ਸਿੱਧੀ ਅਦਾਇਗੀ ਨੂੰ ਲੈ ਕੇ ਕੇਂਦਰ ਤੇ ਪੰਜਾਬ ਵਿਚਕਾਰ ਰੇੜਕਾ ਬਰਕਰਾਰ
Published : Apr 8, 2021, 9:33 am IST
Updated : Apr 8, 2021, 10:34 am IST
SHARE ARTICLE
Bharat Bhushan Ashu and Piyush Goyal
Bharat Bhushan Ashu and Piyush Goyal

ਆਸ਼ੂ ਅੱਜ ਮੁੜ ਕਰਨਗੇ ਕੇਂਦਰੀ ਮੰਤਰੀ ਗੋਇਲ ਨਾਲ ਮੀਟਿੰਗ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕਣਕ ਦੀ ਖ਼ਰੀਦ 10 ਅਪ੍ਰੈਲ ਨੂੰ ਸ਼ੁਰੂ ਹੋਣੀ ਹੈ ਪਰ ਹਾਲੇ ਤਕ ਵੀ ਸਿੱਧੀ ਅਦਾਇਗੀ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਚਲ ਰਿਹਾ ਰੇੜਕਾ ਬਰਕਰਾਰ ਹੈ। ਬੀਤੇ ਦਿਨੀਂ ਸੂਬੇ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਕੇਂਦਰੀ ਮੰਤਰੀ ਪੀਊਸ਼ ਗੋਇਲ ਨਾਲ ਹੋਈ ਵੀਡੀਉ ਕਾਨਫ਼ਰਸਿੰਗ ਮੀਟਿੰਗ ਬੇਨਤੀਜਾ ਰਹੀ ਸੀ ਅਤੇ ਕੇਂਦਰੀ ਮੰਤਰੀ ਸਪਸ਼ਟ ਤੌਰ ’ਤੇ ਸਿੱਧੀ ਅਦਾਇਗੀ ਦੇ ਫ਼ੈਸਲੇ ਨੂੰ ਵਾਪਸ ਲੈਣ ਤੋਂ ਅਸਮਰਥਾ ਪ੍ਰਗਟਾਈ ਸੀ। 

Piyush GoyalPiyush Goyal

ਉਨ੍ਹਾਂ ਦਾ ਤਰਕ ਸੀ ਕਿ ਜੇ ਹਰਿਆਣਾ ਤੇ ਹੋਰ ਰਾਜ ਸਿੱਧੀ ਅਦਾਇਗੀ ਦਾ ਸਿਸਟਮ ਲਾਗੂ ਕਰ ਰਹੇ ਹਨ ਤਾਂ ਪੰਜਾਬ ਕਿਉਂ ਪੈ ਪਿਛੇ ਖਿੱਚ ਰਿਹਾ ਹੈ। ਪਰ ਆਸ ਦੀ ਕਿਰਨ ਹਾਲੇ ਬਰਕਰਾਰ ਹੈ ਕਿ ਕੇਂਦਰ ਸਰਕਾਰ ਇਸ ਸੀਜ਼ਨ ਲਈ ਫ਼ੈਸਲਾ ਟਾਲ ਹੈ ਕਿਉਂਕਿ ਵੀਰਵਾਰ 8 ਅਪ੍ਰੈਲ ਨੂੰ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਪੰਜਾਬ ਦੇ ਮੰਤਰੀ ਆਸ਼ੂ ਨੂੰ ਇਸ ਮਾਮਲੇ ’ਤੇ ਮੁੜ ਗੱਲਬਾਤ ਕਰਨ ਲਈ ਸਮਾਂ ਦਿਤਾ ਹੈ। ਇਸ ਮੀਟਿੰਗ ਵਿਚ ਵੀ ਮਾਮਲਾ ਹੱਲ ਨਾ ਹੋਣ ’ਤੇ ਪੰਜਾਬ ਤੇ ਕੇਂਦਰ ਵਿਚ ਟਕਰਾਅ ਵੱਧ ਸਕਦਾ ਹੈ ਕਿਉਂਕਿ ਆੜ੍ਹਤੀਆਂ ਨੇ ਖ਼ਰੀਦ ਦੇ ਬਾਈਕਾਟ ਦੀ ਚੇਤਾਵਨੀ ਦਿਤੀ ਹੋਈ ਹੈ।

Bharat Bhushan AshuBharat Bhushan Ashu

ਮੁੱਖ ਮੰਤਰੀ ਨੇ ਆੜ੍ਹਤੀਆਂ ਨੂੰ ਮੁੜ ਦਿਤਾ ਹੈ ਭਰੋਸਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਖ਼ੁਦ ਇਸ ਦੇ ਛੇਤੀ ਹੱਲ ਲਈ ਯਤਨਸ਼ੀਲ ਹਨ। ਉਨ੍ਹਾਂ ਸੂਬੇ ਦੇ ਆੜ੍ਹਤੀਆਂ ਦੀ ਐਸੋਸੀਏਸ਼ਨ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕਰ ਕੇ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਆੜ੍ਹਤੀਆਂ ਨੂੰ ਮਸਲੇ ਦੇ ਹੱਲ ਲਈ ਭਰੋਸਾ ਦਿਤਾ ਹੈ ਤੇ ਕੇਂਦਰ ਵਲੋਂ ਫ਼ੈਸਲਾ ਵਾਪਸ ਨਾ ਲਏ ਜਾਣ ਦੀ ਸੂਰਤ ਵਿਚ ਅਗਲੀ ਰਣਨੀਤੀ ’ਤੇ ਵਿਚਾਰ ਲਈ ਸ਼ੁਕਰਵਾਰ ਨੂੰ ਮੁੜ ਆੜ੍ਹਤੀਆਂ ਨੂੰ ਗੱਲਬਾਤ ਲਈ ਸੱਦਿਆ ਹੈ। ਇਸ ਲਈ ਅੱਜ ਦੀ ਮੀਟਿੰਗ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement