੁਮਾਰ ਖ਼ੁਦ ਆਪਣੇ ਬਿਆਨਾਂ ’ਚ ਫਸਦਾ ਰਿਹਾ। ਪਹਿਲਾਂ ਉਸ ਨੇ ਕਿਹਾ ਕਿ ਉਸ ਦੇ ਲੜਕੇ ਨੇ ਉਸ ਦੇ ਨਾਲ ਜਾਣ ਦੀ ਜ਼ਿੱਦ ਕੀਤੀ, ਫਿਰ ਜਦੋਂ ਉਸ ਦੇ ਲੜਕੇ ਨੂੰ ਇਕੱਲੇ ਪੁੱਛਿਆ ਗਿਆ ਤਾਂ ਬੱਚੇ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪਿਤਾ ਉਸ ਨੂੰ ਕੁਰਕਰੇ ਦਿਲਾਉਣ ਦਾ ਲਾਲਚ ਦੇ ਕੇ ਨਾਲ ਲੈ ਗਿਆ ਸੀ। ਟਾਇਰ ਪੈਂਚਰ ਹੋਣ ਦੀ ਗੱਲ ਵੀ ਝੂਠੀ ਨਿਕਲੀ ਕਿਉਂਕਿ ਇਸੇ ਟਾਇਰ ਨਾਲ ਹੀ ਗੌਰਵ ਕਾਰ ਨੂੰ ਵਾਪਸ ਸ਼ਿਮਲਾਪੁਰੀ ਲੈ ਗਿਆ ਸੀ।

ਡੂੰਘਾਈ ਨਾਲ ਜਾਂਚ ਕਰਨ 'ਤੇ ਗੌਰਵ ਨੇ ਖ਼ੁਦ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਪੁਲਿਸ ਨੂੰ ਦੱਸਿਆ ਕਿ ਰਸਤੇ 'ਚ ਉਸ ਦੀ ਪਤਨੀ ਨਾਲ ਝਗੜਾ ਹੋਇਆ ਸੀ। ਉਸ ਨੇ ਆਪਣੇ ਲੜਕੇ ਨੂੰ ਕੁਰਕੁਰੇ ਦਾ ਲਾਲਚ ਦੇ ਕੇ ਕਾਰ ’ਚੋਂ ਬਾਹਰ ਕੱਢ ਦਿੱਤਾ। ਇਸ ਦੌਰਾਨ ਉਸ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਉਸ ਦਾ ਸਿਰ ਡੈਸ਼ਬੋਰਡ 'ਤੇ ਦੋ ਵਾਰ ਮਾਰਿਆ। ਜਿਸ ਕਾਰਨ ਉਸ ਦੀ ਪਤਨੀ ਬੇਹੋਸ਼ ਹੋ ਗਈ। ਉਹ ਆਪਣੇ ਬੇਟੇ ਨੂੰ ਪੈਟਰੋਲ ਪੰਪ 'ਤੇ ਲੈ ਗਿਆ ਅਤੇ ਫਿਰ ਕਾਰ ਵਾਪਸ ਘਰ ਲੈ ਗਿਆ। ਉਸਦੀ ਪਤਨੀ ਦੀ ਮੌਤ ਹੋ ਚੁੱਕੀ ਸੀ।

(For more news apart from case of murder woman on National Highway in Khanna, husband turned out to be murderer News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement