ਮਨਪ੍ਰੀਤ ਬਾਦਲ ਅੱਜ ਪੇਸ਼ ਕਰਨਗੇ ਮੌਜੂਦਾ ਕੈਪਟਨ ਸਰਕਾਰ ਦਾ ਆਖ਼ਰੀ ਬਜਟ
Published : Mar 8, 2021, 12:56 am IST
Updated : Mar 8, 2021, 12:56 am IST
SHARE ARTICLE
image
image

ਮਨਪ੍ਰੀਤ ਬਾਦਲ ਅੱਜ ਪੇਸ਼ ਕਰਨਗੇ ਮੌਜੂਦਾ ਕੈਪਟਨ ਸਰਕਾਰ ਦਾ ਆਖ਼ਰੀ ਬਜਟ

ਪੰਜਾਬ ਵਾਸੀਆਂ ਦੀਆਂ ਨਜ਼ਰਾਂ ਇਸੇ ਬਜਟ ਉਤੇ ਲਗੀਆਂ

ਚੰਡੀਗੜ੍ਹ, 7 ਮਾਰਚ (ਗੁਰਉਪਦੇਸ਼ ਭੁੱਲਰ): ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ 8 ਮਾਰਚ ਨੂੰ  ਪੇਸ਼ ਕੀਤੇ ਜਾਣ ਵਾਲੇ ਕੈਪਟਨ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਬਜਟ ਉਤੇ ਸੱਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ | ਸਾਲ 2021-22 ਦਾ ਇਹ ਬਜਟ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤਾ ਜਾਣਾ ਹੈ | ਵਿੱਤ ਮੰਤਰੀ ਪਿਛਲੇ ਦਿਨੀਂ ਬਜਟ ਨੂੰ  ਅੰਤਮ ਛੋਹਾਂ ਦੇਣ ਵਿਚ ਲੱਗੇ ਹੋਏ ਸਨ ਅਤੇ ਕਾਂਗਰਸ ਸਮੇਤ ਲੋਕਾਂ ਦੇ ਚੁਣੇ ਹੋਏ ਸੱਭ ਵਿਧਾਇਕਾਂ ਦਾ ਖ਼ਿਆਲ ਰਖਣਾ ਹੈ ਅਤੇ ਇਸ ਬਜਟ ਦੇ ਸਿਰ ਉਤੇ ਹੀ ਕੈਪਟਨ


 ਸਰਕਾਰ ਲੋਕਾਂ ਨੂੰ  ਬਾਕੀ ਰਹਿੰਦੇ ਵਾਅਦੇ ਪੂਰੇ ਕਰਨ ਦਾ ਵਿਸ਼ਵਾਸ ਦੇ ਕੇ ਮੁੜ ਸੱਤਾ ਵਿਚ ਆਉਣ ਦੀ ਤਿਆਰੀ ਵਿਚ ਹੈ | 


ਭਾਵੇਂ ਬਜਟ ਪ੍ਰਸਤਾਵ ਸਰਕਾਰ ਦਾ ਗੁਪਤ ਦਸਤਾਵੇਜ਼ ਹੁੰਦੇ ਹਨ, ਜਿਨ੍ਹਾਂ ਬਾਰੇ ਬਜਟ ਪੇਸ਼ ਹੋਣ ਤੋਂ ਪਹਿਲਾਂ ਨਹੀਂ ਦਸਿਆ ਜਾਂਦਾ ਪਰ ਜਿਸ ਤਰ੍ਹਾਂ ਸਰਕਾਰ ਦੇ ਮੰਤਰੀ ਬਿਆਨ ਦੇ ਰਹੇ ਹਨ, ਉਸ ਤੋਂ ਸੰਕੇਤ ਮਿਲਦੇ ਹਨ ਕਿ ਸਰਕਾਰ ਆਖ਼ਰੀ ਬਜਟ ਵਿਚ ਹਰ ਵਰਗ ਨੂੰ  ਰਾਹਤ ਦੇਣ ਦਾ ਯਤਨ ਕਰੇਗੀ | ਵਿਸ਼ੇਸ਼ ਤੌਰ ਉਤੇ ਕਿਸਾਨਾਂ ਤੇ ਖੇਤ ਮਜ਼ਦੂਰ ਤੋਂ ਇਲਾਵਾ ਬੇਰੁਜ਼ਗਾਰ ਨੌਜਵਾਨ ਲਈ ਅਹਿਮ ਐਲਾਨ ਹੋ ਸਕਦੇ ਹਨ | ਮੁਕੰਮਲ ਕਰਜ਼ਾ ਮਾਫ਼ੀ ਤੋਂ ਇਲਾਵਾ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਨ, ਗ਼ਰੀਬ ਵਰਗ ਦੇ ਭੂਮੀਹੀਣ ਲੋਕਾਂ ਨੂੰ  5 ਮਰਲੇ ਦੇ ਪਲਾਟ ਦੇਣ ਅਤੇ ਪੈਨਸ਼ਨਾਂ ਵਿਚ ਵਾਧੇ ਵਰਗੇ ਐਲਾਨ ਆਉਂਦੀਆਂ ਵਿਧਾਨ ਸਭਾ ਚੋੋਣਾਂ ਨੇੜੇ ਆਉਣ ਕਾਰਨ ਹੋ ਸਕਦੇ ਹਨ | ਮੁਲਾਜ਼ਮਾਂ ਲਈ ਕੋਈ ਰਾਹਤ ਹੋ ਸਕਦੀ ਜਿਸ ਕਰ ਕੇ ਸੱਭ ਨਜ਼ਰਾਂ ਕੈਪਟਨ ਸਰਕਾਰ ਦੇ ਇਸ ਆਖ਼ਰੀ ਬਜਟ ਉਤੇ ਲੱਗੀਆਂ ਹਨ | imageimage

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement