ਪੰਜਾਬ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, 29ਵੀਂ ਮੌਤ ਹੋਈ
Published : May 8, 2020, 10:35 pm IST
Updated : May 8, 2020, 10:35 pm IST
SHARE ARTICLE
corona
corona

ਪਾਜ਼ੇਟਿਵ ਮਾਮਲੇ ਹੋਏ 1700 ਤੋਂ ਪਾਰ

coronacorona

ਅੰਮ੍ਰਿਤਸਰ 'ਚ ਪਾਜ਼ੇਟਿਵ ਮਾਮਲੇ 300 ਦੇ ਨੇੜੇ, ਸੂਬੇ 'ਚ 5000 ਸੈਂਪਲਾਂ ਦੀ ਰੀਪੋਰਟ ਆਉਣੀ ਬਾਕੀ

ਚੰਡੀਗੜ੍ਹ, 8 ਮਈ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਕੋਰਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਅੱਜ ਸੂਬੇ 'ਚ 25ਵੇਂ ਕੋਰੋਨਾ ਵਾਇਰਸ ਪੀੜਤ ਦੀ ਮੌਤ ਹੋ ਗਈ। ਇਹ ਮੌਤ ਜ਼ਿਲ੍ਹਾ ਮੋਹਾਲੀ ਦੇ ਜ਼ੀਰਕਪੁਰ 'ਚ 74 ਸਾਲ ਦੇ ਪੀੜਤ ਦੀ ਹੈ। ਮੋਹਾਲੀ ਜ਼ਿਲ੍ਹੇ 'ਚ ਇਹ ਤੀਜੀ ਮੌਤ ਹੈ। ਦੂਜੇ ਪਾਸੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੀ 1700 ਤੋਂ ਪਾਰ ਹੋ ਚੁੱਕੀ ਹੈ ਅਤੇ ਰਾਤ ਤਕ ਅੰਕੜਾ 1800 ਦੇ ਨੇੜੇ ਤਕ ਪਹੁੰਚਣ ਦਾ ਅਨੁਮਾਨ ਹੈ। ਸਰਕਾਰੀ ਤੌਰ 'ਤੇ ਸਾਮ ਤਕ ਕੁੱਲ 1731 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। 24 ਘੰਟਿਆਂ ਦੌਰਾਨ 90 ਤੋਂ ਵੱਧ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਸਮੇਂ 5000 ਸੈਂਪਲਾਂ ਦੀਆਂ ਰੀਪੋਰਟਾਂ ਹਾਲ ਆਉਣੀਆਂ ਹਨ। ਮਰੀਜ਼ ਇਸ ਸਮੇਂ ਵੈਂਟੀਲੇਟਰ ਉਪਰ ਹਨ ਅਤੇ 156 ਠੀਕ ਹੋਏ ਹਨ। ਕੁਲ 37950 ਸੈਂਪਲ ਅੱਜ ਤਕ ਲਏ ਗਏ ਹਨ ਜਿਨ੍ਹਾਂ 'ਚੋਂ 31219 ਨੈਗੇਟਿਵ ਆਏ ਹਨ। ਇਸ ਸਮੇਂ ਜ਼ਿਲ੍ਹਾ ਅੰਮ੍ਰਿਤਸਰ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 300 ਦੇ ਨੇੜੇ ਪਹੁੰਚ ਚੁੱਕੀ ਹੈ ਜਦਕਿ ਜਲੰਧਰ, ਤਰਨ ਤਾਰਨ, ਲੁਧਿਆਣਾ, ਗੁਰਦਾਸਪੁਰ ਅਤੇ ਨਵਾਂਸ਼ਹਿਰ 'ਚ ਵੀ ਗਿਣਤੀ 100 ਤੋਂ ਪਾਰ ਹੋ ਚੁੱਕੀ ਹੈ। ਬਠਿੰਡਾ, ਮਾਨਸਾ ਅਤੇ ਬਰਨਾਲਾ ਤੋਂ ਵੀ ਅੱਜ ਨਵੇਂ ਕੇਸ ਸਾਹਮਣੇ ਆਏ ਹਨ।


ਮੋਹਾਲੀ ਵਿਚ ਕੋਰੋਨਾ ਨਾਲ ਹੋਈ ਤੀਜੀ ਮੌਤ
ਐਸ ਏ ਐਸ ਨਗਰ, 8 ਮਈ (ਸੁਖਦੀਪ ਸਿੰਘ ਸੋਈਂ) : ਜ਼ਿਲ੍ਹੇ ਵਿਚ ਅੱਜ ਕੋਰੋਨਾ ਵਾਇਰਸ ਕਾਰਨ ਤੀਜੀ ਮੌਤ ਹੋਣ ਦੀ ਖ਼ਬਰ ਹੈ। ਜ਼ੀਰਕਪੁਰ ਨਿਵਾਸੀ 74 ਸਾਲਾ ਵਿਅਕਤੀ ਪੰਚਕੂਲਾ ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਮ੍ਰਿਤਕ ਦੇ ਕੋਰੋਨਾ ਟੈਸਟ ਲਈ ਨਮੂਨੇ ਪਹਿਲਾਂ ਲਏ ਗਏ ਸਨ ਅਤੇ ਉਸ ਦੀ ਮੌਤ ਤੋਂ ਬਾਅਦ ਰੀਪੋਰਟ ਮਿਲੀ ਹੈ ਜੋ ਕਿ ਪਾਜ਼ੇਟਿਵ ਨਿਕਲੀ। ਦੂਜੇ ਪਾਸੇ ਰਾਹਤ ਦੀ ਖ਼ਬਰ ਇਹ ਹੈ ਕਿ ਡੇਰਾਬੱਸੀ ਦੇ ਜਵਾਹਰਪੁਰ ਨਾਲ ਸਬੰਧੀ ਤਿੰਨ ਵਿਅਕਤੀਆਂ ਨੂੰ ਠੀਕ ਹੋਣ 'ਤੇ ਅੱਜ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ। ਇਸ ਵੇਲੇ ਜ਼ਿਲ੍ਹੇ ਵਿਚ ਕੁਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 98 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 43 ਹੈ ਅਤੇ 52 ਵਿਅਕਤੀ ਠੀਕ ਹੋ ਚੁੱਕੇ ਹਨ।



ਹੁਸ਼ਿਆਰਪੁਰ ਵਾਸੀ ਪਿਉ-ਪੁੱਤ ਦੀ ਅਮਰੀਕਾ 'ਚ ਕੋਰੋਨਾ ਨਾਲ ਮੌਤ
ਟਾਂਡਾ ਉੜਮੁੜ, 8 ਮਈ (ਬਾਜਵਾ) : ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ 'ਚ ਲੋਕਾਂ ਨੂੰ ਅਪਣੇ ਲਪੇਟ ਲੈ ਲਿਆ, ਜਿਸ ਕਾਰਨ ਹੁਣ ਤਕ ਲੱਖਾਂ ਲੋਕ ਇਸ ਜਾਨਲੇਵਾ ਬੀਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚ ਕਈ ਪਰਵਾਸੀ ਪੰਜਾਬੀ ਵੀ ਸ਼ਾਮਲ ਹਨ। ਬੀਤੇ ਦਿਨ ਹਲਕਾ ਉੜਮੁੜ ਨਾਲ ਸਬੰਧਤ ਪਿੰਡ ਪਰੇਮਪੁਰ ਦੇ ਇਕ ਨੌਜਵਾਨ ਵਿਅਕਤੀ ਦੀ ਅਮਰੀਕਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਜਸਪ੍ਰੀਤ ਸਿੰਘ ਪੁੱਤਰ ਲੇਟ ਡਾਕਟਰ ਗੁਰਚਰਨ ਸਿੰਘ ਵਾਸੀ ਵਾਸੀ ਪਰੇਮਪੁਰ ਹਾਲ ਵਾਸੀ ਕਵੈਂਸ ਨਿਊਯਾਰਕ ਅਮਰੀਕਾ ਵਜੋਂ ਹੋਈ। ਗੁਰਜਸਪ੍ਰੀਤ ਸਿੰਘ ਵਿਆਹਿਆ ਹੋਇਆ ਸੀ ਤੇ ਪਰਵਾਰ ਸਮੇਤ ਨਿਊਯਾਰਕ ਅਮਰੀਕਾ 'ਚ ਰਹਿੰਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਚਾਚੀ ਬਚਨ ਕੌਰ ਸਾਬਕਾ ਸਰਪੰਚ ਪਰੇਮਪੁਰ ਨੇ ਦਸਿਆ ਕਿ ਗੁਰਜਸਪ੍ਰੀਤ ਸਿੰਘ ਅਪਣੇ ਪਿਤਾ ਡਾਕਟਰ ਗੁਰਚਰਨ ਸਿੰਘ ਨਾਲ ਪਿਛਲੇ ਲੰਮੇ ਅਰਸੇ ਤੋਂ ਅਮਰੀਕਾ 'ਚ ਅਪਣੇ ਪਰਵਾਰ ਸਮੇਤ ਪੱਕੇ ਤੌਰ 'ਤੇ ਰਹਿ ਰਿਹਾ ਸੀ। ਗੁਰਜਸਪ੍ਰੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਤੋਂ ਪੀੜਤ ਸੀ ਤੇ ਹਸਪਤਾਲ 'ਚ ਜ਼ੇਰੇ ਇਲਾਜ ਸੀ। ਇਸੇ ਦੌਰਾਨ ਗੁਰਜਸਪ੍ਰੀਤ ਸਿੰਘ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement