13 ਜਨਵਰੀ ਨੂੰ ਕੇਂਦਰ ਦੇ ਖੇਤੀ ਤੇ ਬਿਜਲੀ ਬਿੱਲਾਂ ਦੀਆਂ ਸਾੜੀਆਂ ਜਾਣਗੀਆਂ ਕਾਪੀਆਂ
ਚੰਡੀਗੜ੍ਹ: ਕਿਸਾਨ ਮਜ਼ਦੂਰ ਮੋਰਚਾ (KMM) ਵੱਲੋਂ ਅੱਜ ਕਿਸਾਨ ਭਵਨ, ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਅਤੇ ਦੇਸ਼ ਭਰ ਵਿੱਚ ਚਲ ਰਹੇ ਕਿਸਾਨ–ਮਜ਼ਦੂਰ ਵਿਰੋਧੀ ਕਾਨੂੰਨਾਂ ਅਤੇ ਸਰਕਾਰੀ ਨੀਤੀਆਂ ਖ਼ਿਲਾਫ਼ ਆਉਣ ਵਾਲੇ ਅੰਦੋਲਨਾਂ ਦਾ ਐਲਾਨ ਕੀਤਾ ਗਿਆ।
KMM ਚੈਪਟਰ ਪੰਜਾਬ ਦੀ ਮੀਟਿੰਗ ਪੰਜਾਬ ਭਵਨ, ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਨਾਲ ਬੇਨਤੀਜਾ ਰਹਿਣ ਤੋਂ ਬਾਅਦ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਮਨਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਆਉਣ ਵਾਲੇ ਸਮੇਂ ਦੀ ਸੰਘਰਸ਼ੀ ਰਣਨੀਤੀ ਤੈਅ ਕੀਤੀ ਗਈ।
ਆਉਣ ਵਾਲੇ ਅੰਦੋਲਨ
1. 13 ਜਨਵਰੀ ਨੂੰ ਬਿਜਲੀ ਸੋਧ ਬਿਲ 2025, ਬੀਜ ਕਾਨੂੰਨ 2025 ਅਤੇ VB ਗ੍ਰਾਮ ਯੋਜਨਾ ਦੇ ਸੋਧ ਕਾਨੂੰਨਾਂ ਦੀਆਂ ਕਾਪੀਆਂ ਪੰਜਾਬ ਦੇ ਪਿੰਡ ਪੱਧਰ ’ਤੇ ਲੋਹੜੀ ਦੇ ਭੁੱਗਿਆਂ ਵਿੱਚ ਸਾੜੀਆਂ ਜਾਣਗੀਆਂ।
2. 21 ਅਤੇ 22 ਜਨਵਰੀ 2026 ਨੂੰ ਸਮਾਰਟ ਮੀਟਰ ਉਤਾਰ ਕੇ ਨੇੜਲੇ ਬਿਜਲੀ ਦਫ਼ਤਰਾਂ ਵਿੱਚ ਦੂਜੇ ਦੌਰ ਹੇਠ ਜਮ੍ਹਾ ਕਰਵਾਏ ਜਾਣਗੇ।
3. 18 ਜਨਵਰੀ 2026 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਮਜੀਠਾ (ਅੰਮ੍ਰਿਤਸਰ) ਦੌਰੇ ਦੌਰਾਨ ਸ਼ੰਬੂ–ਖਨੌਰੀ ਮੋਰਚਾ ਉਜਾੜਨ, ਟਰਾਲੀਆਂ ਦੀ ਚੋਰੀ ਅਤੇ ਹੋਰ ਮੰਗਾਂ ਸਬੰਧੀ ਸਵਾਲ ਕੀਤੇ ਜਾਣਗੇ।
4. 5 ਫਰਵਰੀ 2026 ਨੂੰ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਕੀਤੇ ਜਾਣਗੇ।
5. 24–25 ਜਨਵਰੀ 2026 ਨੂੰ ਰਾਜਸਥਾਨ ਵਿੱਚ KMM ਚੈਪਟਰ ਭਾਰਤ ਦੀ ਮੀਟਿੰਗ ਕੀਤੀ ਜਾਵੇਗੀ।
