Punjab News : ਤਾਜ਼ਾ ਘਟਨਾਕ੍ਰਮ ’ਤੇ ਬੋਲੇ ਗਿਆਨੀ ਹਰਪ੍ਰੀਤ ਸਿੰਘ, ਕਿਹਾ -‘‘ਅਸੀਂ ਸਿਆਸੀ ਨਹੀਂ ਸਗੋਂ ਧਰਮ ਦੇ ਵਿਦਿਆਰਥੀ ਹਾਂ’’

By : BALJINDERK

Published : Mar 8, 2025, 3:15 pm IST
Updated : Mar 8, 2025, 4:54 pm IST
SHARE ARTICLE
Giani Harpreet Singh
Giani Harpreet Singh

Punjab News :ਕੌਮ ਨੂੰ ਬਚਾਉਣ ਲਈ ਗੁਰੂ ਅਤੇ ਸੰਗਤ ਦੇ ਭਰੋਸੇ ਝੰਡਾ ਚੁੱਕਿਆ ਹੈ, ਸਾਨੂੰ ਹੌਂਸਲਾ ਦੇਣ ਵਾਲਿਓ ਕੱਲ ਕਿਤੇ ਫੇਰ ਸੁਖਬੀਰ ਦੀ ਬੇੜੀ ’ਚ ਸਵਾਰ ਨਾ ਹੋ ਜਾਣਾ 

Punjab News in Punjabi : ਰਾਜਪੁਰਾ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਪੁੱਜੇ ਹਨ। ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੱਲ੍ਹ ਦਾ ਦਿਨ ਸਿੱਖ ਇਤਿਹਾਸ ਵਿਚ ਕਾਲੇ ਦਿਨ ਦੇ ਨਾਂਅ ਨਾਲ ਜਾਣਿਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਅਸੀਂ ਸਿਆਸਤ ਦੇ ਵਿਦਿਆਰਥੀ ਨਹੀਂ ਹਾਂ ਅਸੀਂ ਧਰਮ ਦੇ ਵਿਦਿਆਰਥੀ ਹਾਂ। ਅਸੀਂ ਗੂਰੁ, ਤੇ ਸੰਗਤ ਭਰੋਸੇ ਝੰਡਾ ਚੁੱਕ ਕੇ ਤੁਰ ਪਏ ਹਾਂ, ਪਰ ਇਹ ਨਾ ਹੋਵੇ ਕਿ ਜਦੋਂ ਅਸੀਂ ਮੁੜ ਕੇ ਪਿਛੇ ਝਾਤ ਮਾਰੀਏ ਤਾਂ ਅਤੇ ਜਿਹੜੇ ਸਾਨੂੰ ਹੌਂਸਲਾ ਦੇ ਰਹੇ ਹਨ ਉਹ ਮੁੜ ਕੇ ਸੁਖਬੀਰ ਦੀ ਬੇੜੀ ’ਚ ਚੜੇ ਹੋਣ। ਉਨ੍ਹਾਂ ਕਿਹਾ ਕਿ ਬਸ ਇਹੋ ਡਰ ਸਤਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸੇਵਾ ਤਾਂ ਸੇਵਾਦਾਰ ਬਣ ਕੇ ਵੀ ਕੀਤੀ ਜਾ ਸਕਦੀ ਹੈ। ਪ੍ਰਚਾਰ ਤੇ ਪ੍ਰਸਾਰ ਦੀ ਸੇਵਾ ਦਾ ਸਾਨੂੰ ਤਜਰਬਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ, ਜਿੰਨਾਂ ਨੂੰ ਰਾਖੀ ਕਰਨ ਲਈ ਦਿੱਤੀ ਸੀ, ਉਨ੍ਹਾਂ ਵੱਲੋਂ ਸਾਡੀਆਂ ਮਰਿਆਦਾਵਾਂ ਨੂੰ ਕੁਚਲਿਆ ਜਾ ਰਿਹਾ ਹੈ । ਇੱਕ ਵਿਅਕਤੀ ਦੀ ਸਿਆਸਤ ਬਚਾਉਣ ਵਾਸਤੇ ਅੱਜ ਹੋ ਕੀ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ, ਪ੍ਰਧਾਨ, ਕਦੇ ਹਲਕਾ ਇੰਚਾਰਜ ਬਦਲੇ ਜਾ ਰਹੇ ਹਨ। ਪਰ ਜਿਸ ਨੂੰ ਬਦਲਣ ਦੀ ਲੋੜ ਹੈ ਉਸ ਨੂੰ ਬਾਹਰ ਕੱਢਣ ਵਾਸਤੇ ਕੋਈ ਤਿਆਰ ਨਹੀਂ ਹੈ। 

(For more news apart from  Giani Harpreet Singh spoke on latest developments, said - "We are not political but students of religion" News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement