
Amritsar News : ਕਿਹਾ - ਨਵੇਂ ਲਗਾਏ ਜਥੇਦਾਰ ਕਦੇ ਵੀ ਮਨਜ਼ੂਰ ਨਹੀਂ
Amritsar News in Punjabi : ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਅੰਤ੍ਰਿਗ ਕਮੇਟੀ ਵਲੋਂ ਦੋ ਜਥੇਦਾਰਾਂ ਨੂੰ ਹਟਾਉਣ ’ਤੇ ਸਿੱਖ ਆਗੂਆਂ ਦੇ ਮਨਾਂ ’ਚ ਰੋਸ ਦੇਖਿਆ ਜਾ ਰਿਹਾ ਹੈ। ਤਿੰਨ ਤਖ਼ਤਾਂ ਦੇ ਜਥੇਦਾਰਾਂ ਨੂੰ ਫ਼ਾਰਗ ਕਰਨ ’ਤੇ ਅੱਜ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਸੁਖਬੀਰ ਬਾਦਲ ਅਤੇ ਵਿਰਸਾ ਸਿੰਘ ਵਲਟੋਹੇ ਦੇ ਪੁਤਲੇ ਫ਼ੂਕੇ ਗਏ । ਇਸ ਮੌਕੇ ਸਿੱਖ ਆਗੂਆਂ ਨੇ ਕਿਹਾ ਨਵੇਂ ਲਗਾਏ ਜਥੇਦਾਰ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਹਨ।
ਉਨ੍ਹਾਂ ਕਿਹਾ ਕਿ ਹੋਲੇ ਮੱਲੇ ਦੇ ਇਕੱਠ ’ਤੇ ਸਰਬੱਤ ਖਾਲਸਾ ਅਤੇ ਨਵਾਂ ਜਥੇਦਾਰ ਚੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਪਿੰਡ-ਪਿੰਡ ਜਾ ਕੇ ਬਾਦਲਾਂ ਦੇ ਪੁਤਲੇ ਫੂਕੇ ਜਾਣਗੇ।
(For more news apart from Sikh leaders burn effigies of Sukhbir Badal and Virsa Singh Valtohe on demise Jathedars News in Punjabi, stay tuned to Rozana Spokesman)