
ਸੈਕਟਰ 20 ਸਥਿਤ ਕੋਠੀ ਵਾਲੇ ਕੇਸ ਸਬੰਧੀ ਬਣੇਗੀ ਨਵੀਂ SIT
ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅੱਜ ਹਾਈ ਕੋਰਟ ਨੇ ਸੁਮੇਧ ਸਿੰਘ ਸੈਣੀ ਦੀ ਗ੍ਰਿਫ਼ਤਾਰੀ 'ਤੇ ਲੱਗੀ ਰੋਕ ਨੂੰ ਬਰਕਰਾਰ ਰੱਖਣ ਦਾ ਫ਼ੈਸਲਾ ਸੁਣਾਇਆ ਹੈ। ਦੱਸਣਯੋਗ ਹੈ ਕਿ ਸਾਬਕਾ DGP ਦੀ ਗ੍ਰਿਫ਼ਤਾਰੀ 'ਤੇ ਪਹਿਲਾਂ ਤੋਂ ਹੀ ਰੋਕ ਲੱਗੀ ਹੋਈ ਸੀ ਅਤੇ ਹਾਈ ਕੋਰਟ ਨੇ ਕਿਹਾ ਹੈ ਕਿ ਇਹ ਰੋਕ ਹੁਣ ਇਸ ਤਰ੍ਹਾਂ ਹੀ ਜਾਰੀ ਰਹੇਗੀ।
Pb & Hry High Court
ਉਨ੍ਹਾਂ ਕਿਹਾ ਕਿ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਕਿਸੇ ਵੀ ਕੇਸ ਵਿਚ ਨਹੀਂ ਹੋਵੇਗੀ। ਦੱਸ ਦੇਈਏ ਕਿ ਐਡਵੋਕੇਟ ਜਨਰਲ ਦੇ ਬਿਆਨਾਂ ਦੇ ਅਧਾਰ 'ਤੇ ਇਹ ਫ਼ੈਸਲਾ ਸੁਣਾਇਆ ਗਿਆ ਹੈ। ਜਾਣਕਾਰੀ ਅਨੁਸਾਰ ਐਡਵੋਕੇਟ ਜਨਰਤ ਨੇ ਅਦਾਲਤ ਵਿਚ ਕਿਹਾ ਹੈ ਕਿ ਸੁਮੇਧ ਸੈਣੀ ਦੀ ਕਿਸੇ ਵੀ ਕੇਸ ਵਿਚ ਜ਼ਰੂਰਤ ਨਹੀਂ ਹੈ ਜਿਸ ਦੇ ਮੱਦੇਨਜ਼ਰ ਹਾਈ ਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ 'ਤੇ ਲੱਗੀ ਰੋਕ ਬਰਕਰਾਰ ਰੱਖਣ ਦੇ ਹੁਕਮ ਦਿਤੇ ਹਨ। ਇਸ ਤੋਂ ਇਲਾਵਾ ਸੈਕਟਰ ਸੈਕਟਰ 20 ਸਥਿਤ ਕੋਠੀ ਵਾਲੇ ਕੇਸ ਸਬੰਧੀ ਇੱਕ ਨਵੀਂ ਜਾਂਚ ਟੀਮ ਦਾ ਗਠਨ ਕੀਤਾ ਜਾਵੇਗਾ।
Sumedh Singh Saini
ਜ਼ਿਕਰਯੋਗ ਹੈ ਕਿ ਕੋਠੀ ਮਾਮਲੇ ਵਿਚ ਐਫ.ਆਈ.ਆਰ. ਨੰਬਰ 13 ਦਰਜ ਕੀਤੀ ਗਈ ਸੀ। ਇਸ ਪੂਰੇ ਮਸਲੇ ਦੀ ਜਾਂਚ ਲਈ ਇੱਕ ਨਵੀਂ SIT ਬਣਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਲ 2021 ਦੇ ਅਗਸਤ ਮਹੀਨੇ ਵਿਚ ਜਦੋਂ ਸੁਮੇਧ ਸੈਣੀ ਵਿਜੀਲੈਂਸ ਸਾਹਮਣੇ ਮੁਹਾਲੀ ਵਿਚ ਪੇਸ਼ ਹੋਏ ਸਨ ਤਾਂ ਉਨ੍ਹਾਂ ਨੂੰ ਧੋਖਾਧੜੀ ਦੇ ਕੇਸ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
Sumedh Singh Saini
ਦੱਸਣਯੋਗ ਹੈ ਕਿ 1980 ਤੋਂ '90 ਦੇ ਦਹਾਕੇ ਦੌਰਾਨ ਸੁਮੇਧ ਸੈਣੀ ਪੰਜਾਬ ਪੁਲਿਸ ਵਿਚ ਤੈਨਾਤ ਸਨ ਅਤੇ ਉਸ ਸਮੇਂ ਉਨ੍ਹਾਂ 'ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦੇ ਇਲਜ਼ਾਮ ਲੱਗੇ ਸਨ। ਸੈਣੀ ਇੱਕ ਵਿਵਾਦਿਤ ਪੁਲਿਸ ਅਧਿਕਾਰੀ ਹਨ ਜੋ ਵੱਖ-ਵੱਖ ਕੇਸਾਂ ਵਿਚ ਘਿਰੇ ਹੋਏ ਸਨ।