ਰਾਣਾ ਸਿੱਧੂ ਥਾਂਦੇਵਾਲੀਆ ਕਤਲ ਮਾਮਲੇ 'ਚ ਨਾਮਜ਼ਦ ਆਰੋਪੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ
Published : Apr 8, 2022, 12:21 am IST
Updated : Apr 8, 2022, 12:21 am IST
SHARE ARTICLE
image
image

ਰਾਣਾ ਸਿੱਧੂ ਥਾਂਦੇਵਾਲੀਆ ਕਤਲ ਮਾਮਲੇ 'ਚ ਨਾਮਜ਼ਦ ਆਰੋਪੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ

 

22 ਅਕਤੂਬਰ 2020 ਨੂੰ  ਪਿੰਡ ਔਲਖ ਵਿਖੇ ਗਰਭਵਤੀ ਪਤਨੀ ਸਾਹਮਣੇ ਗੈਂਗਵਾਰ 'ਚ ਮਾਰਿਆ ਗਿਆ ਸੀ ਰਾਣਾ ਸਿੱਧੂ

ਮਲੋਟ, 7 ਅਪ੍ਰੈਲ (ਹਰਦੀਪ ਸਿੰਘ ਖ਼ਾਲਸਾ) : ਸਬ ਡਵੀਜ਼ਨ ਮਲੋਟ ਦੇ ਪਿੰਡ ਔਲਖ ਵਿਚ ਗੈਂਗਵਾਰ ਵਿਚ ਮਾਰੇ ਗਏ ਗੈਂਗਸਟਰ ਰਾਣਾ ਥਾਂਦੇਵਾਲੀਆਂ ਦੇ ਕਤਲ ਮਾਮਲੇ ਵਿਚ ਨਾਮਜ਼ਦ ਪਹਿਲਾਂ ਹੀ ਕਿਸੇ ਹੋਰ ਕਤਲ ਮਾਮਲੇ ਵਿਚ ਸਜ਼ਾ ਭੁਗਤ ਰਹੇ ਵਿਅਕਤੀ ਨੂੰ  ਥਾਣਾ ਸਦਰ ਮਲੋਟ ਪੁਲਿਸ ਨੇ ਪ੍ਰੋਡੈਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਹੈ | ਸਦਰ ਮਲੋਟ ਪੁਲਿਸ ਨੇ ਕਤਲ ਦੇ ਇਕ ਡੇਢ ਸਾਲ ਪੁਰਾਣੇ ਮਾਮਲੇ ਵਿਚ ਸ੍ਰੀ ਮੁਕਤਸਰ ਸਾਹਿਬ ਜੇਲ ਵਿਚ ਕਿਸੇ ਹੋਰ ਕਤਲ ਮਾਮਲੇ ਵਿਚ ਸਜ਼ਾ ਭੁਗਤ ਰਹੇ ਮਿੰਕਲ ਬਜਾਜ ਨਾਮਕ ਵਿਅਕਤੀ ਨੂੰ  ਪ੍ਰੋਡਕਸ਼ਨ ਰਿਮਾਂਡ 'ਤੇ ਲੈ ਕੇ ਆਈ ਹੈ |
ਪੱਤਰਕਾਰਾਂ ਨੂੰ  ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਮਲੋਟ ਦੇ ਇੰਚਾਰਜ ਜਸਕਰਨਦੀਪ ਸਿੰਘ ਨੇ ਦਸਿਆ ਕਿ ਡੇਢ ਸਾਲ ਪਹਿਲਾਂ ਮਿਤੀ 22 ਅਕਤੂਬਰ 2020 ਨੂੰ  ਪਿੰਡ ਔਲਖ ਵਿਖੇ ਰਣਜੀਤ ਸਿੰਘ ਰਾਣਾ ਸਿੱਧੂ ਉਰਫ਼ ਰਾਣਾ ਥਾਂਦੇਵਾਲੀਆਂ ਨਾਮਕ ਵਿਅਕਤੀ ਦਾ ਉਸ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ ਜਦੋਂ ਉਹ ਅਪਣੀ ਗਰਭਵਤੀ ਪਤਨੀ ਰਾਜਵੀਰ ਕੌਰ ਦੇ ਚੈਕਅਪ ਲਈ ਮਲੋਟ ਨੇੜੇ ਪਿੰਡ ਔਲਖ ਦੇ ਇਕ ਨਿੱਜੀ ਹਸਪਤਾਲ ਆ ਰਿਹਾ ਸੀ | ਇਸ ਮੌਕੇ ਤਿੰਨ ਸ਼ਾਰਪ ਸ਼ੂਟਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਾਰ ਦੇ ਅੰਦਰ ਬੈਠੇ ਰਾਣੇ ਥਾਂਦੇਵਾਲੀਆਂ ਦੇ ਤਾਬੜਤੋੜ 15 ਗੋਲੀਆਂ ਚਲਾ ਕੇ ਉਸ ਨੂੰ  ਪਤਨੀ ਦੇ ਸਾਹਮਣੇ ਹੀ ਉਸ ਦਾ ਕਤਲ ਕਰ ਦਿਤਾ ਸੀ |
ਇਸ ਮਾਮਲੇ ਵਿਚ ਮਿ੍ਤਕ ਦੀ ਪਤਨੀ ਰਾਜਵੀਰ ਕੌਰ ਦੇ ਬਿਆਨਾਂ 'ਤੇ ਸਦਰ ਮਲੋਟ ਪੁਲਿਸ ਨੇ ਐਫ਼ ਆਈ ਆਰ ਨੰਬਰ 172/20 ਅ/ਧ 302 , 34 ਆਈ ਪੀ ਸੀ 25-27/54/59 ਦਰਜ ਕੀਤੀ ਸੀ |
ਮੁੱਖ ਅਫ਼ਸਰ ਦਾ ਕਹਿਣਾ ਹੈ ਕਿ ਪੁਲਸ ਨੇ ਇਸ ਮਾਮਲੇ ਵਿਚ 6 ਦੋਸ਼ੀਆਂ ਨੂੰ  ਪਹਿਲਾਂ ਵੱਖ-ਵੱਖ ਜੇਲਾਂ ਤੋਂ ਪ੍ਰਡਕਸ਼ਨ ਰਿਮਾਂਡ 'ਤੇ ਲਿਆ ਚੁੱਕੀ ਹੈ ਜਦਕਿ 6 ਹੋਰ ਦੀ ਭਾਲ ਜਾਰੀ ਹੈ |
ਇਨ੍ਹਾਂ ਵਿਚੋਂ ਇਕ ਵਿੱਕੀ ਮਿੱਡੂਖੇੜਾ ਦੀ ਮੌਤ ਹੋ ਚੁੱਕੀ ਹੈ ਜਦਕਿ ਬਾਕੀਆਂ ਵਿਚੋਂ ਇਕ ਮਿੰਕਲ ਬਜਾਜ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ  ਕਲ ਪੁਲਿਸ ਸਬ ਜੇਲ ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰਡਕਸ਼ਨ ਰਿਮਾਂਡ 'ਤੇ ਲੈ ਕੇ ਆਈ ਸੀ ਅਤੇ ਪੁਲਿਸ ਨੇ ਅਦਾਲਤ ਵਿਚ ਪੇਸ਼ ਕਰ ਕੇ 7 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 2 ਦਿਨਾਂ ਦਾ ਰਿਮਾਂਡ ਦਿਤਾ ਹੈ ਅਤੇ ਪੁਲਿਸ ਹੁਣ ਇਸ ਤੋਂ ਪੁੱਛਗਿੱਛ ਕਰ ਰਹੀ ਹੈ |

SHARE ARTICLE

ਏਜੰਸੀ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement