
ਡਰਿੱਪ ਲਗਾਉਣ ਲਈ ਨਹੀਂ ਮਿਲ ਰਹੀ ਨਾੜੀ
ਖਨੌਰੀ ਬਾਰਡਰ: ਖਨੌਰੀ ਕਿਸਾਨ ਮੋਰਚੇ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਜਾਰੀ ਰਿਹਾ। ਅੱਜ "ਪਵਿੱਤਰ ਜਲ ਯਾਤਰਾ" ਦੇ ਤੀਜੇ ਪੜਾਅ ਤਹਿਤ ਹਰਿਆਣਾ ਦੇ ਕਮਾਲਪੁਰ, ਪੇਟਵਾੜ, ਪਾਈ, ਗਤੌਲੀ, ਥੇਹ-ਬੁਟਾਣਾ, ਉਚਾਨਾ-ਖੁਰਦ, ਪਹਿਲਾਦਪੁਰ, ਪਿੱਪਲਥਾ, ਉਝਾਣਾ, ਪਦਾਰਥ-ਖੇੜਾ, ਭੁਥਨ ਕਲਾਂ, ਭੁਥਨ ਖੁਰਦ, ਬਰਸੀਨ, ਬਨਗਾਂਵ, ਸਿਲਦਾਨ, ਕਿਰਦਾਨ, ਮਨਵਾਲੀ, ਭੋਡੀਆ ਖੇੜਾ, ਆਇਲਕੀ, ਅੰਕਵਾਲੀ,ਢਾਣੀ ਠੋਬਾ,ਦੌਲਤਪੁਰ,ਸਿਰਧਾਨਾ,ਢਾਣੀ ਭੋਜਰਾਜ, ਜਾਟਲ, ਮਯਾਦ, ਕੀਧੋਲੀ, ਚੱਕ-ਕੇਰਾ,ਲੱਕੜਵਾਲੀ, ਗੁਜਰਾਨਾ, ਨੰਦਗੜ੍ਹ, ਵੱਡਾ ਗੜ੍ਹਾ ਸਮੇਤ 50 ਤੋਂ ਵੱਧ ਪਿੰਡਾਂ ਦੇ ਕਿਸਾਨ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚੇ ਉੱਪਰ ਪੁੱਜੇ।
ਕਿਸਾਨ ਆਗੂਆਂ ਨੇ ਦੱਸਿਆ ਕਿ 11 ਫਰਵਰੀ ਨੂੰ ਰਤਨਾਪੁਰਾ ਮੋਰਚੇ ਉੱਪਰ ਹੋਣ ਵਾਲੀ ਮਹਾਪੰਚਾਇਤ ਦੀ ਤਿਆਰੀ ਲਈ ਟਿੱਬੀ, ਸੇਲਵਾਲਾ, ਬੇਰਵਾਲਾ, ਚੰਦੜਾ, ਲੀਲਿਆਂਵਾਲੀ, ਤਲਵਾੜਾ, ਮਸਾਣੀ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ। ਜਗਜੀਤ ਸਿੰਘ ਡੱਲੇਵਾਲ ਜੀ ਪਿੱਛਲੇ 5 ਦਿਨਾਂ ਤੋਂ ਡਾਕਟਰੀ ਸਹਾਇਤਾ ਲੈਣ ਰਹੇ ਹਨ ਕਿਉਂਕਿ ਡਾਕਟਰਾਂ ਨੂੰ ਡ੍ਰਿੱਪ ਲਗਾਉਣ ਲਈ ਨਾੜੀਆ ਨਹੀਂ ਮਿਲ ਰਹੀ ਕਿਉਂਕਿ ਉਹਨਾ ਦੇ ਹੱਥਾਂ ਦੀਆਂ ਜ਼ਿਆਦਾਤਰ ਨਾੜਾਂ ਬੰਦ ਹੋ ਗਈਆਂ ਹਨ, ਡਾਕਟਰ ਉਹਨਾ ਨੂੰ ਲੱਤਾਂ ਦੀਆਂ ਨਾੜੀਆਂ ਰਾਹੀਂ ਡ੍ਰਿੱਪ ਲਗਾਉਣ ਦਾ ਯਤਨ ਕਰ ਰਹੇ ਹਨ।
ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚੇ ਉੱਪਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਸੇਵਾ ਵਿੱਚ ਲੰਮੇ ਸਮੇਂ ਤੋਂ ਵਲੰਟੀਅਰ ਦੀ ਡਿਊਟੀ ਨਿਭਾਅ ਰਹੇ ਫਤਿਹਗੜ੍ਹ ਸਾਹਿਬ ਦੇ ਕਿਸਾਨ ਚਰਨਜੀਤ ਕਾਲਾ ਦਾ ਬੀਤੇ ਕੱਲ ਐਕਸੀਡੈਂਟ ਹੋ ਗਿਆ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸਨ, ਅੱਜ ਦੁਪਹਿਰ ਤੱਕ ਵੀ ਉਹਨਾ ਨੂੰ ਪੀ.ਜੀ.ਆਈ, ਚੰਡੀਗੜ੍ਹ ਵਿੱਚ ਵੈਂਟੀਲੇਟਰ ਨਹੀਂ ਮਿਲ ਸਕਿਆ ਜਿਸ 'ਤੇ ਦੋਵਾਂ ਮੋਰਚਿਆਂ ਦੇ ਆਗੂਆਂ ਨੇ ਨਾਰਾਜ਼ਗੀ ਪ੍ਰਗਟਾਈ ਹੈ। ਪਵਿੱਤਰ ਜਲ ਯਾਤਰਾ ਦੇ ਚੌਥੇ ਪੜਾਅ ਤਹਿਤ ਹਰਿਆਣਾ ਦੇ ਕਿਸਾਨ ਆਪਣੇ ਖੇਤਾਂ ਦੇ ਟਿਊਬਵੈੱਲਾਂ ਤੋਂ ਪਾਣੀ ਲੈ ਕੇ 10 ਫਰਵਰੀ ਨੂੰ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਵਿਖੇ ਪਹੁੰਚਣਗੇ।