
ਬੀ.ਕੇ.ਯੂ. (ਡਕੌਂਦਾ) ਨੇ ਵੀ ਪੰਜਾਬ ਭਰ ’ਚ ਮਨਾਇਆ ਮਹਿਲਾ ਦਿਵਸ
ਚੰਡੀਗੜ੍ਹ, 8 ਮਾਰਚ (ਭੁੱਲਰ) : ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਸੱਦੇ ‘ਤੇ ਔਰਤਾਂ ਦਾ ਕੌਮਾਂਤਰੀ ਇਸਤਰੀ ਦਿਹਾੜਾ ਸਮੁੱਚੇ ਪੰਜਾਬ ਅੰਦਰ ਭਾਦਸੋਂ (ਪਟਿਆਲਾ), ਅਮਲਾ ਸਿੰਘ ਵਾਲਾ (ਬਰਨਾਲਾ) , ਮਾਨਸਾ, ਭੁੱਚੋ ਮੰਡੀ (ਬਠਿੰਡਾ), ਗੁਰੂ ਕੀ ਢਾਬ (ਫ਼ਰੀਦਕੋਟ), ਕਮਾਲਪੁਰਾ (ਲੁਧਿਆਣਾ), ਮਹਿਮਾ (ਫ਼ਿਰੋਜ਼ਪੁਰ), ਸੰਗਰੂਰ, ਅੱਡਾ ਗਾਲੜੀ (ਗੁਰਦਾਸਪੁਰ) ਛਾਜਲੀ (ਸੰਗਰੂਰ), ਰਾਮਪੁਰਾ (ਸੰਗਰੂਰ) ਸਮੇਤ ਦਰਜਨਾਂ ਥਾਵਾਂ ’ਤੇ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ।