ਪੀਜੀਆਈ ਵਲੋਂ 15 ਰੋਜ਼ਾ ਸਵੱਛਤਾ ਮੁਹਿੰਮ ਸ਼ੁਰੂ
Published : Apr 8, 2018, 3:33 am IST
Updated : Apr 8, 2018, 3:33 am IST
SHARE ARTICLE
PGI
PGI

ਪ੍ਰੋ. ਜਗਤਰਾਮ ਡਾਇਰੈਕਟਰ ਵਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਸ਼ਲਾਘਾ

ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤਰਾਮ ਦੀ ਅਗਵਾਈ 'ਚ ਸੰਸਥਾ ਦੇ ਅੰਦਰਲੇ ਵੱਖ ਵੱਖ ਵਿਭਾਗਾਂ 'ਚ 15 ਰੋਜ਼ਾ 'ਸਵੱਛਤਾ ਮੁਹਿੰਮ' ਚਲਾਈ ਜਾ ਰਹੀ ਹੈ।
ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਨਾਉਣ ਵਾਲੀਆਂ ਨਾਮਵਰ ਸੰਸਥਾਵਾਂ ਤੇ ਪੀਜੀਆਈ ਫੈਕਲਟੀਜ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਭਰ 'ਚ ਪ੍ਰਸਿੱਧ ਇਸ ਅਦਾਰੇ 'ਚ ਵੱਡੀ ਗਿਣਤੀ 'ਚ ਮਰੀਜ਼ ਇਲਾਜ ਲਈ ਰੋਜ਼ਾਨਾ ਆਉਂਦੇ ਹਨ। ਇਸ ਲਈ ਹਸਪਤਾਲ ਦੇ ਅੰਦਰੂਨੀ ਵਿਭਾਗਾਂ ਅਤੇ ਬਾਹਰੀ ਹਿੱਸਿਆਂ 'ਚ ਸਾਫ਼-ਸਫ਼ਾਈ ਹੋਣੀ ਬੇਹੱਦ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਡਾਕਟਰੀ ਅਮਲੇ, ਮਰੀਜ਼ਾਂ ਅਤੇ ਸਫ਼ਾਈ ਕਰਮਚਾਰੀਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਰੋਗਾਂ ਤੋਂ ਬਚਣ ਲਈ ਵੱਧ ਤੋਂ ਵੱਧ ਸਾਫ਼-ਸਫ਼ਾਈ ਯਕੀਨੀ ਬਣਾਈ ਜਾਵੇ।

Swach bharat AbhyanSwach bharat Abhyan

ਇਸ ਮੌਕੇ ਪ੍ਰੋ. ਜਗਤਰਾਮ ਨੇ ਪੀਜੀਆਈ 'ਚ 1 ਅਪ੍ਰੈਲ ਤੋਂ 15 ਅਪ੍ਰੈਲ ਤਕ ਮਨਾਏ ਜਾ ਰਹੇ 'ਸਵੱਛਤਾ ਪੰਦਰਵਾੜੇ 'ਚ ਭਾਗ ਲੈਣ ਵਾਲਿਆਂ ਨੂੰ ਸਫ਼ਾਈ ਕਿੱਟਾਂ, ਟੋਪੀਆਂ, ਟੀ ਸ਼ਰਟਾਂ ਤੇ ਸਾਬਣ ਆਦਿ ਵੀ ਵੰਡੇ, ਜਿਸ 'ਤੇ ਸਵੱਛਤਾ ਦਾ ਸੰਦੇਸ਼ ਵੀ ਲਿਖਿਆ ਹੋਇਆ ਸੀ। ਇਸ ਦੌਰਾਨ ਮੁਹਿੰਮ 'ਚ ਰੈਜੀਡੈਂਟ ਡਾਕਟਰਾਂ ਡਾ. ਵਿਪੁਨ ਕੌਸ਼ਲ ਕਾਰਜਕਾਰੀ ਮੈਡੀਕਲ ਸੁਪਰਡੈਂਟ ਅਤੇ ਜੰਮੂ ਪ੍ਰਦੇਸ਼ ਤੋਂ ਆਈ ਸਮਾਜ ਸੇਵੀ ਸੰਸਥਾ ਡੋਗਰਾ ਸਭਾ ਦੇ ਵਲੰਟੀਅਰ ਵਿਸ਼ਾਲ ਭਾਰਦਵਾਜ ਤੇ ਸਟਾਫ਼ ਨੇ ਵੀ ਵੱਧ ਚੜ੍ਹ ਕੇ ਸਫ਼ਾਈ ਮੁਹਿੰਮ 'ਚ ਹਿੱਸਾ ਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement