
ਪਤਨੀ ਤੇ ਬੇਟੇ ਨੂੰ ਵਿਲਕਦਿਆਂ ਛੱਡ ਗਿਆ ਫ਼ੌਜੀ ਜੁਗਰਾਜ ਸਿੰਘ
ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਦੇ ਨਜ਼ਦੀਕੀ ਪਿੰਡ ਜਬੋਵਾਲ ਦਾ ਫ਼ੌਜੀ ਨੌਜਵਾਨ ਜੁਗਰਾਜ ਸਿੰਘ ਪੁੱਤਰ ਨਿਰਮਲ ਸਿੰਘ ਰਜੌਰੀ ਵਿਖੇ ਤਾਇਨਾਤ ਸੀ। ਬੀਤੇ ਦਿਨ ਅਚਾਨਕ ਮੌਤ ਹੋ ਗਈ। ਫੌਜੀ ਦਾ ਮੌਤ ਦਾ ਸੁਣਦੇ ਹੀ ਸਾਰਾ ਪਿੰਡ ਸੋਗ ਵਿੱਚ ਡੁੱਬ ਗਿਆ। ਅੱਜ ਫੌਜੀ ਟੁਕੜੀ ਜੁਗਰਾਜ ਸਿੰਘ ਦੀ ਲਾਸ਼ ਲੈ ਕੇ ਪਿੰਡ ਪਹੁੰਚੀ ਤਾਂ ਪਿੰਡ ਦੇ ਲੋਕਾਂ ਦਾ ਜਨ ਸੈਲਾਬ ਅੰਤਿਮ ਯਾਤਰਾ ਮੌਕੇ ਉਮੜ ਪਿਆ।
ਪਰਿਵਾਰ ਦੇ ਮੈਂਬਰਾਂ ਦਾ ਸਦਮੇ ਕਾਰਨ ਰੋ-ਰੋ ਕੇ ਬੁਰਾ ਹਾਲ ਸੀ। ਫੌਜ ਦੀ ਟੁਕੜੀ ਵੱਲੋਂ ਹਥਿਆਰ ਉਲਟੇ ਕਰਕੇ ਸਲਾਮੀ ਦਿੰਦਿਆਂ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਬਲਜਿੰਦਰ ਕੌਰ ਅਤੇ ਤਿੰਨ ਸਾਲ ਦਾ ਬੇਟਾ ਸਹਿਜਦੀਪ ਛੱਡ ਗਿਆ ਹੈ। ਅੰਤਿਮ ਸੰਸਕਾਰ ਸਮੇਂ ਤਹਿਸੀਲਦਾਰ ਤਰਸੇਮ ਕੁਮਾਰ ਬੰਗੜ ਬਾਬਾ ਬਕਾਲਾ, ਨਾਇਬ ਤਹਿਸੀਲਦਾਰ ਅੰਕਤ ਮਹਾਜਨ ਤਰਸਿੱਕਾ, ਐਸਐਚਓ ਬਲਵਿੰਦਰ ਸਿੰਘ ਬਾਜਵਾ ਵੱਲੋਂ ਵੀ ਸਨਮਾਨ ਕੀਤਾ ਗਿਆ ਅਤੇ ਫੁੱਲ ਮਲ਼ਾਵਾਂ ਭੇਟ ਕੀਤੀਆਂ ਗਈਆਂ।
ਇਸ ਮੌਕੇ ਪ੍ਰਮੁਖ ਸਰਪੰਚ ਦਵਿੰਦਰ ਸਿੰਘ ਮੰਨੂ,ਮਨਜੀਤ ਸਿੰਘ ਬੰਦੇਸ਼ਾ,ਅੰਗਰੇਜ ਸਿੰਘ,ਕੰਵਲਜੀਤ ਸਿੰਘ,ਮਲਕੀਤ ਸਿੰਘ ਜਜ ਸਿੰਘ,ਸਾਰੇ ਮੈਂਬਰ ਪੰਚਾਇਤ,ਜਸਬੀਰ ਸਿੰਘ ਸੈਕਟਰੀ,ਸਾਬਕਾ ਸਰਪੰਚ ਗੋਪਾਲ ਸਿੰਘ,ਦਿਲਸ਼ੇਰ ਸਿੰਘ ਸ਼ਾਹ,ਗੁਰਬਾਜ ਸਿੰਘ ਸ਼ਾਹ,ਸੁਖਚੈਨ ਸਿੰਘ,ਗੁਰਭੇਜ ਸਿੰਘ,ਅਨੋਖ ਸਿੰਘ,ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਡਿੰਪੀ,ਆਦਿ ਹਾਜਰ ਸਨ।