1 ਸਾਲ ਬਾਅਦ ਦੀਪ ਸਿੱਧੂ ਦੀ ਮਹਿਲਾ ਦੋਸਤ ਰੀਨਾ ਰਾਏ ਨੇ ਕੀਤਾ ਖ਼ੁਲਾਸਾ, ਕਿਹਾ- ਤੇਜ਼ ਰਫ਼ਤਾਰ ਕਾਰਨ ਵਾਪਰਿਆ ਸੀ ਹਾਦਸਾ
Published : Feb 8, 2023, 5:24 pm IST
Updated : Feb 8, 2023, 5:24 pm IST
SHARE ARTICLE
photo
photo

ਇਸ 15 ਫਰਵਰੀ ਨੂੰ ਦੀਪ ਸਿੱਧੂ ਦੀ ਮੌਤ ਨੂੰ ਪੂਰਾ ਇੱਕ ਸਾਲ ਹੋ ਜਾਵੇਗਾ

 

ਮੁਹਾਲੀ- 15 ਫਰਵਰੀ 2022 ਨੂੰ ਹਰਿਆਣਾ-ਦਿੱਲੀ ਸਰਹੱਦ 'ਤੇ ਸੋਨੀਪਤ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ ਇਸ ਹਾਦਸੇ ਵਿਚ ਫ਼ਿਲਮ ਅਦਾਕਾਰ ਦੀਪ ਸਿੱਧੂ ਦੀ ਮੌਤ ਹੋਈ ਸੀ। ਇਸ 15 ਫਰਵਰੀ ਨੂੰ ਦੀਪ ਸਿੱਧੂ ਦੀ ਮੌਤ ਨੂੰ ਪੂਰਾ ਇੱਕ ਸਾਲ ਹੋ ਜਾਵੇਗਾ।  ਹਾਦਸੇ ਸਮੇਂ ਦੀਪ ਸਿੱਧੂ ਦੇ ਨਾਲ ਕਾਰ 'ਚ ਉਸ ਦੀ ਮਹਿਲਾ ਦੋਸਤ ਰੀਨਾ ਰਾਏ ਵੀ ਸੀ ਜਿਸ ਨੇ ਦੀਪ ਸਿੱਧੂ ਦੀ ਮੌਤ ਬਾਰੇ ਅੱਜ ਕਈ ਖੁਲਾਸੇ ਕੀਤੇ ਹਨ। ਰੀਨਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਦੀਪ ਸਿੱਧੂ ਦੀ ਪਤਨੀ ਅਤੇ ਪਰਿਵਾਰ 'ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ।

ਰੀਨਾ ਰਾਏ ਨੇ ਕਿਹਾ ਕਿ ਜਿਸ ਹਾਦਸੇ ਵਿੱਚ ਦੀਪ ਸਿੱਧੂ ਦੀ ਮੌਤ ਹੋਈ ਹੈ, ਉਸ ਵਿੱਚ ਕਿਸੇ ਕਿਸਮ ਦੀ ਕੋਈ ਸਾਜ਼ਿਸ਼ ਨਹੀਂ ਸੀ। ਦੀਪ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਹਾਦਸੇ ਪਿੱਛੇ ਸਾਜ਼ਿਸ਼ ਦਾ ਨਾਂ ਦੇ ਕੇ ਗੁੰਮਰਾਹ ਕੀਤਾ ਗਿਆ। ਦੀਪ ਉਸ ਸਮੇਂ ਗੱਡੀ ਚਲਾ ਰਿਹਾ ਸੀ। ਲੰਬੇ ਸਮੇਂ ਤੋਂ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਸਾਜ਼ਿਸ਼ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਸੱਚਾਈ ਇਹ ਹੈ ਕਿ ਕੋਈ ਜਾਂਚ ਨਹੀਂ ਹੋਈ। ਉਸ ਨੇ ਦੀਪ ਦੇ ਭਰਾ ਮਨਦੀਪ ਨੂੰ ਵੀ ਦੱਸਿਆ ਕਿ ਇਹ ਇਕ ਸਾਧਾਰਨ ਹਾਦਸਾ ਸੀ।
ਰੀਨਾ ਰਾਏ ਨੇ ਦੱਸਿਆ ਕਿ ਉਸ ਦਾ ਦੀਪ ਸਿੱਧੂ ਨਾਲ 2018 ਤੋਂ ਸਬੰਧ ਸੀ। ਦੋਵਾਂ ਦਾ ਸਤੰਬਰ 2022 ਵਿੱਚ ਵਿਆਹ ਹੋਣਾ ਸੀ, ਪਰ ਸ਼ਾਇਦ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ। ਦੀਪ ਉਸ ਨੂੰ ਛੱਡ ਗਿਆ ਹੈ, ਪਰ ਉਹ ਹਮੇਸ਼ਾ ਉਸ ਦੇ ਦਿਲ ਵਿੱਚ ਰਹੇਗਾ। ਰੀਨਾ ਨੇ ਦੱਸਿਆ ਕਿ ਦੀਪ ਸਿੱਧੂ 2011 ਤੋਂ ਆਪਣੀ ਪਤਨੀ ਤੋਂ ਵੱਖ ਹੋ ਗਿਆ ਸੀ।

ਉਨ੍ਹਾਂ ਦੀ ਪਤਨੀ ਰਾਂਚੀ 'ਚ ਰਹਿੰਦੀ ਹੈ, ਜਦਕਿ ਦੀਪ ਸਿੱਧੂ ਮੁੰਬਈ 'ਚ ਰਹਿੰਦਾ ਸੀ। ਸਾਲ 2019 'ਚ ਦੋਵਾਂ ਵਿਚਾਲੇ ਵੱਖ ਹੋਣ ਦਾ ਸਮਝੌਤਾ ਵੀ ਹੋਇਆ ਸੀ। ਦੋਵਾਂ ਦਾ ਤਲਾਕ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ ਅਤੇ ਫੈਸਲਾ ਆਉਣਾ ਬਾਕੀ ਸੀ। ਦੋਹਾਂ ਨੇ ਤੈਅ ਕੀਤਾ ਸੀ ਕਿ ਤਲਾਕ ਤੋਂ ਬਾਅਦ ਉਹ ਵਿਆਹ ਕਰਨਗੇ। ਦੀਪ ਸਿੱਧੂ ਨੀਅਤ ਤੇ ਦਿਲ ਦਾ ਸਾਫ਼ ਬੰਦਾ ਸੀ। 

 ਦੀਪ ਸਿੱਧੂ ਨੇ ਉਸ ਦਿਨ ਸਵੇਰ ਉੱਠ ਕੇ ਆਪਣਾ ਮਨਪਸੰਦ ਖਾਣਾ ਖਾਧਾ ਸੀ। ਅਸੀਂ ਪੰਜਾਬ ਆਉਣਾ ਨਹੀਂ ਚਾਹੁੰਦੇ ਸੀ ਪਰ ਦੀਪ ਪੰਜਾਬ ਆਉਣਾ ਚਾਹੁੰਦਾ ਸੀ। ਅਸੀਂ ਪੰਜਾਬ ਲਈ ਨਿਕਲ ਗਈ। ਮੈਨੂੰ ਨੀਂਦ ਆ ਰਹੀ ਸੀ । ਮੈਂ ਸੀਟ ਪਿੱਛੇ ਕਰ ਕੇ ਸੌਂ ਰਹੀ ਸੀ। ਜਦੋਂ ਕਾਰ ਦੀ ਟੱਕਰ ਹੋਈ ਤਾਂ ਉਸ ਦੀ ਅੱਖ ਖੁੱਲ੍ਹ ਗਈ। ਹਾਦਸੇ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ। ਜਦੋਂ ਉਸ ਨੇ ਦੀਪ ਬਾਰੇ ਉਸ ਦੇ ਭਰਾ ਤੇ ਦੋਸਤ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕੁੱਝ ਨਹੀਂ ਦੱਸਿਆ। ਬਲਕਿ  ਉਸ ਨੂੰ ਤੁਰੰਤ ਭਾਰਤ ਛੱਡ ਕੇ ਅਮਰੀਕਾ ਜਾਣ ਲਈ ਕਿਹਾ ਗਿਆ। ਉਨ੍ਹਾਂ ਨੇ ਯੋਜਨਾ ਤਹਿਤ ਮੈਨੂੰ ਅਮਰੀਕਾ ਭੇਜਿਆ। ਉਸ ਨੂੰ ਹਰ ਤਰੀਕੇ ਨਾਲ ਅੰਤਿਮ ਸੰਸਕਾਰ ਅਤੇ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਤੋਂ ਰੋਕਿਆ ਗਿਆ ਸੀ।

ਰੀਨਾ ਰਾਏ ਨੇ ਦੱਸਿਆ ਕਿ ਦੀਪ ਸਿੱਧੂ ਦੀ ਪਤਨੀ ਨਮਰਤਾ ਦੀਪ ਨੂੰ ਕਾਫੀ ਨਫਰਤ ਕਰਦੀ ਸੀ। ਜਦੋਂ ਦੀਪ ਸਿੱਧੂ ਨੇ ਆਪਣੀ ਪਤਨੀ ਨਾਲ ਸਮਝੌਤਾ ਕਰਕੇ ਤਲਾਕ ਲਈ ਅਰਜ਼ੀ ਦਿੱਤੀ ਸੀ ਤਾਂ ਉਸ ਨੇ ਉਸ ਨੂੰ ਕਾਫੀ ਪੈਸੇ ਦਿੱਤੇ ਸਨ ਅਤੇ ਉਸ ਨੂੰ ਪ੍ਰੇਸ਼ਾਨ ਨਾ ਕਰਨ ਲਈ ਕਿਹਾ ਸੀ। ਰੀਨਾ ਨੇ ਕਿਹਾ ਕਿ ਉਸ ਕੋਲ ਉਸ ਦੀ ਸਾਰੀ ਗੱਲਬਾਤ ਅਤੇ ਸੰਦੇਸ਼ਾਂ ਦਾ ਰਿਕਾਰਡ ਸੀ।

ਰੀਨਾ ਨੇ ਇੱਥੋਂ ਤੱਕ ਕਿਹਾ ਕਿ ਰੀਨਾ ਕਾਰਨ ਪਰਿਵਾਰ ਵਾਲੇ ਵੀ ਉਸ ਦੇ ਖਿਲਾਫ ਹੋ ਗਏ ਸਨ। ਦੋਵਾਂ ਦੀ ਨਜ਼ਰ ਜਾਇਦਾਦ ਅਤੇ ਪੈਸੇ 'ਤੇ ਸੀ, ਹੋ ਸਕਦਾ ਹੈ ਕਿ ਦੋਵੇਂ ਘਰ ਪੈਸੇ ਅੱਧਾ-ਅੱਧਾ ਵੰਡਣਾ ਚਾਹੁੰਦੇ ਹੋਣ। ਇਸੇ ਲਈ ਉਨ੍ਹਾਂ ਨੇ ਨਾ ਤਾਂ ਉਸ ਨੂੰ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਦਿੱਤਾ ਅਤੇ ਨਾ ਹੀ ਭੋਗ ਵਿਚ ਸ਼ਾਮਲ ਹੋਣ ਦਿੱਤਾ। ਉਨ੍ਹਾਂ ਦੱਸਿਆ ਕਿ ਇੱਕ ਔਰਤ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ ਅਤੇ ਸੰਸਕਾਰ ਦੌਰਾਨ ਉਸ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਸਨ।

ਰੀਨਾ ਨੇ ਕਿਹਾ ਕਿ ਦੀਪ ਮੇਰੇ ਅੰਗ ਸੰਗ ਹੈ। ਮੈਂ ਹਮੇਸ਼ਾਂ ਦੀਪ ਨਾਲ ਖੜੂਗੀ। ਅਗਰ ਕਿਸੇ ਨੂੰ ਦੀਪ ਬਾਰੇ ਕੋਈ ਸਵਾਲ ਕਰਨਾ ਹੈ ਤਾਂ ਮੈਂ ਜਵਾਬ ਦੇਣ ਲਈ ਤਿਆਰ ਹਾਂ। ਦੀਪ ਕਹਿੰਦਾ ਸੀ ਕਿ ਰੀਨਾ ਤੂੰ ਮੇਰੀ ਤਾਕਤ ਹੈ।  ਸਾਰੀ ਜ਼ਿੰਦਗੀ ਇਸ ਘਾਟੇ ਨੂੰ ਯਾਦ ਰੱਖਾਂਗੀ। 


 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement