
ਦਿੱਲੀ ਚੋਣ ਨਤੀਜਿਆਂ 'ਤੇ ਬੋਲੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ
Balbir Singh Rajewal: ਦਿੱਲੀ ਚੋਣ ਨਤੀਜਿਆਂ ਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ ਕਿਸੇ ਪਾਰਟੀ ਤੋਂ ਕੋਈ ਰਾਹਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਰਾਜਨੀਤੀ ਵਪਾਰ ਬਣ ਚੁੱਕੀ ਹੈ। ਪਹਿਲਾਂ ਇਹ ਰਾਜਨੀਤਿਕ ਲੀਡਰ ਪੈਸਾ ਖ਼ਰਚਦੇ ਹਨ ਅਤੇ ਫਿਰ ਕਮਾਉਂਦੇ ਨੇ।
ਉਨ੍ਹਾਂ ਦੋਸ਼ ਲਾਇਆ ਕਿ ਵੋਟਾਂ ਖ਼ਰੀਦਣ ਵਾਸਤੇ ਇਹ ਲੀਡਰ ਸ਼ਰਾਬ ਵੰਡਦੇ ਹਨ। ਹਾਲਾਂਕਿ ਵੋਟਾਂ ਜਿੱਤਣ ਤੋਂ ਬਾਅਦ ਇਹ ਲੀਡਰ ਕਿਸੇ ਦੀ ਸਾਰ ਨਹੀਂ ਲੈਂਦੇ ਅਤੇ ਆਪਣਾ ਬਿਜਨੈੱਸ ਚਲਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਹੀ ਨੁਮਾਇੰਦੇ ਅੱਗੇ ਨਹੀਂ ਆਉਂਦੇ, ਉਦੋਂ ਤਕ ਲੋਕਾਂ ਦਾ ਭਲਾ ਨਹੀਂ ਹੋ ਸਕਦਾ। ਰਾਜਨੀਤਿਕ ਪਾਰਟੀਆਂ ਆਪਣੀਆਂ ਕਾਰਗੁਜ਼ਾਰੀ ਦੇ ਕਾਰਨ ਹਾਰਦੇ ਹਨ, ਕੋਈ ਲੀਡਰ ਭਲਾ ਮਾਨਸ ਨਹੀਂ ਹੈ।