
ਜ਼ਿਲ੍ਹੇ ਫਾਜ਼ਿਲਕਾ ਦੀ ਸਭ ਤੋਂ ਵੱਡੀ ਰਿਕਵਰੀ ਹੋ ਸਕਦੀ
ਜਲਾਲਾਬਾਦ ਦੇ ਪਿੰਡ ਝੁੱਗੇ ਜਵਾਹਰ ਸਿੰਘ ਵਾਲਾ ਵਿਖੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਸੀਆਈਏ ਅਤੇ ਪੁਲਿਸ ਵਲੋਂ ਇਕ ਮੈਡੀਕਲ ਦੁਕਾਨ 'ਤੇ ਲਗਭਗ 10 ਘੰਟੇ ਤੋਂ ਵੱਧ ਸਮੇਂ ਤੋਂ ਛਾਪਾਮਾਰੀ ਕੀਤੀ ਗਈ।
ਦੁਕਾਨਦਾਰ ਤੋਂ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਬਾਰਮਦ ਹੋਈਆਂ ਹਨ। ਪੁਲਿਸ ਵਿਭਾਗ ਵਲੋਂ ਅਜੇ ਜਾਣਕਾਰੀ ਨਹੀਂ ਦਿਤੀ ਜਾ ਰਹੀ ਪਰ ਸੂਤਰਾਂ ਅਨੁਸਾਰ ਟਰੱਕ ਭਰ ਕੇ ਨਸ਼ੀਲੀਆਂ ਗੋਲੀਆਂ ਮਿਲੀਆਂ ਹਨ। ਜ਼ਿਲ੍ਹੇ ਫਾਜ਼ਿਲਕਾ ਦੀ ਸਭ ਤੋਂ ਵੱਡੀ ਰਿਕਵਰੀ ਹੋ ਸਕਦੀ ਹੈ।