
ਮੁੰਡਿਆਂ ਦੀ ਕੀਤੀ ਜਾ ਰਹੀ ਹੈ ਪਹਿਚਾਣ
ਨਵੀਂ ਦਿੱਲੀ : ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਤਿੰਨ ਮਹੀਨਿਆਂ ਤੋਂ ਵਧੇਰੇ ਸਮਾਂ ਬੀਤ ਗਿਆ ਹੈ। ਇਸ ਦੌਰਾਨ ਦੋ ਸੌ ਤੋਂ ਵਧੇਰੇ ਕਿਸਾਨ ਸ਼ਹੀਦੀ ਜਾਮ ਪੀ ਗਏ ਹਨ। ਇਸ ਦੇ ਬਾਵਜੂਦ ਕੇਂਦਰ ਸਰਕਾਰ ਕੇ ਕੰਨਾਂ ‘ਤੇ ਜੂੰਅ ਨਹੀਂ ਸਰਕ ਰਹੀ ਪਰ ਇਸਦੇ ਵਿਚਾਲੇ ਸਿੰਘੂ ਬਾਰਡਰ ਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
Harmeet Grewal Kadian
ਸਿੰਘੂ ਬਾਰਡਰ ਤੇ ਬੀਤੀ ਰਾਤ ਗੋਲੀਆਂ ਚੱਲੀਆਂ ਹਨ। ਇਸਦੇ ਬਾਰੇ ਸਪੋਕਸਮੈਨ ਦੇ ਪੱਤਰਕਾਰ ਨੇ ਹਰਮੀਤ ਗਰੇਵਾਲ ਕਾਦੀਆਂ ਨਾਲ ਗੱਲਬਾਤ ਕੀਤੀ। ਕਾਦੀਆਂ ਨੇ ਕਿਹਾ CH04 9595 ਔਡੀ ਕਾਰ ਚੋਂ ਮੁੰਡੇ ਨਿਕਲੇ 'ਤੇ ਉਹਨਾਂ ਨੇ ਲੰਗਰ ਛੱਕਿਆ ਜਿਸ ਦੌਰਾਨ ਉਹਨਾਂ ਨੇ ਠੰਡੇ ਪਾਣੀ ਦੀ ਮੰਗ ਕੀਤੀ।
Harmeet Grewal Kadian
ਲੰਗਰ ਛਕਾ ਰਹੇ ਮੁੰਡਿਆਂ ਨੇ ਕਿਹਾ ਕਿ ਸਾਡੇ ਕੋਲ ਫਰਿੱਜ਼ ਨਹੀਂ ਹੈ ਜਿਸ ਕਰਕੇ ਉਹਨਾਂ ਕੋਲ ਠੰਡਾ ਪਾਣੀ ਨਹੀਂ ਹੈ ਜਿਸ ਕਰੇਕ ਉਹਨਾਂ ਵਿਚਕਾਰ ਖੇਬੜਬਾਜੀ ਵੀ ਹੋਈ ਇਸਤੋਂ ਬਾਅਦ ਮੁੰਡੇ ਲੰਗਰ ਛੱਕ ਕੇ ਚਲੇ ਗਏ।
Harmeet Grewal Kadian
ਫਿਰ ਹਰਿਆਣਾ ਤੇ ਪੰਜਾਬ ਦੇ ਵੀਰ ਸੌ ਗਏ ਤੇ ਥੋੜੀ ਦੇਰ ਬਾਅਦ ਗੱਡੀ ਮੋੜ ਕੇ ਉਹਨਾਂ ਮੁੰਡਿਆਂ ਨੇ ਸਿੱਧੇ ਫਾਇਰ ਮਾਰੇ। ਉਹਨਾਂ ਕਿਹਾ ਕਿ 32 ਬੋਰ ਪਿਸਟਲ ਦਾ ਫਾਇਰ ਲੱਗਦੇ ਹਨ।ਉਹ ਚਾਰ ਜਾਣੇ ਸਨ। ਉਹਨਾਂ ਕਿਹਾ ਕਿ ਵਟਸਐਪ ਗਰੁੱਪ ਬਣਿਆ ਹੋਇਆ ਹੈ ਜਿਸ ਵਿਚ ਡੀਸੀ, ਐਸਪੀ,ਏਐਸਪੀ, ਐਸਐਚਓ ਸਾਰੇ ਇਸ ਗਰੁੱਪ ਵਿਚ ਸ਼ਾਮਲ ਹਨ।
Harmeet Grewal Kadian
ਜਦੋਂ ਇਹ ਵਾਰਦਾਤ ਹੋਈ ਅਸੀਂ ਨਾਲ ਦੀ ਨਾਲ ਇਹ ਮੈਸਿਜ਼ ਉਸ ਗਰੁੱਪ ਵਿਚ ਪਾ ਦਿੱਤਾ ਨਾਲ ਦੀ ਨਾਲ ਐਸਐਚਓ ਪਹੁੰਚ ਗਏ ਤੇ ਕਿਹਾ ਕਿ ਅਸੀਂ 2ਟੀਮਾਂ ਲਾ ਚੁੱਕੇ ਕਾਰਵਾਈ ਕਰ ਰਹੇ ਹਾਂ, ਤੇ ਕੈਮਰੇ ਚੈੱਕ ਕਰ ਰਹੇ ਹਾਂ ਕਤੇ ਮੁੰਡਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਰਾਤ 10 ਵਜੇ ਦੀ ਘਟਨਾ ਹੈ।