
ਕਿਸੇ ਵੀ ਸਰਕਾਰ ਨੇ ਕੋਈ ਵਾਅਦਾ ਚੰਗੀ ਤਰਾਂ ਨਹੀਂ ਨਿਭਾਇਆ ਲੋਕ ਲਾਵਾਰਸ ਛੱਡੇ ਹੋਏ ਹਨ।
ਅੰਮ੍ਰਿਤਸਰ - ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ 'ਚ ਵਿਗੜਦੀ ਕਾਨੂੰਨ ਵਿਵਸਥਾ 'ਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਅਜਿਹੇ ਹਨ ਕਿ ਸਿਨੇਮਾ ਘਰਾਂ 'ਚ ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ, ਸੜਕਾਂ 'ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਪੰਜਾਬ ਸਰਹੱਦੀ ਸੂਬਾ ਹੈ, ਬਹੁਤ ਸੰਵੇਦਨਸ਼ੀਲ ਹੈ। ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ ਬਦਲਣ ਦੇ ਵਾਅਦੇ ਕਿਉਂ ਕੀਤੇ? ਸਿੱਧੂ ਨੇ ਕਿਹਾ ਕਿ ਅਜਿਹੀਆਂ ਨੀਤੀਆਂ ਬਣਾਓ ਜਿਸ ਨੂੰ ਤੁਸੀਂ ਪਹਿਲੇ ਦਿਨ ਤੋਂ ਲਾਗੂ ਕਰ ਸਕੋ। ਜਦੋਂ ਤੱਕ ਤੁਸੀਂ ਸਪਲਾਈ ਅਤੇ ਦਰਾਂ ਨੂੰ ਠੀਕ ਨਹੀਂ ਕਰਦੇ, ਹਫੜਾ-ਦਫੜੀ ਮਚ ਜਾਵੇਗੀ।
Navjot Sidhu
ਇਸ ਦੌਰਾਨ ਨਵਜੋਤ ਸਿੱਧੂ ਨੇ ਪੰਜਾਬ ਸਰਕਾਰ 'ਤੇ ਲਾਅ ਐਂਡ ਆਰਡਰ ਮਾਮਲੇ 'ਤੇ ਖੁੱਲ੍ਹ ਕੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਢਲਾ ਫਰਜ ਹੁੰਦਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਪਰ ਇਹ ਸਥਿਤੀ ਪਿਛਲ਼ੇ 20-25 ਦਿਨਾਂ 'ਚ ਵਿਗੜ ਗਈ ਹੈ। ਇਸ 'ਤੇ ਹੁਣ ਸਾਨੂੰ ਖੁੱਲ੍ਹ ਕੇ ਬੋਲਣ ਦੀ ਲੋੜ ਹੈ। ਉਹਨਾਂ ਨੇ ਸਰਕਾਰਾਂ ਖਿਲਾਫ਼ ਗੁੱਸਾ ਹੁੰਦੇ ਹੋਏ ਕਿਹਾ ਕਿ ਕਿਸੇ ਵੀ ਸਰਕਾਰ ਨੇ ਕੋਈ ਵਾਅਦਾ ਚੰਗੀ ਤਰਾਂ ਨਹੀਂ ਨਿਭਾਇਆ ਲੋਕ ਲਾਵਾਰਸ ਛੱਡੇ ਹੋਏ ਹਨ। ਉਹਨਾਂ ਕਿਹਾ ਕਿ ਹਾਲਾਤ ਇਹ ਹੋਏ ਪਏ ਨੇ ਕਿ ਜੋ ਪਿਛਲੇ ਦਿਨੀਂ ਕਤਲ ਹੋਏ ਨੇ ਉਸ ਵਿਚ ਕਈ ਤਾਂ ਬਿਨ੍ਹਾਂ ਕਿਸੇ ਰੰਜ਼ਿਸ਼/ ਕਾਰਨ ਦੇ ਹੀ ਕੀਤੇ ਗਏ ਹਨ।
Navjot Sidhu
ਨਵਜੋਤ ਸਿੱਧੂ ਨੇ ਕਿਹਾ ਕਿ ਜਿਸ ਸਰਕਾਰ ਵਿਚ ਲੋਕ ਮਹਿਫੂਜ ਨਾ ਰਹਿਣ, ਲੋਕਾਂ ਦੀ ਜਾਨ ਦੀ ਕੋਈ ਪਰਵਾਹ ਨਾ ਕੀਤੀ ਜਾਵੇ ਉਹ ਸਰਕਾਰ ਮਿੱਟੀ ਹੁੰਦੀ ਹੈ। ਉਹਨਾਂ ਨੇ ਆਪ ਸਰਕਾਰ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਪਾਰਟੀ 92 ਐੱਮਐੱਲਏ ਲੈ ਕੇ ਵੀ ਕੇਂਦਰ ਦੀ ਮੁਹਤਾਜੀ ਵੱਲ ਜਾ ਰਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਸਿਰਫ਼ ਸੱਤਾ ਲੈਣ ਲਈ ਹੀ ਵਾਅਦੇ ਕੀਤੇ ਹਨ ਤੇ ਜੇ ਆਪ ਸਰਕਾਰ ਨੇ ਹੁਣ ਤੱਕ ਇਕ ਵੀ ਵਾਅਦੇ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੋਵੇ ਤਾਂ ਦਿਖਾਓ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਸਤੀ ਬਿਜਲੀ ਦੇਣ ਦੀ ਗੱਲ ਕਹੀ ਸੀ ਪਰ ਹਾਲਾਤ ਕੀ ਹਨ ਅ੍ਰਪੈਲ ਤੱਕ ਬਿਜਲੀ ਫਿਰ ਮਹਿੰਗੀ ਮਿਲੇਗੀ। ਸੂਬੇ ਵਿਚ ਇਹੀ ਹਾਲ ਰੇਤੇ ਦਾ ਹੈ।