'ਅਕਾਲੀਆਂ ਨੇ ਪੰਜਾਬ ਦੇ ਸੋਮਿਆਂ ਨੂੰ ਲੁਟਿਆ, ਇਸੇ ਲਈ ਮਨਪ੍ਰੀਤ ਦੇ ਬੁਲ੍ਹਾਂ 'ਤੇ ਹਾਸਾ ਨਹੀਂ'
Published : May 8, 2018, 10:57 am IST
Updated : May 8, 2018, 10:57 am IST
SHARE ARTICLE
Jaijeet Singh Johal
Jaijeet Singh Johal

ਵਿੱਤ ਮੰਤਰੀ ਦੀ ਹਮਾਇਤ 'ਚ ਉਤਰਿਆ ਸਾਲਾ, ਸੁਖਬੀਰ 'ਤੇ ਕੀਤੇ ਸਿਆਸੀ ਹਮਲੇ

ਬਠਿੰਡਾ, 7 ਮਈ (ਸੁਖਜਿੰਦਰ ਮਾਨ) : ਪਿਛਲੇ ਕਰੀਬ ਸਾਢੇ ਸੱਤ ਸਾਲਾਂ ਤੋਂ ਇਕ ਦੂਜੇ ਦੇ ਸਿਆਸੀ ਦੁਸ਼ਮਣ ਮੰਨੇ ਜਾਣ ਵਾਲੇ ਬਾਦਲ ਪ੍ਰਵਾਰ ਦੇ ਚਚੇਰੇ ਭਰਾਵਾਂ ਮਨਪ੍ਰੀਤ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ 'ਚ ਇਕ ਵਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਬੀਤੇ ਦਿਨੀਂ ਇਥੇ ਪ੍ਰੈਸ ਕਾਨਫ਼ਰੰਸ ਵਿਚ ਸੁਖਬੀਰ ਸਿੰਘ ਬਾਦਲ ਦੁਆਰਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਕੀਤੇ ਸਿਆਸੀ ਹਮਲਿਆਂ ਦੇ ਵਿਰੋਧ 'ਚ ਉਨ੍ਹਾਂ ਦਾ ਸਾਲਾ ਜੈਜੀਤ ਸਿੰਘ ਜੌਹਲ ਮੈਦਾਨ 'ਚ ਨਿਤਰ ਆਇਆ ਹੈ। ਜੋਜੋ ਦੇ ਨਾਮ ਨਾਲ ਮਸ਼ਹੂਰ ਮਨਪ੍ਰੀਤ ਦੇ ਰਿਸ਼ਤੇਦਾਰ ਨੇ ਸਾਬਕਾ ਉਪ ਮੁੱਖ ਮੰਤਰੀ ਵਲੋਂ ਮਨਪ੍ਰੀਤ 'ਤੇ ਕੀਤੇ “ਉਹ ਕਦੇ ਵੀ ਹਸਦਾ ਨਹੀਂ ਅਤੇ ਹਮੇਸ਼ਾ ਨਾਂਹੱਖੀ ਸੋਚ ਰਖਦਾ ਹੈ'' ਵਿਅੰਗ ਦਾ ਫ਼ੇਸਬੁੱਕ ਰਾਹੀ ਕਰੜਾ ਜਵਾਬ ਦਿਤਾ ਹੈ। ਜੈਜੀਤ ਨੇ ਮਨਪ੍ਰੀਤ ਦੇ ਬੁੱਲਾਂ 'ਤੇ ਹਾਸਾ ਨਾ ਆਉਣ ਪਿੱਛੇ ਅਕਾਲੀ ਦਲ ਦੀ ਪਿਛਲੀ ਸਰਕਾਰ ਦੁਆਰਾ ਪੰਜਾਬ ਦੇ ਸੋਮਿਆਂ ਦੀ ਲੁੱਟ ਕਰਨ ਨੂੰ ਜ਼ਿੰਮੇਵਾਰ ਠਹਿਰਾਇਆ। ਜੋਜੋ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਸਿੱਧਾ ਨਾਮ ਲੈ ਕੇ ਚੁਨੌਤੀ ਦਿੰਦਿਆਂ ਲਿਖਿਆ ਕਿ  ''ਸੁਖਬੀਰ ਬਾਦਲ ਤੁਹਾਡੇ ਕੋਲ ਨੀਰੋ (ਰੋਮੀ ਸਮਰਾਟ) ਦੇ ਗੁਣ ਹਨ ਅਤੇ ਕੇਵਲ ਤੁਸੀਂ ਮੂਰਖ ਅਤੇ ਮੂਕ ਚੁਟਕਲੇ ਬਣਾ ਸਕਦੇ ਹੋ। ਅਪਣੇ ਸੁਸਤ ਦਿਮਾਗ਼ ਨੂੰ ਤਾਜ਼ਾ ਕਰਨ ਲਈ ਜਦੋਂ ਤੁਸੀਂ ਸੱਤਾ ਵਿਚ ਸੀ ਤਾਂ ਤੁਹਾਨੂੰ ਬਠਿੰਡਾ ਦੇ ਐਸ.ਐਸ.ਪੀ. ਅਤੇ ਡੀ.ਸੀ. ਨੂੰ  ਹੁਕਮ ਦਿਤਾ ਗਿਆ “ਜਾਉ ਡੇਂਗੂ ਪਕੜ ਕੇ ਲਾਊ''।''

Jaijeet Singh JohalJaijeet Singh Johal

ਜੋਜੋ ਨੇ ਅੱਗੇ ਲਿਖਿਆ ਕਿ ''ਪਰ ਵਿੱਤ ਮੰਤਰੀ ਹੱਸ ਨਹੀਂ ਸਕਦੇ। ਕਾਂਗਰਸ ਸਰਕਾਰ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੇ ਲੋਕਾਂ ਪ੍ਰਤੀ ਵੱਡੀ ਜ਼ਿੰਮੇਵਾਰੀ ਹੈ। ਸੁਖਬੀਰ ਇਹ ਹਸਣ ਦਾ ਸਮਾਂ ਨਹੀਂ ਹੈ ਪਰ ਸਿਰ ਇਕੱਠੇ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਚਾਉਣ ਦਾ ਸਮਾਂ ਹੈ।'' ਮਨਪ੍ਰੀਤ ਦੇ ਇਸ ਨਜ਼ਦੀਕੀ ਰਿਸ਼ਤੇਦਾਰ ਨੇ ਸੁਖਬੀਰ ਸਿੰਘ ਬਾਦਲ ਉਪਰ ਪਿਛਲੀ ਸਰਕਾਰ ਦੌਰਾਨ ਕਥਿਤ ਤੌਰ 'ਤੇ ਵੱਡੀ ਟਰਾਂਸਪੋਰਟ ਖੜੀ ਕਰਨ, ਹੋਟਲ ਬਣਾਉਣ ਆਦਿ ਦੇ ਵੀ ਦੋਸ਼ ਲਗਾਏ ਹਨ। ਉਨ੍ਹਾਂ ਸਾਬਕਾ ਉਪ ਮੁੱਖ ਮੰਤਰੀ ਵਲੋਂ ਕਥਿਤ ਤੌਰ 'ਤੇ ਖ਼ਰੀਦੀ ਨਵੀਂ ਮਹਿੰਗੀ ਕਾਰ ਬਾਰੇ ਵੀ ਟਿਪਣੀਆਂ ਕੀਤੀਆਂ ਹਨ, ''ਉਹ ਅਪਣੇ ਬਰਾਂਡ ਨਿਊ ਬੈਂਟਲੇ 'ਤੇ ਹੱਸਦੇ ਹੋਏ ਹਾਸਾ-ਮਜ਼ਾਕ ਕਰ ਸਕਦਾ ਹੈ। ਅਕਾਲੀ ਦਲ ਵਲੋਂ ਪੰਜਾਬੀ ਵਾਸੀਆਂ 'ਤੇ ਕੀਤੇ ਅਤਿਆਚਾਰਾਂ ਕਾਰਨ ਲੋਕ ਦੁੱਖ ਝੱਲ ਰਹੇ ਹਨ ਤਾਂ ਮਨਪ੍ਰੀਤ ਬਾਦਲ ਵਰਗੇ ਸਿਆਸਤਦਾਨ ਕਿਵੇਂ ਹੱਸ ਸਕਦੇ ਹਨ।'' ਸੰਪਰਕ ਕਰਨ 'ਤੇ ਜੈਜੀਤ ਸਿੰਘ ਜੌਹਲ ਨੇ ਕਿਹਾ ਕਿ ਜੇ ਕੋਈ ਉਨ੍ਹਾਂ 'ਤੇ ਇੱਟ ਮਾਰੇਗਾ ਤਾਂ ਫਿਰ ਪੱਥਰ ਨਾਲ ਜਵਾਬ ਦੇਣਾ ਹੀ ਪਏਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement