ਫਾਜ਼ਿਲਕਾ ਪੁਲਿਸ ਵੱਲੋ ਮੋਟਰਸਾਈਕਲ ਚੋਰਾਂ ਦੇ ਖਿਲਾਫ਼ ਹਾਸਲ ਕੀਤੀ ਵੱਡੀ ਸਫਲਤਾ
Published : Jan 8, 2025, 5:32 pm IST
Updated : Jan 8, 2025, 5:32 pm IST
SHARE ARTICLE
Fazilka Police achieves major success against motorcycle thieves
Fazilka Police achieves major success against motorcycle thieves

ਥਾਣਾ ਸਿਟੀ ਫਾਜ਼ਿਲਕਾ ਦੀ ਟੀਮ ਵੱਲੋ 02 ਚੋਰਾਂ ਨੂੰ ਗ੍ਰਿਫਤਾਰ ਕਰਕੇ 15 ਮੋਟਰਸਾਈਕਲ ਕੀਤੇ ਬ੍ਰਾਮਦ

ਫਾਜਿਲਕਾ:  ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ, ਫਿਰੋਜਪੁਰ ਰੇਂਜ, ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਰਿੰਦਰ ਸਿੰਘ ਬਰਾੜ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਜੀ ਦੀ ਅਗਵਾਈ ਵਿੱਚ ਫਾਜਿਲਕਾ ਪੁਲਿਸ ਵੱਲੋ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਹੈ।

ਇੰਸਪੈਕਟਰ ਲੇਖ ਰਾਜ ਮੁੱਖ ਅਫਸਰ ਥਾਣਾ ਸਿਟੀ ਫਾਜ਼ਿਲਕਾ ਦੀ ਨਿਗਰਾਨੀ ਹੇਠ ਥਾਣਾ ਸਿਟੀ ਫਾਜ਼ਿਲਕਾ ਦੀ ਟੀਮ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਉਰਫ ਪੋਪੀ ਪੁੱਤਰ ਦਾਰਾ ਸਿੰਘ ਅਤੇ ਰਮਨਦੀਪ ਸਿੰਘ ਉਰਫ ਦੀਪ ਪੁੱਤਰ ਜਗਸੀਰ ਸਿੰਘ ਉਰਫ ਕਾਲੀ ਬਾਬਾ ਵਾਸੀਆਨ ਚੱਕ ਸਿੰਘੇ ਵਾਲਾ ਸੈਣੀਆ, ਜੋ ਨਸ਼ਾ ਕਰਨ ਦੇ ਆਦੀ ਹਨ ਅਤੇ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ, ਜੋ ਚੋਰੀ ਕੀਤੇ ਹੋਏ ਬਿਨਾ ਨੰਬਰੀ ਮੋਟਰਸਾਈਕਲਾਂ ਪਰ ਸਵਾਰ ਹੋ ਕੇ ਜਲਾਲਾਬਾਦ ਦੀ ਤਰਫੋ ਵੇਚਣ ਲਈ ਸ਼ਹਿਰ ਫਾਜਿਲਕਾ ਵੱਲ ਆ ਰਹੇ ਹਨ। ਇਤਲਾਹ ਠੋਸ ਹੋਣ ਤੇ ਮੁਕੱਦਮਾ ਨੰਬਰ 05, ਮਿਤੀ 05.01.2025 ਅ/ਧ 303(2), 317(2) ਬੀ.ਐਨ.ਐਸ. ਥਾਣਾ ਸਿਟੀ ਫਾਜ਼ਿਲਕਾ ਦਰਜ ਰਜਿਸਟਰ ਕੀਤਾ ਗਿਆ। ਜਿਸ ਉਪਰੰਤ ਬਾਧਾ ਟੀ-ਪੁਆਇੰਟ ਫਾਜ਼ਿਲਕਾ ਪਰ ਨਾਕਾਬੰਦੀ ਕਰਕੇ ਦੋਨੋ ਦੋਸ਼ੀਆਨ ਗੁਰਪ੍ਰੀਤ ਸਿੰਘ ਉਰਫ ਪੋਪੀ ਪੁੱਤਰ ਦਾਰਾ ਸਿੰਘ ਅਤੇ ਰਮਨਦੀਪ ਸਿੰਘ ਉਰਫ ਦੀਪ ਪੁੱਤਰ ਜਗਸੀਰ ਸਿੰਘ ਉਰਫ ਕਾਲੀ ਬਾਬਾ ਵਾਸੀਆਨ ਚੱਕ ਸਿੰਘੇ ਵਾਲਾ ਸੈਣੀਆ ਨੂੰ ਗ੍ਰਿਫਤਾਰ ਕੀਤਾ ਗਿਆ।

ਹੁਣ ਤੱਕ ਦੋਨਾਂ ਦੋਸ਼ੀਆਨ ਪਾਸੋ ਪੁਛ ਗਿੱਛ ਦੌਰਾਨ ਵੱਖ-ਵੱਖ ਥਾਵਾਂ ਤੋ ਚੋਰੀ ਕੀਤੇ ਕੁੱਲ 15 ਮੋਟਰਸਾਈਕਲ ਬ੍ਰਾਮਦ ਕੀਤੇ ਜਾ ਚੁੱਕੇ ਹਨ ਅਤੇ ਦੋਸ਼ੀਆਨ ਨੇ ਇਹ ਵੀ ਕਬੂਲਿਆ ਹੈ ਕਿ ਉਹਨਾਂ ਨੇ 10 ਮੋਟਰਸਾਈਕਲ ਹੋਰ ਵੀ ਚੋਰੀ ਕੀਤੇ ਸਨ, ਜੋ ਕਿ ਅੱਗੇ ਵੇਚ ਦਿੱਤੇ ਹਨ। ਦੋਸ਼ੀਆਨ ਦਾ ਰਿਮਾਂਡ ਹਾਸਲ ਕਰਕੇ ਵੇਚੇ ਗਏ ਚੋਰੀਸ਼ਦਾ 10 ਮੋਟਰਸਾਈਕਲ ਵੀ ਬ੍ਰਾਮਦ ਕਰਵਾਏ ਜਾਣਗੇ ਅਤੇ ਤਫਤੀਸ਼ ਦੌਰਾਨ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਵੀ ਪਾਈ ਗਈ ਤਾਂ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਦੋਸ਼ੀਆਨ ਨੇ ਇਹ ਮੋਟਰਸਾਈਕਲ ਸਿਰਫ ਫਾਜ਼ਿਲਕਾ ਤੋ ਹੀ ਨਹੀ, ਬਲਕਿ ਜਲਾਲਾਬਾਦ, ਅਬੋਹਰ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਵੀ ਚੋਰੀ ਕੀਤੇ ਸਨ।

ਮੋਟਰਸਾਈਕਲ ਚੋਰੀਆਂ ਤੇ ਠੱਲ ਪਾਉਣ ਲਈ ਫਾਜਿਲਕਾ ਪੁਲਿਸ ਦੀ ਇਹ ਕਾਰਵਾਈ ਇਕ ਵੱਡਾ ਕਦਮ ਹੈ। ਫਾਜ਼ਿਲਕਾ ਪੁਲਿਸ ਵੱਲੋਂ ਅਜਿਹੇ ਅਪਰਾਧੀਆਂ ਨੂੰ ਬਿਲਕੁਲ ਨਹੀ ਬਖਸ਼ਿਆ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement