ਬਰਨਾਲਾ ਪੁਲਿਸ ਨੇ ਫਰਜ਼ੀ ਫੋਨ ਕਾਲਾਂ ਕਰ ਕੇ ਸੁਰੱਖਿਆ ਮੰਗਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
Published : Mar 8, 2026, 5:12 pm IST
Updated : Mar 8, 2026, 5:12 pm IST
SHARE ARTICLE
Barnala Police busts gang seeking protection by making fake phone calls
Barnala Police busts gang seeking protection by making fake phone calls

ਪੁਲਿਸ ਸੁਰੱਖਿਆ ਲੈਣ ਲਈ ਬਰਨਾਲਾ ਪੁਲਿਸ ਨੂੰ ਗੁੰਮਰਾਹ ਕਰਨ ਵਾਲਾ ਭੱਠਾ ਮਾਲਕ ਗ੍ਰਿਫ਼ਤਾਰ

ਬਰਨਾਲਾ : ਬਰਨਾਲਾ ਪੁਲਿਸ ਅਤੇ ਸੀ.ਆਈ.ਏ. ਸਟਾਫ ਬਰਨਾਲਾ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦ ਫਰਜ਼ੀ ਫਿਰੌਤੀ ਫੋਨ ਕਾਲਾਂ ਕਰਕੇ ਪੁਲਿਸ ਸੁਰੱਖਿਆ ਮੰਗਣ ਵਾਲੇ ਪੰਜ ਮੈਂਬਰੀ ਗਰੋਹ ਨੂੰ ਇੱਕ ਪਿਸਟਲ ਅਤੇ ਗੱਡੀ ਸਮੇਤ ਕਾਬੂ ਕੀਤਾ ਗਿਆ। ਇਸ ਮਾਮਲੇ ਸਬੰਧੀ ਜ਼ਿਲ੍ਹਾ ਬਰਨਾਲਾ ਦੇ ਐਸ.ਐਸ.ਪੀ. ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਬਰਨਾਲਾ ਪੁਲਿਸ ਤੋਂ ਫਰਚੀ ਫਿਰੌਤੀ ਫੋਨ ਕਾਲਾਂ ਕਰਕੇ ਪੁਲਿਸ ਸੁਰੱਖਿਆ ਮੰਗਣ ਵਾਲੇ ਪੰਜ ਮੈਂਬਰੀ ਗਰੋਹ ਨੂੰ ਕਾਬੂ ਕੀਤਾ ਗਿਆ ਹੈ ।

ਉਹਨਾਂ ਦੱਸਿਆ ਕਿ 6 ਮਾਰਚ 2026 ਨੂੰ ਬਰਨਾਲਾ ਪੁਲਿਸ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਇੱਕ ਗਿਰੋਹ ਵੱਲੋਂ ਫੋਨ ਕਾਲਾਂ ਰਾਹੀਂ ਬਰਨਾਲਾ ਦੇ ਰਹਿਣ ਵਾਲੇ ਭੱਠੇ ਦੇ ਮਾਲਕ ਸ਼ਿਵਮ ਮਿੱਤਲ ਕੋਲੋਂ 20 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਜਿੱਥੇ ਬਰਨਾਲਾ ਪੁਲਿਸ ਨੇ ਟੈਕਨੀਕਲ ਢੰਗਾਂ ਅਤੇ ਆਪਣੇ ਸਾਧਨਾਂ ਰਾਹੀਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਅਸਲ ਸੱਚ ਸਾਹਮਣੇ ਨਿਕਲ ਕੇ ਆਇਆ। ਜਿੱਥੇ ਬਰਨਾਲਾ ਦੇ ਰਹਿਣ ਵਾਲੇ ਇੱਕ ਭੱਠੇ ਦੇ ਮਾਲਕ ਸ਼ਿਵਮ ਮਿੱਤਲ ਵੱਲੋਂ ਗਿਣੀ-ਮਿਥੀ ਸਾਜਿਸ਼ ਤਹਿਤ ਝੂਠੀ ਸ਼ੋਹਰਤ ਲੈਣ ਲਈ ਪੁਲਿਸ ਸੁਰੱਖਿਆ ਹਾਸਿਲ ਕਰਨ ਲਈ ਆਪਣੇ ਆਪ ਨੂੰ ਫਿਰੌਤੀ ਦੀਆਂ ਝੂਠੀਆਂ ਕਾਲਾਂ ਕਰਵਾਈਆਂ ਗਈਆਂ ਸਨ ।

ਇੱਥੇ ਹੀ ਨਹੀਂ ਬਸ ਭੱਠੇ ਦੇ ਮਾਲਕ ਸ਼ਿਵਮ ਮਿੱਤਲ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ 7 ਮਾਰਚ 2026 ਨੂੰ ਆਪਣੇ ਹੀ ਇੱਟਾਂ ਦੇ ਭੱਠੇ ਤੇ ਫਾਇਰਿੰਗ ਕਰਨ ਦੀ ਵਾਰਦਾਤ ਨੂੰ ਵੀ ਅੰਜਾਮ ਦੇਣ ਲਈ ਸਾਜਿਸ਼ ਘੜੀ ਜਾ ਰਹੀ ਸੀ ਜਿਸ ਨੂੰ ਬਰਨਾਲਾ ਪੁਲਿਸ ਅਤੇ ਸੀ.ਆਈ.ਏ. ਸਟਾਫ ਬਰਨਾਲਾ ਵੱਲੋਂ ਇਹਨਾਂ ਨੂੰ ਮੌਕੇ ’ਤੇ ਦਬੋਚ ਲਿਆ ਗਿਆ। ਬਰਨਾਲਾ ਪੁਲਿਸ ਨੇ ਇਸ ਮਾਮਲੇ ਸਬੰਧੀ ਜਿੱਥੇ ਇੱਟਾਂ ਦੇ ਭੱਠੇ ਦੇ ਮਾਲਕ ਬਰਨਾਲਾ ਵਾਸੀ ਸਿਵਮ ਮਿੱਤਲ (ਬਰਨਾਲਾ) ਨੂੰ ਗ੍ਰਿਫਤਾਰ ਕੀਤਾ ਉੱਥੇ ਉਸ ਦਾ ਡਰਾਈਵਰ ਪਰਮਜੀਤ ਸਿੰਘ ਪੰਮਾ, ਗੁਰਪ੍ਰੀਤ ਸਿੰਘ ਗੋਪੀ, ਕੁਲਵੰਤ ਰਾਏ ਉਰਫ ਵਿੱਕੀ ਪੰਡਿਤ (ਭਾਈ ਰੂਪਾ) ਅਤੇ ਕਮਲਪ੍ਰੀਤ ਸਿੰਘ ਉਰਫ ਬੱਬੂ (ਭਾਈ ਰੂਪਾ) ਨੂੰ 315 ਬੋਰ ਦੇ ਇੱਕ ਪਿਸਤੌਲ, 2 ਜਿੰਦਾ ਕਾਰਤੂਸ ਅਤੇ ਇਨੋਵਾ ਗੱਡੀ ਸਮੇਤ ਕਾਬੂ ਕਰਨ ਵਿੱਚ ਬਰਨਾਲਾ ਪੁਲਿਸ ਨੇ ਸਫਲਤਾ ਹਾਸਿਲ ਕੀਤੀ ਹੈ। ਉਹਨਾਂ ਕਿਹਾ ਕਿ ਬਰਨਾਲਾ ਦੇ ਰਹਿਣ ਵਾਲੇ ਇੱਟਾਂ ਦੇ ਭੱਠੇ ਦੇ ਮਾਲਿਕ ਸ਼ਿਵਮ ਮਿੱਤਲ ਵੱਲੋਂ ਇੱਕ ਸਾਜਿਸ਼ ਤਹਿਤ ਝੂਠੀ ਸ਼ੋਹਰਤ ਲੈਣ ਲਈ ਪੁਲਿਸ ਸੁਰੱਖਿਆ ਹਾਸਿਲ ਕਰਨ ਲਈ ਆਪਣੇ ਡਰਾਈਵਰ ਸਮੇਤ ਸਾਥੀਆਂ ਨਾਲ ਮਿਲ ਕੇ 20 ਲੱਖ ਰੁਪਏ ਦੀ ਫਰਜੀ ਫ਼ੋਨ ਕਾਲਾਂ ਦੀ ਝੂਠੀ ਜਾਣਕਾਰੀ ਦਿੱਤੀ ਗਈ ਸੀ ਜਿਸ ਦੇ ਆਧਾਰ ਤੇ ਬਰਨਾਲਾ ਪੁਲਿਸ ਵੱਲੋਂ ਟੈਕਨੀਕਲ ਸਿਸਟਮ ਨਾਲ ਇਸ ਮਾਮਲੇ ਦੀ ਤਹਿ ਤੱਕ ਪਹੁੰਚ ਕੇ ਇਹ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਹਨਾਂ ਪੰਜਾਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਲੈ ਕੇ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement