TarnTaran Accident News : ਸ੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਹੀ ਸੰਗਤ ਨਾਲ ਵਾਪਰਿਆ ਹਾਦਸਾ, ਤਿੰਨ ਔਰਤਾਂ ਦੀ ਹੋਈ ਮੌਤ
Published : Apr 8, 2024, 8:35 pm IST
Updated : Apr 8, 2024, 9:01 pm IST
SHARE ARTICLE
TarnTaran Accident News in punjabi
TarnTaran Accident News in punjabi

TarnTaran Accident News : ਮਹਿੰਦਰਾ ਪਿਕਅਪ ਅਤੇ ਵਰਨਾ ਗੱਡੀ ਵਿਚਕਾਰ ਹੋਈ ਭਿਆਨਕ ਟੱਕਰ ਕਾਰਨ ਵਾਪਰਿਆ ਹਾਦਸਾ

TarnTaran Accident News in punjabi (ਗੁਰਪ੍ਰੀਤ ਸਿੰਘ ਸੈਡੀ) ਕੱਲ੍ਹ ਸ਼ਾਮ ਲਗਭਗ 4 ਵਜੇ ਗੋਇੰਦਵਾਲ ਕਪੂਰਥਲਾ ਰੋਡ ਨੇੜੇ ਮੰਡੀ ਮੋੜ ਵਿਖੇ ਮਹਿੰਦਰਾ ਪਿਕਅਪ ਅਤੇ ਵਰਨਾ ਗੱਡੀ ਵਿਚਕਾਰ ਹੋਈ ਭਿਆਨਕ ਟੱਕਰ ਦੇ ਕਾਰਨ ਪਿੰਡ ਨਾਰਲੀ ਦੀਆਂ ਤਿੰਨ ਔਰਤਾਂ ਦੀ ਮੌਕੇ ਤੇ ਹੋਈ ਮੌਤ ਦੇ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਪਿੰਡ ਨਾਰਲੀ ਤੋਂ ਸਾਬਕਾ ਚੈਅਰਮੈਨ ਬਲਵਿੰਦਰ ਸਿੰਘ ਸੰਧੂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮਿਤੀ 05 ਅਪ੍ਰੈਲ ਨੂੰ ਉਹਨਾਂ ਦੇ ਪਿੰਡ ਨਾਰਲੀ ਤੋਂ ਲਗਭਗ 20-25 ਮੈਂਬਰ ਮਹਿੰਦਰਾ ਪਿਕਅਪ ਗੱਡੀ ਕਿਰਾਏ 'ਤੇ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਡੇਰਾ ਵਡਭਾਗ ਸਿੰਘ ਲਈ ਯਾਤਰਾ ਲਈ ਗਏ ਸਨ। ਬੀਤੇ ਕੱਲ੍ਹ ਸ਼ਾਮ ਵਾਪਸੀ ਦੌਰਾਨ ਮੰਡੀ ਮੋੜ ਨਜ਼ਦੀਕ ਇਸ ਗੱਡੀ ਦਾ ਵਰਨਾ ਕਾਰ ਨਾਲ ਭਿਆਨਕ ਐਕਸੀਡੈਂਟ ਹੋ ਗਿਆ। ਇਸ ਐਕਸੀਡੈਂਟ ਦੌਰਾਨ ਮੌਕੇ 'ਤੇ ਹੀ ਵਰਨਾ ਕਾਰ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਆਸ ਪਾਸ ਦੇ ਰਾਹਗੀਰਾਂ ਅਤੇ ਦੁਕਾਨਦਾਰਾਂ ਵਲੋਂ ਬੜੀ ਜੱਦੋ ਜਹਿਦ ਨਾਲ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ: Chandigarh News : ਸਕੂਲਾਂ ਦੇ ਬਾਹਰ ਨਜ਼ਰ ਆਵੇਗੀ ਚੰਡੀਗੜ੍ਹ ਪੁਲਿਸ, ਬੱਚਿਆਂ ਦੇ ਲੜਾਈ-ਝਗੜੇ ਕਾਰਨ ਚੁੱਕਿਆ ਕਦਮ 

ਪ੍ਰੀਵਾਰ ਵਾਲਿਆਂ ਦੇ ਦੱਸਣ ਮੁਤਾਬਿਕ ਯਾਤਰੀਆਂ ਵਿਚ ਜ਼ਨਾਨਾ ਸਵਾਰੀਆਂ ਜ਼ਿਆਦਾਤਰ ਸਨ ਅਤੇ ਉਨ੍ਹਾਂ ਨਾਲ ਕੁਝ ਬੱਚੇ ਅਤੇ ਬਜ਼ੁਰਗ ਵੀ ਸਨ। ਮਰਨ ਵਾਲਿਆਂ ਵਿੱਚ ਪਿੰਡ ਨਾਰਲੀ ਤੋਂ ਅਮਰੀਕ ਕੌਰ 60-65 ਸਾਲ ਪਤਨੀ ਗੁਰਮੁੱਖ ਸਿੰਘ, ਬਲਵੀਰ ਕੌਰ 60-65 ਪਤਨੀ ਅਮਰੀਕ ਸਿੰਘ ਅਤੇ ਮਨਜੀਤ ਕੌਰ 60- 65ਸਾਲ ਪਤਨੀ ਅਨੋਖ ਸਿੰਘ (ਬੇਲਦਾਰ) ਸ਼ਾਮਲ ਸਨ। ਗੰਭੀਰ ਰੂਪ ਵਿੱਚ ਫ਼ੱਟੜ ਹੋਏ ਯਾਤਰੀਆਂ ਵਿੱਚ ਜ਼ਿਆਦਾਤਰ ਇਕੋ ਹੀ ਪਰਿਵਾਰ ਦੇ 4-5 ਮੈਂਬਰ ਸ਼ਾਮਲ ਹਨ ।

ਇਹ ਵੀ ਪੜ੍ਹੋ: Uttarakhand News: ਰਾਮਨਗਰ ਦੇ ਗਿਰਿਜਾ ਮਾਤਾ ਮੰਦਰ ਕੰਪਲੈਕਸ 'ਚ ਲੱਗੀ ਅੱਗ, ਕਈ ਦੁਕਾਨਾਂ ਸੜ ਕੇ ਸੁਆਹ 

ਜਿਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਉਹਨਾਂ ਵਿੱਚ ਕਾਜਲ ਪੁੱਤਰੀ ਸਰਵਨ ਸਿੰਘ,ਅਰਵਨ ਸਿੰਘ ਪੁੱਤਰ ਮੁਖਤਿਆਰ ਸਿੰਘ,ਹਰਚੰਦ ਸਿੰਘ ਪੁੱਤਰ ਤਰਲੋਕ ਸਿੰਘ,ਗਣਤਾ ਕੌਰ ਪਤਨੀ ਪੂਰਨ ਸਿੰਘ, ਕੁਲਵਿੰਦਰ ਕੌਰ ਪਤਨੀ ਰਾਜਬੀਰ ਸਿੰਘ , ਸੋਨੂੰ ਸਿੰਘ ਪੁੱਤਰ ਅਨੋਖ ਸਿੰਘ,ਹਰਪ੍ਰੀਤ ਕੌਰ ਪਤਨੀ ਵਿਜੇ ਸਿੰਘ ,ਸਿਮਰਨ ਕੌਰ ਪੁੱਤਰੀ ਵਿਜੇ ਸਿੰਘ, ਸ਼ਿਵਜੋਤ ਸਿੰਘ ਪੁੱਤਰ ਵਿਜੇ ਸਿੰਘ , ਹਰਜੋਤ ਕੌਰ ਪੁੱਤਰੀ ਵਿਜੇ ਸਿੰਘ,ਮਨੀਜੋਤ ਕੌਰ ਪੁੱਤਰੀ ਰਾਜਬੀਰ ਸਿੰਘ,ਪੂਜਾ ਕੌਰ,ਅਰਵਨ ਸਿੰਘ , ਕਿਰਨਦੀਪ ਕੌਰ, ਸਤਨਾਮ ਸਿੰਘ,ਰੁਮਿੰਦਰ ਸਿੰਘ,ਗੁਰਤਾਜ ਸਿੰਘ,ਅਰਜਨ ਸਿੰਘ, ਹਰਮਨਪ੍ਰੀਤ ਸਿੰਘ ਆਦਿ ਸ਼ਾਮਲ ਸਨ।ਜਿੰਨਾ ਵਿਚੋਂ ਕੁਝ ਫ਼ੱਟੜ ਹੋਏ ਯਾਤਰੀ ਸਰਕਾਰੀ ਹਸਪਤਾਲ ਅਤੇ ਕੁਝ ਵੱਖ-ਵੱਖ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ। ਇਸ ਐਕਸੀਡੈਂਟ ਵਿੱਚ ਬੁਰੀ ਤਰ੍ਹਾਂ ਤਹਿਸ ਨੈਸ ਹੋਈ ਮਹਿੰਦਰਾ ਪਿਕਅਪ ਦਾ ਡਰਾਈਵਰ ਅਮਨਦੀਪ ਸਿੰਘ ਪਿੰਡ ਦੋਦੇ ਥਾਣਾ ਖਾਲੜਾ ਦੀ ਸੱਜੀ ਲੱਤ ਪੱਟ ਕੋਲੋਂ ਟੁੱਟ ਜਾਣ ਕਾਰਨ ਕਪੂਰਥਲਾ ਦੇ ਸਰਕਾਰੀ
ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਖੀਰ ਵਿਚ ਇਸ ਵਾਪਰੇ ਦੁਖਾਂਤ ਦੇ ਮੌਕੇ ਉਪਰ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਸੰਧੂ ਅਤੇ ਸਬੰਧਤ ਪਰਿਵਾਰ ਦੇ ਮੈਂਬਰਾਂ ਵਲੋਂ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ, ਜ਼ਿਲ੍ਹਾ ਤਰਨਤਾਰਨ ਤੋਂ ਡਿਪਟੀ ਕਮਿਸ਼ਨਰ ਅਤੇ ਹਲਕਾ ਖੇਮਕਰਨ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਪਾਸੋਂ ਵੱਧ ਤੋਂ ਵੱਧ ਮਦਦ ਕਰਨ ਲਈ ਬੇਨਤੀ ਕੀਤੀ ਗਈ ਤਾਂ ਜੋ ਇਹ ਪਰਿਵਾਰ ਆਪਣੇ ਪਰਿਵਾਰ ਅਤੇ ਬੱਚਿਆਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰ ਸਕਣ।

(For more Punjabi news apart from TarnTaran Accident News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement