
ਨਵਾਂਗਰਾਉਂ ਵਿਖੇ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਦੇਖਦਿਆਂ ਹੋਇਆ ਪੁਲਿਸ ਵਲੋਂ ਥਾਂ-ਥਾਂ ਤੇ ਨਾਕੇ ਲਗਾਏ ਗਏ ਹਨ। ਪੂਰੇ ਪੰਜਾਬ 'ਚ ਕਰਫਿਊ ਦੇ ਬਾਵਜੂਦ ਕੁੱਝ ਅਜਿਹੇ
ਮੁੱਲਾਂਪੁਰ ਗ਼ਰੀਬਦਾਸ (ਰਵਿੰਦਰ ਸਿੰਘ ਸੈਣੀ): ਨਵਾਂਗਰਾਉਂ ਵਿਖੇ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਦੇਖਦਿਆਂ ਹੋਇਆ ਪੁਲਿਸ ਵਲੋਂ ਥਾਂ-ਥਾਂ ਤੇ ਨਾਕੇ ਲਗਾਏ ਗਏ ਹਨ। ਪੂਰੇ ਪੰਜਾਬ 'ਚ ਕਰਫਿਊ ਦੇ ਬਾਵਜੂਦ ਕੁੱਝ ਅਜਿਹੇ ਲੋਕ ਹਨ, ਜਿਨ੍ਹਾਂ ਵਲੋਂ ਕਰਫ਼ਿਊ ਦੀ ਉਲੰਘਣਾ ਨਿਰੰਤਰ ਕੀਤੀ ਜਾ ਰਹੀਂ ਹੈ, ਜਿਸ ਦੀ ਮਿਸਾਲ ਨਵਾਂਗਰਾਉਂ 'ਚ ਵੇਖਣ ਨੂੰ ਮਿਲੀ। ਇਸ ਸਬੰਧੀ ਕੇਸ ਇੰਚਾਰਜ ਜਸਵੀਰ ਸਿੰਘ ਨੇ ਦਸਿਆ ਕਿ ਪੰਜ ਵਿਅਕਤੀ ਜਿਹਨਾਂ ਦੀ ਪਛਾਣ ਮੁਕੇਸ, ਭਾਨੋ, ਵਿਕਾਸ ਨਗਰ, ਕੁਲਦੀਪ ਸਿਵਾਲਿਕ, ਸੂਰਜ, ਰਾਜ, ਜਨਤਾ ਕਾਲੋਨੀ ਵਜੋਂ ਹੋਈ ਹੈ। ਇਸ ਤੋਂ ਇਲਾਵਾ ਮੁੱਲਾਂਪੁਰ ਗ਼ਰੀਬਦਾਸ ਦੇ ਐਸ.ਐਚ.ਓ. ਹਰਮਨਪ੍ਰੀਤ ਸਿੰਘ ਚੀਮਾ ਨੇ ਦਸਿਆ ਕਿ ਸਤੀਸ ਕੁਮਾਰ ਨਾਮ ਦਾ ਵਿਅਕਤੀ ਜੋ ਈਕੋ ਸਿਟੀ ਵਿਖੇ ਕਿਸੇ ਕਾਰਨ ਤੋਂ ਘੁੰਮ ਰਿਹਾ ਸੀ। ਪੁਲਿਸ ਵਲੋਂ ਇਨ੍ਹਾਂ ਛੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਹੈ।