
Punjab News : ਕਿਹਾ- ਇਨ੍ਹਾਂ ਦੀ ਇਹੋ ਮਨਸ਼ਾ ਕਿ ਜੋ ਵਿਅਕਤੀ ਲੋਕਾਂ ਨੂੰ ਪ੍ਰਵਾਨ ਹਨ ਉਹ ਜੇਲ੍ਹਾਂ 'ਚ ਰਹਿਣ ਤੇ ਅਸੀਂ ਰਾਜ ਕਰੀਏ
Punjab News in Punjabi : ਅੱਜ ਸੰਸਦ ਮੈਂਬਰ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਇਹੋ ਮਨਸ਼ਾ ਕਿ ਜੋ ਵਿਅਕਤੀ ਲੋਕਾਂ ਨੂੰ ਪ੍ਰਵਾਨ ਹਨ ਉਹ ਜੇਲ੍ਹਾਂ 'ਚ ਰਹਿਣ ਤੇ ਅਸੀਂ ਰਾਜ ਕਰੀਏੇ। ਉਨ੍ਹਾਂ ਕਿਹਾ ਕਿ ਮਰਹੂਮ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ ਨਹੀਂ ਕੱਟੀ ਇਹ ਝੂਠ ਬੋਲ ਰਹੇ। ਸੁਖਬੀਰ ਬਾਦਲ ਖ਼ੁਦ ਦੱਸਣ ਕਿ ਉਨ੍ਹਾਂ ਨੇ ਕਿੰਨੇ ਸਾਲ ਜੇਲ ਕੱਟੀ ਹੈ। ਜਿਹੜਾ ਉਹ ਹੁਣ ਪਾਰਟੀ ’ਚੋਂ ਹਾਰਿਆ ਫਿਰਦਾ ਹੈ।
ਸੰਸਦ ਮੈਂਬਰ ਅੰਮ੍ਰਿਤਪਾਲ ਨੇ ਕਿਹਾ ਕਿ ਅਸੀਂ ਕਿਸੇ ਬੀਜੇਪੀ ਦੇ ਸਮਰਥਨ ਵਿਚ ਨਹੀਂ ਅਸੀਂ ਖਾਲਸਾ ਪੰਥ ਤੇ ਪੰਜਾਬ ਦੇ ਸਮਰਥਨ ਵਿਚ ਹਾਂ। ਅੰਮ੍ਰਿਤਪਾਲ ਨੂੰ ਲੋਕਾਂ ਨੇ ਇੰਨੇ ਵੱਡੇ ਫ਼ਰਕ ਨਾਲ ਜਿਤਾਇਆ ਹੈ, ਉਹ ਦੋਸ਼ੀ ਨਹੀਂ ਹੈ ਨਿਰਦੋਸ਼ ਹੈ। ਅਸੀਂ ਪੰਥ ਦੇ ਵਿਦਵਾਨਾਂ ਅਤੇ ਪੰਥ ਦਰਦੀਆਂ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਇਸ ਲਈ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਪਾਰਟੀ ਬਾਜ਼ੀ ਤੋਂ ਉਪਰ ਉਠ ਕੇ ਪੰਜਾਬ ਲਈ ਹੰਭਲਾ ਮਾਰੀਏ।
(For more news apart from MP Amritpal's father took sharp aim at Sukhbir Badal News in Punjabi, stay tuned to Rozana Spokesman)