Punjab News: PRTC ਤੇ ਪੰਜਾਬ ਰੋਡਵੇਜ਼ ਨੂੰ ਸੂਬੇ ਭਰ 'ਚ ਰੋਜ਼ਾਨਾ ਪੈ ਰਿਹਾ ਹੈ ਕਰੀਬ ਡੇਢ ਕਰੋੜ ਰੁਪਏ ਦਾ ਵਿੱਤੀ ਘਾਟਾ, ਜਾਣੋ ਕਿਵੇਂ
Published : Feb 8, 2024, 3:21 pm IST
Updated : Feb 8, 2024, 3:21 pm IST
SHARE ARTICLE
PRTC
PRTC

ਪੰਜਾਬ ਵਿਚ ਡਰਾਈਵਰ ਤੇ ਕੰਡਕਟਰ ਬੱਸਾਂ ਵਿਚ ਸੀਟਾਂ `ਤੇ ਨਿਯਮਾਂ ਅਨੁਸਾਰ ਸਿਰਫ਼ 52 ਸਵਾਰੀਆਂ ਹੀ ਚੜ੍ਹਾ ਰਹੇ ਹਨ ਜਿਸ ਕਰ ਕੇ ਘਾਟਾ ਪੈ ਰਿਹਾ ਹੈ

Punjab News: ਚੰਡੀਗੜ੍ਹ - ਕੇਂਦਰ ਸਰਕਾਰ ਦੇ ਨਵੇਂ ‘ਹਿੱਟ ਐਂਡ ਰਨ' ਕਾਨੂੰਨ ਨੂੰ ਲੈ ਕੇ ਪੰਜਾਬ ਵਿਚ ਡਰਾਈਵਰ ਤੇ ਕੰਡਕਟਰ ਬੱਸਾਂ ਵਿਚ ਸੀਟਾਂ `ਤੇ ਨਿਯਮਾਂ ਅਨੁਸਾਰ ਸਿਰਫ਼ 52 ਸਵਾਰੀਆਂ ਹੀ ਚੜ੍ਹਾ ਰਹੇ ਹਨ ਜਿਸ ਕਰ ਕੇ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਸੀਬਤ ਪੀ.ਆਰ.ਟੀ.ਸੀ. ਤੇ ਪੰਜਾਬ ਰੋਡਵੇਜ਼ ਲਈ ਵੀ ਹੈ ਕਿਉਂਕਿ ਪੀਆਰਟੀਸੀ ਨੂੰ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੂਰੀਆਂ-ਪੂਰੀਆਂ ਸਵਾਰੀਆਂ ਚੜਾਉਣ ਕਰ ਕੇ ਪੀ.ਆਰ.ਟੀ.ਸੀ. ਤੇ ਪੰਜਾਬ ਰੋਡਵੇਜ਼ ਨੂੰ ਸੂਬੇ ਭਰ 'ਚ ਰੋਜ਼ਾਨਾ ਕਰੀਬ ਡੇਢ ਕਰੋੜ ਰੁਪਏ ਦਾ ਵਿੱਤੀ ਘਾਟਾ ਪੈ ਰਿਹਾ ਹੈ। ਪਿਛਲੇ 15 ਦਿਨਾਂ ਦੌਰਾਨ ਕਰੋੜਾਂ ਦਾ ਘਾਟਾ ਝੱਲਣ ਦੇ ਬਾਵਜੂਦ ਪੰਜਾਬ ਸਰਕਾਰ ਜਾਂ ਦੋਵੇਂ ਵਿਭਾਗ ਬੱਸ ਚਾਲਕਾਂ ਦੀ ਸੁਣਵਾਈ ਕਰਨ ਲਈ ਤਿਆਰ ਨਹੀਂ। ਬੇਸ਼ੱਕ ਬੱਸ ਆਪ੍ਰੇਟਰਾਂ ਦੀਆਂ ਜਥੇਬੰਦੀਆਂ ਨੇ ਅੱਜ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਦੇ ਮੱਦੇਨਜ਼ਰ 52 ਸਵਾਰੀਆਂ ਤੋਂ 7-8 ਸਵਾਰੀਆਂ ਵੱਧ ਚੜਾਉਣ ਦਾ ਫੈਸਲਾ ਲਿਆ ਹੈ। 

ਓਧਰ ਦੋਵੇਂ ਅਧਾਰਿਆਂ ਦੇ ਕੱਚੇ ਡਰਾਈਵਰਾਂ ਤੇ ਕੰਡਕਟਰਾਂ 'ਤੇ ਅਧਾਰਿਤ ਜਥੇਬੰਦੀ ਪੀਆਰਟੀਸੀ ਪਨਬਸ ਤੇ ਪੰਜਾਬ ਰੋਡਵੇਜ਼ ਦੇ ਕੰਡਕਟਰ ਵਰਕਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪੀ.ਆਰ.ਟੀ.ਸੀ. ਤੇ ਪੰਜਾਬ ਰੋਡਵੇਜ਼ ਕੋਲ ਸੂਬੇ ਭਰ ਵਿਚ ਮਹਿਜ਼ 3 ਹਜ਼ਾਰ ਬੱਸਾਂ ਹੀ ਹਨ, ਜਦਕਿ ਆਬਾਦੀ ਅਨੁਸਾਰ ਵਧ ਰਹੀਆਂ ਸਵਾਰੀਆਂ ਤੇ ਆਧਾਰ ਕਾਰਡ ਉੱਪਰ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੇ ਜਾਣ ਕਾਰਨ ਕਰੀਬ 10 ਹਜ਼ਾਰ ਬੱਸਾਂ ਦੀ ਲੋੜ ਹੈ। ਉਹਨਾਂ ਕਿਹਾ ਕਿ ਉਕਤ ਬੱਸਾਂ 'ਚੋਂ ਦੋਵੇਂ ਅਦਾਰਿਆਂ ਦੀਆਂ ਲਗਭਗ 400 ਬੱਸਾਂ 15 ਸਾਲ ਸੜਕਾਂ 'ਤੇ ਦੌੜਨ ਬਾਅਦ ਸਮਾਂ ਪੁਰਾ ਕਰਕੇ ‘ਕੰਡਮ ਐਲਾਨ ਦਿੱਤੀਆਂ ਗਈਆਂ ਹਨ, ਜੋ ਹੁਣ ਮੁੱਖ ਦਫ਼ਤਰ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement