Sri Anandpur Sahib News : ਹੋਲਾ ਮਹੱਲਾ ਮੌਕੇ ਸੀਸੀਟੀਵੀ ਕੈਮਰੇ ਰੱਖਣਗੇ ਮੇਲਾ ਖੇਤਰ ’ਤੇ ਨਜ਼ਰ- ਅਰਪਿਤ ਸ਼ੁਕਲਾ

By : BALJINDERK

Published : Mar 8, 2025, 2:28 pm IST
Updated : Mar 8, 2025, 2:28 pm IST
SHARE ARTICLE
Sri Anandpur Sahib
Sri Anandpur Sahib

Sri Anandpur Sahib News : 5000 ਪੁਲਿਸ ਕਰਮਚਾਰੀ ਹੋਣਗੇ ਤੈਨਾਤ, ਹੁੱਲੜਬਾਜਾਂ ਨੂੰ ਪਵੇਗੀ ਨਕੇਲ- ਸਪੈਸ਼ਲ ਡੀ.ਜੀ ਪੰਜਾਬ, 25 SP, 46 DSP ਹੋਣਗੇ ਤੈਨਾਤ

Sri Anandpur Sahib News in Punjabi : ਸ੍ਰੀ ਅਰਪਿਤ ਸ਼ੁਕਲਾ ਆਈ.ਪੀ.ਐਸ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਨੇ ਦੱਸਿਆ ਕਿ ਹੋਲਾ ਮਹੱਲਾ ਤਿਉਹਾਰ ਮੌਕੇ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਨੂੰ ਸੈਕਟਰਾਂ ਵਿਚ ਵੰਡਿਆ ਗਿਆ ਹੈ, ਜਿੱਥੇ 25 ਐਸ.ਪੀ ਤੇ 46 ਡੀ.ਐਸ.ਪੀ ਸਮੇਤ ਲਗਭਗ 5000 ਪੁਲਿਸ ਕਰਮਚਾਰੀ 24/7 ਮੇਲਾ ਖੇਤਰ ਤੇ ਨਜ਼ਰ ਰੱਖਣਗੇ। ਇਸ ਵਾਰ 150 ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ, ਜਿਸ ਨਾਲ ਗੈਰ ਸਮਾਜੀ ਅਨਸਰਾਂ ਤੇ ਹੁੱਲੜਬਾਜਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। 

1

ਅੱਜ ਹੋਲਾ ਮਹੱਲਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਲੱਖਾਂ ਸੰਗਤ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵਿਖੇ ਦੇਸ਼ ਦੇ ਵੱਖ- ਵੱਖ ਕੋਨਿਆਂ ਤੋਂ ਪਹੁੰਚਦੀ ਹੈ। ਸ਼ਰਧਾਲੂਆਂ ਲਈ ਪਾਰਕਿੰਗ ਦਾ ਢੁਕਵਾ ਪ੍ਰਬੰਧ ਅਤੇ ਪਾਰਕਿੰਗ ਵਾਲੀਆਂ ਥਾਵਾਂ ਤੋਂ ਮੁਫ਼ਤ ਸ਼ਟਲ ਬੱਸ ਸਰਵਿਸ ਅਤੇ ਪਹਿਲੀ ਵਾਰ ਈ ਰਿਕਸ਼ਾ ਦੀ ਵਿਵਸਥਾ ਕੀਤੀ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਸੁਚਾਰੂ ਟ੍ਰਫ਼ਿਕ ਵਿਵਸਥਾ ਲਈ ਰੂਟ ਡਾਇਵਰਜ਼਼ਨ ਅਤੇ ਮੇਲਾ ਖੇਤਰ ਨੂੰ ਆਉਣ ਵਾਲੇ ਰਸਤਿਆਂ ਤੇ ਬੈਰੀਕੇਡਿੰਗ ਕੀਤੀ ਗਈ ਹੈ। ਟਰੈਕਟਰ, ਟਰਾਲੀਆ, ਦੋ ਪਹੀਆ ਵਾਹਨਾ ਤੇ ਆਉਣ ਵਾਲੀ ਸੰਗਤ ਨੂੰ ਉੱਚੀ ਅਵਾਜ਼ ਵਾਲੇ ਸਪੀਕਰ ਨਾ ਲਗਾਉਣ ਦੀ ਅਪੀਲ ਵੀ ਕੀਤੀ ਹੈ। ਨੌਜਵਾਂਨਾਂ ਨੂੰ ਸਟੰਟ ਕਰ ਕੇ ਆਪਣੀ ਜਾਨ ਖਤਰੇ ਵਿਚ ਪਾਉਣ ਤੋਂ ਵਰਜਿਆ ਹੈ। ਮੇਲਾ ਖੇਤਰ ’ਚ ਅਮਨ ਤੇ ਕਾਨੂੰਨ ਨੂੰ ਬਹਾਲ ਰੱਖਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਉਨ੍ਹਾਂ ਦੀ ਸ਼ਰਧਾਲੂਆਂ  ਨੂੰ ਪਾਲਣਾ ਕਰਨ ਲਈ ਅਪੀਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਹੋਲਾ ਮਹੱਲਾ ਮੌਕੇ ਵੱਧ ਸੰਗਤ ਪਹੁੰਚਣ ਦੀ ਸੰਭਾਵਨਾ ਹੈ, ਇਸ ਲਈ ਆਮ ਲੋਕਾਂ ਤੋ ਸਹਿਯੋਗ ਮੰਗਿਆ ਹੈ ਕਿ ਉਹ ਪ੍ਰਸਾਸ਼ਨ ਤੇ ਪੁਲਿਸ ਨੂੰ ਸਹਿਯੋਗ ਦੇਣ।

 ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ, ਐਸ.ਪੀ ਰਾਜਪਾਲ ਸਿੰਘ ਹੁੰਦਲ, ਐਸ.ਪੀ ਨਵਨੀਤ ਸਿੰਘ ਮਾਹਲ, ਐਸ.ਪੀ ਰੁਪਿੰਦਰ ਕੌਰ ਸਰਾਂ, ਡੀ.ਐਸ.ਪੀ ਅਜੇ ਸਿੰਘ, ਥਾਨਾ ਮੁਖੀ ਦਾਨਿਸ਼ਵੀਰ ਸਿੰਘ ਹਾਜ਼ਰ ਸਨ।

(For more news apart from  CCTV cameras will keep an eye on fair area during Hola Mohalla - Arpit Shukla News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement