
ਸੁਜਾਨਪੁਰ ਵਿਖੇ ਕੋਰੋਨਾ ਪਾਜ਼ੇਟਿਵ ਦੀ ਸੰਖਿਆ ਹੋਈ 6
ਪਠਾਨਕੋਟ, 7 ਅਪ੍ਰੈਲ (ਤੇਜਿੰਦਰ ਸਿੰਘ): ਸੁਜਾਨਪੁਰ ਵਿਖੇ ਕੋਰੋਨਾ ਵਾਇਰਸ ਨਾਲ 75 ਸਾਲ ਦੀ ਬਜ਼ੁਰਗ ਰਾਜ ਰਾਣੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ। ਅੱਜ ਸਵੇਰੇ ਰਾਜ ਰਾਣੀ ਦੇ ਪਰਵਾਰ ਦੇ ਮੈਂਬਰਾਂ ਦੀ ਕੋਰੋਨਾ ਰੀਪੋਰਟ ਆਈ ਹੈ। ਜਿਸ ਵਿਚ ਮਹਿਲਾ ਦਾ ਪਤੀ ਪ੍ਰੇਮ ਪਾਲ ਪਾਜ਼ੇਟਿਵ ਆਇਆ ਸੀ ਅਤੇ ਇਸ ਪਰਵਾਰ ਦੇ ਕਰੀਬ 5-6 ਮੈਂਬਰਾਂ ਦੇ ਟੈਸਟ ਰੀਸੈਂਪਲਿੰਗ ਲਈ ਭੇਜੇ ਗਏ ਸਨ। ਬਾਅਦ ਦੁਪਿਹਰ ਰੀਪੋਰਟ ਆਉਣ ਉਤੇ ਰਾਜ ਰਾਣੀ ਦੇ ਪਰਵਾਰ ਦੇ 5 ਮੈਂਬਰ ਪਾਜ਼ੇਟਿਵ ਪਾਏ ਗਏ ਹਨ।
ਜਾਣਕਾਰੀ ਦਿੰਦਿਆਂ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਸਿਆ ਕਿ ਬਾਅਦ ਦੁਪਿਹਰ ਆਈ ਰੀਪੋਰਟ ਦੇ ਅਨੁਸਾਰ ਰਾਜ ਰਾਣੀ ਦੇ ਪਰਵਾਰ ਦੇ ਮੈਂਬਰ ਰਿਸਵ (23), ਜੋਤੀ (34), ਪਰਵੀਨ (53), ਪ੍ਰੋਮਿਲਾ ਸ਼ਰਮਾ (50) ਅਤੇ ਸੁਰੇਸ (54) ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਘਰਾਂ ਵਿਚ ਰਹੋ ਤਦ ਹੀ ਅਸੀ ਇਸ ਬੀਮਾਰੀ ਉਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।
ਜਾਣਕਾਰੀ ਦਿੰਦੇ ਹੋਏ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ