ਖ਼ਾਲਸਾ ਸਾਜਨਾ ਦਿਵਸ ਤੇ ਹਰ ਸਿੱਖ ਅਪਣੇ ਘਰ ਤੇ ਝੁਲਾਵੇ ਖ਼ਾਲਸਾਈ ਝੰਡੇ : ਜਥੇਦਾਰ ਹਵਾਰਾ
Published : Apr 8, 2020, 1:20 pm IST
Updated : Apr 8, 2020, 1:20 pm IST
SHARE ARTICLE
Khalsa flag on Khalsa creation day Hawara
Khalsa flag on Khalsa creation day Hawara

ਖ਼ਾਲਸਾ ਸਾਜਨਾ ਦਿਵਸ ਤੇ ਹਰ ਸਿੱਖ ਅਪਣੇ ਘਰ ਤੇ ਝੁਲਾਵੇ ਖ਼ਾਲਸਾਈ ਝੰਡੇ : ਜਥੇਦਾਰ ਹਵਾਰਾ

ਅੰਮ੍ਰਿਤਸਰ  7 ਅਪ੍ਰੈਲ (ਸੁਖਵਿੰਦਜੀਤ ਸਿੰਘ ਬਹੋੜੂ)  : ਖ਼ਾਲਸਾ ਸਾਜਨਾ ਦਿਵਸ ਵਿਸਾਖੀ 13 ਅਪ੍ਰੈਲ ਦੇ ਪਵਿੱਤਰ ਦਿਹਾੜੇ ਨੂੰ ਸਮਰਪਤ ਸਿੱਖ ਕੌਮ ਨੂੰ ਸੰਦੇਸ਼ ਦਿੰਦਿਆਂ ਤਿਹਾੜ ਜੇਲ ਵਿਚ ਨਜ਼ਰਬੰਦ ਸਰਬੱਤ ਖ਼ਾਲਸਾ ਵਲੋਂ ਨਾਮਜ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਜਿਥੇ ਇਹ ਪਵਿੱਤਰ ਦਿਹਾੜਾ ਸਮੁੱਚੀ ਕੌਮ ਨੂੰ ਅਪਣੀ ਵਿਲੱਖਣ ਅਤੇ ਆਜ਼ਾਦ ਹੋਂਦ ਦਾ ਅਹਿਸਾਸ ਦ੍ਰਿੜ੍ਹ ਕਰਾਉਂਦਾ ਹੈ ਉਥੇ ਸਾਨੂੰ ਸਰਬੱਤ ਦੇ ਭਲੇ ਲਈ ਸਦੀਵੀ ਤੌਰ 'ਤੇ ਕਾਰਜਸ਼ੀਲ ਹੋਣ ਦੀ ਪ੍ਰੇਰਨਾ ਦਿੰਦਾ ਹੈ।

ਭਾਈ ਜਗਤਾਰ ਸਿੰਘ ਹਵਾਰਾਭਾਈ ਜਗਤਾਰ ਸਿੰਘ ਹਵਾਰਾਵਿਸ਼ਵ ਭਰ ਵਿਚ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਤਾਲਾਬੰਦੀ ਦੌਰਾਨ ਖ਼ਾਲਸਾ ਸਾਜਨਾ ਦਿਵਸ ਦੇ ਮੌਕੇ ਇਸ ਸਾਲ ਸੰਗਤਾਂ ਦਾ ਇਕੱਠ ਕਰਨਾ ਸੰਭਵ ਨਹੀਂ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਕੋਰੋਨਾ- ਕੋਰੋਨਾ ਕਰਦੇ ਅਸੀਂ ਮੂਲ ਤੋਂ ਟੁੱਟ ਕੇ ਬਿਪਰਵਾਦੀ ਸੋਚ 'ਤੇ ਚਲਦਿਆਂ ਮੋਮਬੱਤੀਆਂ ਤਕ ਸੀਮਤ ਹੋ ਜਾਈਏ।
ਉਨ੍ਹਾਂ ਕਿਹਾ ਕਿ ਇਹ ਨਾ ਭੁੱਲੀਏ ਕਿ ਗੁਰੂ ਦੇ ਖੰਡੇ ਬਾਟੇ ਦੀ ਪਾਹੁਲ ਸਾਨੂੰ ਦੁੱਖ-ਸੁੱਖ ਵੇਲੇ ਆਪਾ ਵਾਰਨ ਦੀ ਪ੍ਰੇਰਨਾ ਦਿੰਦਾ ਹੈ। ਇਸ ਲਈ ਖ਼ਾਲਸਾ ਸਾਜਨਾ ਦਿਵਸ 13 ਅਪ੍ਰੈਲ ਵਾਲੇ ਦਿਨ ਖ਼ਾਲਸਾਈ ਉਤਸ਼ਾਹ ਅਤੇ ਜਜ਼ਬੇ ਨੂੰ ਬੁਲੰਦ ਰੱਖਣ ਲਈ ਸਮੁੱਚਾ ਖ਼ਾਲਸਾ ਪੰਥ ਅਪਣੇ-ਅਪਣੇ ਘਰਾਂ 'ਤੇ ਖ਼ਾਲਸਾਈ ਝੰਡੇ ਝੁਲਾਵੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿਚ ਧਿਆਨ ਧਰਦੇ ਹੋਏ ਚੌਪਈ ਸਾਹਿਬ ਦੇ ਪਾਠ ਕਰ ਕੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ, ਨਿਆਰੇਪਨ, ਆਜ਼ਾਦ ਹਸਤੀ ਅਤੇ ਸਮੁੱਚੀ ਮਾਨਵਤਾ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਮੁਕਤ ਕਰਨ ਲਈ ਅਰਦਾਸ ਕਰੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement