
ਥਾਣਾ ਫਿਲੌਰ ਦੀ ਪੁਲਿਸ ਨੇ ਵੱਡੀ ਮਾਤਰਾ ਵਿਚ ਲਾਹਣ ਬਰਾਮਦ ਕੀਤੀ ਹੈ।
ਜਲੰਧਰ (ਲਖਵਿੰਦਰ ਸਿੰਘ ਲੱਕੀ) : ਥਾਣਾ ਫਿਲੌਰ ਦੀ ਪੁਲਿਸ ਨੇ ਵੱਡੀ ਮਾਤਰਾ ਵਿਚ ਲਾਹਣ ਬਰਾਮਦ ਕੀਤੀ ਹੈ। ਇਸ ਸਬੰਧੀ ਡੀ.ਐਸ.ਪੀ. ਦਵਿੰਦਰ ਅੱਤਰੀ ਨੇ ਦਸਿਆ ਕਿ ਥਾਣਾ ਫਿਲੌਰ ਦੇ ਐਸ ਐਚ ਓ ਮੁਖਤਿਆਰ ਸਿੰਘ ਅਤੇ ਸੱਬ ਇੰਸਪੈਕਟਰ ਕੋਰੋਨਾ ਵਾਇਰਸ ਡਿਊਟੀ ਦੌਰਾਨ ਨਵਾਂਸ਼ਹਿਰ ਚੌਕ ਵਿਖੇ ਗਸ਼ਤ ਕਰ ਰਹੇ ਸਨ ਤੇ ਉਨ੍ਹਾਂ ਨੂੰ ਆਬਕਾਰੀ ਵਿਭਾਗ ਦੇ ਅਫ਼ਸਰ ਬਲਦੇਵ ਕਿਸ਼ਨ ਈ ਟੀ ਆਈ ਫਿਲੌਰ ਅਤੇ ਜਗਤਾਰ ਸਿੰਘ ਈ ਟੀ ਆਈ ਗੁਰਾਇਆ ਨੇ ਆ ਕੇ ਸੂਚਨਾ ਦਿੱਤੀ ਕਿ ਆਲੋਵਾਲ ਦਰਿਆ ਸਤਲੁਜ ਵੰਨ ਤੇ ਕੁਝ ਵਿਅਕਤੀ ਦੇਸੀ ਸ਼ਰਾਬ ਕੱਢ ਰਹੇ ਹਨ
File photo
ਤੇ ਉਨ੍ਹਾਂ ਨੂੰ ਨਾਲ ਲੈਕੇ ਪੁਲਿਸ ਪਾਰਟੀ ਸਮੇਤ ਤੇ ਰੇਡ ਕੀਤੀ ਗਈ ਤਾਂ ਉਸ ਜਗ੍ਹਾ ਮੌਕੇ ਤੋਂ 119000 ਲੀਟਰ ਲਾਹਣ, 120 ਲੀਟਰ ਨਾ ਜ਼ਾਇਜ਼ ਸ਼ਰਾਬ, 220 ਤਰਪਾਇਲਾ, 8 ਪਲਾਸਟਿਕ ਕੈਂਪ, 6 ਲੋਹੇ ਦੇ ਡਰੰਮ, 6 ਪਲਾਸਟਿਕ ਪਾਇਪ, 4 ਪਤੀਲੇ, 1 ਗੈਸ ਚੁਲਾ ਅਤੇ 1ਗੈਸ ਸਿਲੰਡਰ ਬਰਾਮਦ ਕੀਤੇ ਗਏ ਮਗਰ ਤਸਕਰ ਮੌਕੇ ਤੋਂ ਭੱਜਣ ਚ ਕਾਮਯਾਬ ਹੋ ਗਏ ਸਨ ਪੁਲਿਸ ਪਾਰਟੀ ਨੇ ਸਾਰਾ ਸਮਾਨ ਕਬਜ਼ੇ ਚ ਲੈਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਫਿਲੌਰ ਵਿਖੇ ਮੁਕੱਦਮਾ ਨੰਬਰ 77/2020 ਅ ਧ 61-1-14 ਆਬਕਾਰ ਐਕਟ ਤਹਿਤ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।