ਕੇਂਦਰੀ ਸਿੰਘ ਸਭਾ ਵਲੋਂ ਜੇਲ ਵਿਚ ਬੰਦ ਦਲਿਤ ਲੜਕੀ ਨੋਦੀਪ ਕੌਰ ਨੂੰ  ਮਾਇਕ ਸਹਾਇਤਾ ਦਾ ਐਲਾਨ
Published : Feb 8, 2021, 12:47 am IST
Updated : Feb 8, 2021, 12:48 am IST
SHARE ARTICLE
image
image

ਕੇਂਦਰੀ ਸਿੰਘ ਸਭਾ ਵਲੋਂ ਜੇਲ ਵਿਚ ਬੰਦ ਦਲਿਤ ਲੜਕੀ ਨੋਦੀਪ ਕੌਰ ਨੂੰ  ਮਾਇਕ ਸਹਾਇਤਾ ਦਾ ਐਲਾਨ


ਚੰਡੀਗੜ੍ਹ 7 ਜਨਵਰੀ (ਭੁੱਲਰ): ਕੇਂਦਰੀ ਸਿੰਘ ਸਭਾ ਨਾਲ ਜੁੜੇ ਸਿੱਖ ਬੁੱਧੀਜੀਵੀਆਂ ਨੇ ਜੇਲ ਵਿਚ ਬੰਦ ਦਲਿਤ ਲੜਕੀ (23) ਨੌਦੀਪ ਕੌਰ ਨੂੰ  ਕਾਨੂੰਨੀ ਅਤੇ ਮਾਇਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ | ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿਚ ਇਕੱਠੇ ਹੋਏ ਸਿੱਖ ਵਿਚਾਰਵਾਨਾਂ ਨੇ ਹਰਿਆਣਾ ਪੁਲਿਸ ਵਲੋਂ ਕੁੰਡਲੀ (ਸੋਨੀਪਤ) ਦੇ ਏਰੀਏ ਵਿਚ ਫ਼ੈਕਟਰੀ ਮਾਲਕਾਂ ਦੀ ਧੱਕੇਸ਼ਾਹੀ ਵਿਰੁਧ 12 ਜਨਵਰੀ ਨੂੰ  ਮੁਜ਼ਾਹਰਾ ਕਰਦੀ ਨੌਦੀਪ ਕੌਰ ਨੂੰ  ਫੜ ਕੇ ਉਸ ਉੱਤੇ ਤਸੱਦਦ ਕਰਨਾ ਅਤੇ ਸੰਗੀਨ ਆਈ.ਪੀ.ਸੀ. ਧਾਰਾਵਾਂ ਲਗਾ ਕੇ ਉਸ ਨੂੰ  ਜੇਲ ਵਿਚ ਸੁੱਟਣ ਦੀ ਸਖ਼ਤ ਨਿਖੇਧੀ ਕੀਤੀ ਹੈ |
ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਦੀ ਵਸਨੀਕ ਨੌਦੀਪ ਕੌਰ, ਸੋਨੀਪਤ ਵਿਚ ਮਜ਼ਦੂਰ ਅਧਿਕਾਰ ਸੰਗਠਨ ਵਿਚ ਕੰਮ ਕਰਦੀ ਹੈ ਅਤੇ ਉਸ ਨੂੰ  ਕੁੰਡਲੀ (ਦਿੱਲੀ ਬਾਰਡਰ) ਉੱਤੇ ਚਲਦੇ ਕਿਸਾਨ ਸੰਘਰਸ਼ ਵਿੱਚ ਵੀ ਸਮੂਲੀਅਤ ਕੀਤੀ ਹੈ | ਪਿਛਲੇ ਸ਼ੁਕਰਵਾਰ ਨੂੰ  ਅਮਰੀਕਾ ਦੀ ਵਕੀਲ, ਲੇਖਕ ਮੀਨਾ ਹੈਰਿਸ ਜਿਹੜੀ ਯੂ.ਐਸ.ਏ ਦੀ ਵਾਇਸ ਪ੍ਰੈਜੀਡੈਂਟ ਕਮਲਾ ਹੈਰਿਸ ਦੀ ਭਾਣਜੀ ਹੈ, ਨੇ ਅਪਣੇ ਟਵੀਟ ਰਾਹੀਂ ਨੌਦੀਪ ਦੀ ਰਿਹਾਈ ਦੀ ਮੰਗ ਕੀਤੀ ਹੈ | ਉਸ ਨੇ ਟਵੀਟ ਵਿਚ ਕਿਹਾ ਕਿ Tਨੌਦੀਪ ਉੱਤੇ ਪੁਲਿਸ ਨੇ ਗਿ੍ਫ਼ਤਾਰ ਕਰ ਕੇ ਤਸੱਦਦ ਕੀਤਾ, ਜਿਨਸੀ ਧੱਕਾ ਕੀਤਾ |'' ਜੇਲ ਵਿੱ ਬੰਦ ਨੌਦੀਪ ਦੀ ਜ਼ਮਾਨਤ ਦੀ ਦਰਖ਼ਾਸਤ ਸੈਸ਼ਨ ਕੋਰਟ ਨੇ ਰੱਦ ਕਰ ਦਿਤੀ ਹੈ | ਹੁਣ ਨੌਦੀਪ ਦੀ ਜਮਾਨਤ ਲਈ ਹਾਈ ਕੋਰਟ ਵਿੱਚ ਅਰਜੀ ਦਾਇਰ ਕਰਨ ਦੀ ਤਿਆਰੀ  ਕੀਤੀ  ਜਾ ਰਹੀ ਹੈ |  ਸਿੰਘ ਸਭਾ ਨੇ ਨੌਦੀਪ ਦੀ ਭੈਣ ਰਾਜਵੀਰ ਤÝਕ ਪੁਹੰਚ ਕਰ ਕੇ ਪੀੜਤ ਪਰਵਾਰ ਨੂੰ  ਹਰ ਸੰਭਵ ਮਦਦ ਕਰਨ ਦਾ ਵਾਇਦਾ ਕੀਤਾ | ਸਿੱਖ ਵਿਚਾਰਵਾਨਾਂ ਨੇ ਸਿੱਖ ਭਾਈਚਾਰੇ ਅਤੇ ਕਿਸਾਨ ਸੰਘਰਸ਼ ਦੇ ਲੀਡਰਾਂ ਨੂੰ  ਅਪੀਲ ਕੀਤੀ ਹੈ ਕਿ ਉਹ ਪੀੜਤ ਨੂੰ  ਪੁਲਿਸ ਧੱਕੇ ਅਤੇ ਬੇਇਨਸਾਫ਼ੀ ਵਿਰੁਧ ਲੜਨ ਵਿਚ ਹਰ ਸੰਭਵ ਮੱਦਦ ਕਰਨ | ਇਸ ਵਿਚ ਸ਼ਾਮਲ ਸਨ ਪ੍ਰੋ. ਮਨਜੀਤ ਸਿੰਘ, ਜਸਪਾਲ ਸਿੰਘ ਸਿੱਧੂ ਅਤੇ ਸੁਖਦੇਵ ਸਿੰਘ,  ਡਾ. ਪਿਆਰੇ ਲਾਲ ਗਰਗ, ਲੇਖਕ ਰਾਜਵਿੰਦਰ ਸਿੰਘ ਰਾਹੀਂ, ਰਜਿੰਦਰ ਸਿੰਘ ਖਾਲਸਾ ਪੰਚਾਇਤ, ਅਤੇ ਆਰ.ਐਸ ਚੀਮਾ ਸੀਨੀਅਰ ਐਡਵੋਕਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਆਦਿ ਸ਼ਾਮਿਲ ਸਨ |
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement