
ਇਸ ਉਪਰੰਤ ਸਮੂਹ ਆਸ਼ਾ ਵਰਕਰਾਂ ਵੱਲੋਂ ਸਿਵਲ ਸਰਜਨ ਡਾਕਟਰ ਸੁਸ਼ੀਲ ਜੈਨ ਨਾਲ ਕਰੀਬ ਦੋ ਘੰਟੇ ਲੰਬੀ ਮੀਟਿੰਗ ਵੀ ਕੀਤੀ ਗਈ
ਮੋਗਾ, 7 ਮਈ (ਅਮਜਦ ਖ਼ਾਨ/ਸੰਜੀਵ ਅਰੋੜਾ): ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਯੂਨੀਅਨ ਜ਼ਿਲ੍ਹਾ ਮੋਗਾ ਦੀਆਂ ਆਗੂਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਪਿਛਲੇ ਦਿਨੀਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਕੀਤੀ ਮੀਟਿੰਗ ਸਬੰਧੀ ਅੱਜ ਸਮੂਹ ਆਸ਼ਾ ਵਰਕਰਾਂ ਦੀ ਸਿਵਲ ਹਸਪਤਾਲ ਵਿਖੇ ਇਕੱਤਰਤਾ ਦੌਰਾਨ ਆਗੂਆਂ ਵੱਲੋਂ ਵਿਸਥਾਰ ਸਹਿਤ ਦੱਸਿਆ ਗਿਆ ਤੇ ਵਰਕਰਾਂ ਨਾਲ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਉਪਰੰਤ ਸਮੂਹ ਆਸ਼ਾ ਵਰਕਰਾਂ ਵੱਲੋਂ ਸਿਵਲ ਸਰਜਨ ਡਾਕਟਰ ਸੁਸ਼ੀਲ ਜੈਨ ਨਾਲ ਕਰੀਬ ਦੋ ਘੰਟੇ ਲੰਬੀ ਮੀਟਿੰਗ ਵੀ ਕੀਤੀ ਗਈ ਜਿਸ ਦੌਰਾਨ ਸਿਵਲ ਸਰਜਨ ਨੇ ਜ਼ਿਲਾ ਪੱਧਰੀ ਮੰਗਾਂ 'ਤੇ ਤੁਰੰਤ ਕਾਰਵਾਈ ਕੀਤੀ। ਇਸ ਮਗਰੋਂ ਸਮੂਹ ਆਸ਼ਾ ਵਰਕਰਾਂ ਵੱਲੋਂ ਆਪਸੀ ਸਹਿਮਤੀ ਨਾਲ ਲਏ ਗਏ ਫੈਸਲੇ ਮਗਰੋਂ ਆਪਣੀ ਪਿਛਲੇ 7 ਦਿਨਾਂ ਤੋਂ ਚੱਲ ਰਹੀ ਹੜਤਾਲ ਤੇ ਰੋਸ ਧਰਨੇ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ
Asha workers announced the end of the strike
ਤੇ ਇਸ ਸਬੰਧੀ ਲਿਖਤੀ ਤੌਰ 'ਤੇ ਸਿਵਲ ਸਰਜਨ ਮੋਗਾ ਨੂੰ ਦੇ ਦਿੱਤਾ ਗਿਆ ਹੈ। ਇਸ ਮੌਕੇ ਹਰਮੰਦਰ ਕੌਰ ਲੰਢੇਕੇ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਢੁੱਡੀਕੇ ਕੁਲਵਿੰਦਰ ਕੌਰ ਰਾਮੂੰਵਾਲਾ ਨਵਾਂ, ਨੀਤੂ ਮੋਗਾ, ਹਰਪਾਲ ਕੌਰ ਪ੍ਰਧਾਨ ਪੱਤੋ ਹੀਰਾ ਸਿੰਘ, ਗਗਨਦੀਪ ਕੌਰ ਪ੍ਰਧਾਨ ਕੋਟ ਈਸੇ ਖਾਂ, ਕੁਲਦੀਪ ਕੌਰ ਪ੍ਰਧਾਨ ਡਰੋਲੀ ਭਾਈ, ਸੰਦੀਪ ਕੌਰ ਤਾਰੇਵਾਲਾ, ਬਲਵੀਰ ਕੌਰ, ਬਿੰਦੂ ਦੇਵੀ, ਪ੍ਰਮਿੰਦਰ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਬੇਅੰਤ ਕੌਰ, ਨੀਲਮ, ਹਰਦੀਪ ਕੌਰ, ਮਨਜੀਤ ਕੌਰ, ਹਰਜਿੰਦਰ ਕੌਰ ਆਦਿ ਹਾਜ਼ਰ ਸਨ।