
ਮੀਆਂ ਖ਼ਲੀਫ਼ਾ ਦੇ ਹੱਕ 'ਚ ਡਟੇ ਪੰਜਾਬੀ, ਖੁਆਇਆ ਸਵਾਦੀ ਖਾਣਾ ਤੇ ਗੁਲਾਬ ਜਾਮਣਾਂ
ਚੰਡੀਗੜ੍ਹ, 7 ਫ਼ਰਵਰੀ (ਸਪੋਕਸਮੈਨ ਸਮਾਚਾਰ ਸੇਵਾ) : ਸਾਬਕਾ ਪੋਰਨ ਸਟਾਰ ਵਜੋਂ ਮਸ਼ਹੂਰ ਹੋਈ ਮੀਆਂ ਖ਼ਲੀਫ਼ਾ ਹੁਣ ਕਿਸਾਨਾਂ ਦੇ ਹੱਕ ਵਿਚ ਡੱਟ ਗਈ ਹੈ ਤੇ ਪੰਜਾਬੀ ਉਸ ਦੇ ਹੱਕ ਵਿਚ ਡੱਟ ਗਏ ਹਨ | ਉਸ ਵਲੋਂ ਪਹਿਲਾ ਟਵੀਟ ਕਿਸਾਨਾਂ ਦੇ ਹੱਕ ਵਿਚ ਕਰਨ ਤੋਂ ਬਾਅਦ ਭਾਰਤ ਵਿਚ ਕੱੁਝ ਲੋਕਾਂ ਨੇ ਉਸ ਨੂੰ ਮਾੜਾ ਚੰਗਾ ਕਿਹਾ ਤੇ ਇਹ ਵੀ ਕਿਹਾ ਕਿ ਉਸ ਨੇ ਪੈਸੇ ਲੈ ਕੇ ਟਵੀਟ ਕੀਤਾ ਹੈ¢ ਇਸ ਦੇ ਜਵਾਬ ਵਿਚ ਮੀਆਂ ਖ਼ਲੀਫ਼ਾ ਨੇ ਅੱਗੋਂ ਟਿੱਚਰ ਕਰਦਿਆਂ ਲਿਖਿਆ ਹੈ ਕਿ ਜਦੋਂ ਤਕ ਪੈਸੇ ਨਹੀਂ ਮਿਲਦੇ ਅਸੀਂ ਟਵੀਟ ਕਰਦੇ ਰਹਾਂਗੇ¢
ਮੀਆਂ ਲਈ ਇਕ ਪੰਜਾਬਣ ਲੇਖਿਕਾ ਰੂਪੀ ਕÏਰ ਨੇ ਸੁਆਦ ਵਾਲਾ ਭਾਰਤੀ ਭੋਜਨ ਭੇਜਿਆ ਤੇ ਦੂਜੇ ਪਾਸੇ ਕੈਨੇਡਾ ਦੇ ਸੰਸਦ ਮੈਂਬਰ ਤੇ ਐਨ.ਡੀ.ਪੀ. ਨੇਤਾ ਜਗਮੀਤ ਸਿੰਘ ਨੇ ਗੁਲਾਬ ਜਾਮਣ ਭੇਜੇ¢ ਮੀਆਂ ਨੇ ਖ਼ੁਦ ਇਕ ਵੀਡੀਉ ਵਿਚ ਇਹ ਦੋਵੇਂ ਭੋਜਨ ਛਕਦਿਆਂ ਦੋਵਾਂ ਦਾ ਧਨਵਾਦ ਕੀਤਾ ਤੇ ਕਿਹਾ ਕਿ ਇਹ ਮਨੁੱਖਤਾ ਦੇ ਹੱਕ ਵਿਚ ਉਸ ਦੇ ਡਟਣ ਲਈ ਪਿਆਰ ਵਜੋਂ ਭੇਜਿਆ ਗਿਆ ਹੈ¢