
ਵਿਜੀਲੈਂਸ ਬਿਊਰੋ ਵਲੋਂ ਖਿੜਕੀ ਰਾਹੀਂ ਸ਼ਰਾਬ ਵੇਚਦੇ ਹੋਏ ਕਾਬੂ
ਐਸ.ਏ.ਐਸ ਨਗਰ, 7 ਅਪ੍ਰੈਲ (ਸੁਖਦੀਪ ਸਿੰਘ ਸੋਈਂ): ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਵਿਚ ਕਰਫ਼ਿਊ ਲਗਾਇਆ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਬਾਹਰ ਚੱਲਣ ਫਿਰਨ ਦੀ ਇਜਾਜਤ ਨਹੀਂ ਹੈ। ਕੁੱਝ ਘਰੇਲੂ ਲੋੜੀਂਦੀਆਂ ਵਸਤਾਂ ਲੈਣ ਲਈ ਕੁੱਝ ਦੁਕਾਨਦਾਰਾਂ ਨੂੰ ਪਾਸ ਜਾਰੀ ਕੀਤੇ ਗਏ ਹਨ ਜੋ ਉਹ ਦੁਕਾਨਦਾਰ ਫ਼ੋਨ ਰਾਹੀਂ ਲੋਕਾਂ ਤੋਂ ਆਰਡਰ ਲੈ ਕੇ ਲੋਕਾਂ ਦੇ ਘਰਾਂ ਵਿਚ ਸਮਾਨ ਦੀ ਪਹੁੰਚ ਦਿੰਦੇ ਹਨ।
Vigilance Bureau
ਪ੍ਰੰਤੂ ਇਸ ਦੇ ਬਾਵਜੂਦ ਵੀ ਕੁੱਝ ਸ਼ਰਾਰਤੀ ਦੁਕਾਨਦਾਰ ਮਹਿੰਗੇ ਭਾਅ ਦੀਆਂ ਵਸਤਾਂ ਵੇਚਦੇ ਹਨ ਅਤੇ ਕੁੱਝ ਸ਼ਰਾਬ ਦੇ ਠੇਕੇਦਾਰ ਸਟਰ ਬੰਦ ਕਰ ਕੇ ਸਟਰ ਵਿਚੋਂ ਛੋਟੀ ਖਿੜਕੀ ਰਾਹੀਂ ਮਹਿਗੇ ਭਾਅ ਦੀ ਸ਼ਰਾਬ ਵੇਚਦੇ ਹਨ। ਪੰਜਾਬ ਵਿਚ ਅਜਿਹੀ ਆਫ਼ਤ ਦੀ ਘੜੀ ਵਿਚ ਲੋਕਾਂ ਦੀ ਮਦਦ ਲਈ ਅਤੇ ਕਰਫ਼ਿਊ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਵਿਜੀਲੈਂਸ ਬਿਊਰੋ ਨੂੰ ਅਜਿਹੇ ਅਨਸਰਾਂ ਉਤੇ ਨਜ਼ਰ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸੇ ਲੜੀ ਦੇ ਤਹਿਤ ਵਿਜੀਲੈਂਸ ਬਿਊਰੋ ਟੀਮ ਵਲੋਂ ਕਰਫ਼ਿਊ ਲੱਗਣ ਦੇ ਬਾਵਜੂਦ ਪੰਚਕੂਲਾ ਮਾਡਰਨ ਕੰਪਲੈਂਕਸ ਢਕੋਲੀ ਸ਼ਰਾਬ ਦੇ ਠੇਕੇ ਅਤੇ ਕਰਿੰਦੇ ਪ੍ਰਵੀਨ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ ਵਲੋਂ ਠੇਕੇ ਦੇ ਸਟਰ ਵਿਚੋਂ ਛੋਟੀ ਖਿੜਕੀ ਰਾਹੀਂ ਮਹਿੰਗੇ ਭਾਅ ਦੀ ਸ਼ਰਾਬ ਵੇਚਦੇ ਹੋਏ ਡੀ.ਸੀ ਦੇ ਹੁਕਮਾਂ ਦੀ ਉਲੰਘਣਾ ਕਰਦੇ ਨੂੰ ਕਾਬੂ ਕੀਤਾ ਗਿਆ। ਜਿਸ ਵਿਰੁਧ ਥਾਣਾ ਢਕੋਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਸੋਈ 7-4